ਘਰ ਦੀ ਰਸੋਈ ਵਿਚ : ਨੂਡਲਸ ਐਗ ਮੀਲ
Published : Aug 31, 2019, 3:45 pm IST
Updated : Aug 31, 2019, 3:45 pm IST
SHARE ARTICLE
Noodles egg meal
Noodles egg meal

150 ਗ੍ਰਾਮ ਨੂਡਲਸ, 4 ਅੰਡੇ ਉਬਲੇ, 1 ਛੋਟਾ ਚੱਮਚ ਓਰਿਗੈਨੋ, 1 ਛੋਟਾ ਚੱਮਚ ਲਾਲ ਮਿਰਚ ਫਲੇਕਸ, 100 ਗਰਾਮ ਮਟਰ ਉਬਲੇ ਹੋਏ, 100 ....

ਸਮੱਗਰੀ : 150 ਗ੍ਰਾਮ ਨੂਡਲਸ, 4 ਅੰਡੇ ਉਬਲੇ, 1 ਛੋਟਾ ਚੱਮਚ ਓਰਿਗੈਨੋ, 1 ਛੋਟਾ ਚੱਮਚ ਲਾਲ ਮਿਰਚ ਫਲੇਕਸ, 100 ਗਰਾਮ ਮਟਰ ਉਬਲੇ ਹੋਏ, 100 ਗਰਾਮ ਲਾਲ ਸ਼ਿਮਲਾ ਮਿਰਚ, 2 ਛੋਟੇ ਚੱਮਚ ਟੋਮੈਟੋ ਸੌਸ, ਗਰੀਨ ਚਿਲੀ ਸੌਸ ਸਵਾਦ ਮੁਤਾਬਕ, 4 ਕਲੀਆਂ ਲੱਸਣ, 2 ਵੱਡੇ ਚੱਮਚ ਤੇਲ, 20 ਗਰਾਮ ਭੁੱਟੇ ਦੇ ਦਾਣੇ ਉਬਲੇ ਹੋਏ, ਲੂਣ ਸਵਾਦ ਮੁਤਾਬਕ। 

Noodles EggNoodles Egg

ਢੰਗ : 10 ਕਪ ਪਾਣੀ ਵਿਚ ਨੂਡਲਸ ਉਬਾਲ ਕੇ ਛਾਣ ਲਵੋ ਅਤੇ ਫਿਰ ਉਨ੍ਹਾਂ ਨੂੰ ਤੇਲ ਦਾ ਹੱਥ ਲਗਾ ਕੇ ਵੱਖ ਰੱਖ ਦਿਓ। ਦੂਜੇ ਪੈਨ ਵਿਚ ਅੰਡੇ ਉਬਾਲ ਕੇ ਛੀਲ ਲਵੋ। ਪਿਆਜ ਦੇ ਲੱਛੇ ਕੱਟ ਲਵੋ। 

Noodles Egg

ਸ਼ਿਮਲਾ ਮਿਰਚ ਨੂੰ ਵੀ ਬਰੀਕ ਕੱਟ ਲਵੋ। ਇਕ ਫਰਾਇੰਗ ਪੈਨ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਅੰਡਿਆਂ ਨੂੰ ਹਲਕਾ ਜਿਹਾ ਫਰਾਈ ਕਰ ਅੰਡਿਆਂ ਦੇ ਪੀਸ ਕੱਟ ਲਵੋ। ਦੂਜੇ ਫਰਾਇੰਗ ਪੈਨ ਵਿਚ ਤੇਲ ਗਰਮ ਕਰ ਕੇ ਪਿਆਜ ਦੇ ਲੱਛੇ ਹਲਕੇ ਫਰਾਈ ਕਰੋ ਅਤੇ ਵੱਖ ਰੱਖ ਦਿਓ। ਉਸੀ ਤੇਲ ਵਿਚ ਹੁਣ ਲੱਸਣ ਦੀਆਂ ਕਲੀਆਂ ਪਾ ਕੇ ਭੁੰਨੋ। ਫਿਰ ਮਟਰ, ਸ਼ਿਮਲਾ ਮਿਰਚ ਭੁੱਟੇ ਦੇ ਦਾਣੇ ਪਾ ਕੇ ਚਲਾਉਂਦੇ ਹੋਏ ਭੁੰਨੋ।

ਓਰਿਗੈਨੋ, ਮਿਰਚ ਫਲੇਕਸ, ਗਰੀਨ ਚਿਲੀ ਸੌਸ, ਟੋਮੈਟੋ ਸੌਸ ਅਤੇ ਲੂਣ ਪਾ ਕੇ ਉਤੇ ਤੋਂ ਨੂਡਲਸ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਪਿਆਜ ਅਤੇ ਅੰਡਿਆਂ ਨਾਲ ਸਜਾ ਕੇ ਗਰਮਾ-ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement