
ਪੁਦੀਨੇ ਵਾਲੇ ਚੌਲ ਬਣਾਉਣ ਦੀ ਵਿਧੀ
Mint rice: ਸਮੱਗਰੀ: ਚੌਲ -1 ਕੱਪ, ਆਲੂ-1 ਉਬਲਿਆ ਹੋਇਆ, ਉਬਲੇ ਹੋਏ ਮਟਰ, ਪੁਦੀਨਾ- 1 ਕੱਪ, ਹਰੀ ਮਿਰਚ- 5-6, ਅਦਰਕ- 1 ਚਮਚਾ, ਧਨੀਆ- 1 ਚਮਚਾ, ਜ਼ੀਰਾ- 1 ਚਮਚਾ, ਛੋਲਿਆਂ ਦੀ ਦਾਲ-1/2 ਚਮਚਾ, ਮਾਂਹ ਦੀ ਦਾਲ-1/2 ਚਮਚਾ, ਕਾਜੂ-1 ਛੋਟਾ ਚਮਚਾ, ਨਿੰਬੂ ਰਸ- 1 ਚਮਚਾ, ਨਮਕ ਸਵਾਦ ਅਨੁਸਾਰ, ਤੇਲ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਚੌਲਾਂ ਨੂੰ ਪਕਾ ਲਉ ਅਤੇ ਫਿਰ ਉਸ ਨੂੰ ਪਲੇਟ ਵਿਚ ਫੈਲਾ ਲਉ। ਉਸ ਤੋਂ ਬਾਅਦ ਪੁਦੀਨੇ ਦੀਆਂ ਪੱਤੀਆਂ, ਅਦਰਕ ਅਤੇ ਹਰੀ ਮਿਰਚ ਨੂੰ ਪੀਸ ਕੇ ਪੇਸਟ ਬਣਾ ਲਉ। ਫਿਰ ਫ਼ਰਾਈਪੈਨ ਵਿਚ ਤੇਲ ਗਰਮ ਕਰੋਂ, ਉਸ ਵਿਚ ਰਾਈ, ਜ਼ੀਰਾ, ਛੋਲਿਆਂ ਦੀ ਦਾਲ, ਮਾਂਹ ਦੀ ਦਾਲ, ਕਾਜੂ ਪਾ ਕੇ ਪਕਾਉ। ਫਿਰ ਉਸ ਵਿਚ ਪੁਦੀਨੇ ਦਾ ਪੇਸਟ ਪਾ ਕੇ 10 ਮਿੰਟ ਤਕ ਪਕਾਉ। ਉਸ ਤੋਂ ਬਾਅਦ ਉਬਲੇ ਹੋਏ ਆਲੂ ਕੱਟ ਕੇ ਪਾਉ। ਨਾਲ ਹੀ ਮਟਰ ਅਤੇ ਨਮਕ ਪਾਉ। ਕੁੱਝ ਦੇਰ ਬਾਅਦ ਚੌਲ, ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਤੁਹਾਡੇ ਪੁਦੀਨੇ ਦੇ ਚੌਲ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਪਲੇਟ ਵਿਚ ਪਾ ਕੇ ਖਾਉ।