ਹਵਾਈ ਅੱਡਿਆਂ ਦੇ ਚਾਰਜਾਂ ਵਿਚ ਹੋ ਸਕਦੀ ਹੈ ਭਾਰੀ ਕਟੌਤੀ, ਲੋਕਾਂ ਨੂੰ ਮਿਲੇਗੀ ਰਾਹਤ
Published : Jun 26, 2019, 1:45 pm IST
Updated : Jun 26, 2019, 3:15 pm IST
SHARE ARTICLE
Flights
Flights

ਜਲਦ ਹੀ ਹਵਾਈ ਮੁਸਾਫ਼ਰਾਂ ਨੂੰ ਇਕ ਸ਼ਾਨਦਾਰ ਤੋਹਫ਼ਾ ਮਿਲ ਸਕਦਾ ਹੈ....

ਨਵੀਂ ਦਿੱਲੀ: ਜਲਦ ਹੀ ਹਵਾਈ ਮੁਸਾਫ਼ਰਾਂ ਨੂੰ ਇਕ ਸ਼ਾਨਦਾਰ ਤੋਹਫ਼ਾ ਮਿਲ ਸਕਦਾ ਹੈ। ਯਾਤਰੀ ਤੇ ਪਾਰਕਿੰਗ ਚਾਰਜ ਲਗਪਗ 17 ਹਵਾਈ ਅੱਡਿਆਂ ਉਤੇ ਘੱਟ ਹੋ ਸਕਦੇ ਹਨ, ਜਿਸ ਨਾਲ ਹਵਾਈ ਜਹਾਜ਼ ਕੰਪਨੀਆਂ ਨੂੰ ਰਾਹਤ ਮਿਲੇਗੀ ਤੇ ਇਸ ਦਾ ਫ਼ਾਇਦਾ ਨਾਲ ਹੀ ਮੁਸਾਫ਼ਰਾਂ ਨੂੰ ਵੀ ਹੋਵੇਗਾ। ਜਾਣਕਾਰੀ ਮੁਤਾਬਿਕ,

FlightsFlights

ਸਰਕਾਰ ਹਵਾਈ ਮੁਸਾਫ਼ਰਾਂ ਦੀ ਗਿਣਤੀ ਦੇ ਹਿਸਾਬ ਨਾਲ ਏਅਰਪੋਰਟ ਇਕਨੋਮਿਕ ਰੈਗੂਲੇਟਰੀ ਅਥਾਰਿਟੀ (ਏਈਆਰਏ) ਦੇ ਦਾਇਰੇ ਵਿਚ ਆਉਂਦੇ ਹਵਾਈ ਅੱਡਿਆਂ ਦੀ ਗਿਣਤੀ ਘਟਾਉਣ ਲਈ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਅਥਾਰਿਟੀ ਕੋਲ ਸਾਲਾਨਾ 15 ਲੱਖ ਤੋਂ ਵੱਧ ਹਵਾਈ ਮੁਸਾਫ਼ਰਾਂ ਨੂੰ ਕਵਰ ਕਰਨ ਵਾਲੇ ਪ੍ਰਮੁੱਖ ਹਵਾਈ ਅੱਡਿਆਂ ਦੇ ਚਾਰਜ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਹੀ ਰਹਿ ਜਾਵੇਗੀ।

Air India FlightAir India Flight

ਜਦਕਿ ਬਾਕੀ 17 ਹਵਾਈ ਅੱਡਿਆਂ ਦੇ ਚਾਰਜ ਸ਼ਹਿਰੀ Aviation Ministry ਵੱਲੋਂ ਨਿਰਧਾਰਤ ਕੀਤੇ ਜਾਣਗੇ। ਮੰਤਰਾਲੇ ਦੇ ਹੱਥ ਚਾਰਜ ਦਾ ਫ਼ੈਸਲਾ ਕਰਨ ਦੀ ਕਮਾਨ ਹੋਣ ਦਾ ਮਤਲਬ ਹੈ ਕਿ ਏਅਰਲਾਈਨਜ਼ ਤੇ ਹਵਾਈ ਮੁਸਾਫ਼ਰਾਂ ਨੂੰ ਡੈਰਿਫ਼ ਚਾਰਜਾਂ ਵਿਚ ਵੱਡੀ ਰਾਹਤ ਮਿਲ ਸਕਦੀ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement