ਜੇ ਕਰ ਹੋ ਰਹੀ ਹੈ ਜਲਨ ਤਾਂ ਇਹਨਾਂ ਗੱਲਾਂ ਦਾ ਰੱਖੋ  ਧਿਆਨ 
Published : Apr 1, 2018, 4:23 pm IST
Updated : Apr 1, 2018, 4:23 pm IST
SHARE ARTICLE
Acidity
Acidity

ਆਮਤੌਰ 'ਤੇ ਸੀਨੇ 'ਚ ਜਲਨ ਤੋਂ ਬਾਅਦ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਸੀਨੇ 'ਚ ਜਲਨ ਐਸਿਡ ਰਿਫ਼ਲੈਕਸ ਦਾ ਇਕ ਇਕੋ ਜਿਹਾ ਲੱਛਣ ਹੁੰਦਾ ਹੈ। ਇਹ ਇਕ ਅਜਿਹੀ ਹਾਲਤ..

ਆਮਤੌਰ 'ਤੇ ਸੀਨੇ 'ਚ ਜਲਨ ਤੋਂ ਬਾਅਦ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਸੀਨੇ 'ਚ ਜਲਨ ਐਸਿਡ ਰਿਫ਼ਲੈਕਸ ਦਾ ਇਕ ਇਕੋ ਜਿਹਾ ਲੱਛਣ ਹੁੰਦਾ ਹੈ। ਇਹ ਇਕ ਅਜਿਹੀ ਹਾਲਤ ਹੁੰਦੀ ਹੈ ਜਿਸ 'ਚ ਢਿੱਡ 'ਚ ਜਮ੍ਹਾ ਭੋਜਨ ਇਕ ਦਬਾਅ ਨਾਲ ਵਾਪਸ ਗਲੇ 'ਚ ਆਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਸੀਨੇ ਦੇ ਹੇਠਲੇ ਹਿੱਸੇ 'ਚ ਜਲਨ ਹੋਣ ਲਗਦੀ ਹੈ। ਜਲਨ ਇਸਲਈ ਹੁੰਦੀ ਹੈ ਕਿਉਂਕਿ ਢਿੱਡ 'ਚ ਜਮ੍ਹਾ ਭੋਜਨ ਵਾਪਸ ਇਸੋਫ਼ੇਗਸ 'ਚ ਆ ਜਾਂਦਾ ਹੈ।

AcidityAcidity

ਇਸੋਫ਼ੇਗਸ ਇਕ ਤਰ੍ਹਾਂ ਦੀ ਨਲੀ ਹੈ, ਜੋ ਖਾਣੇ ਨੂੰ ਮੁੰਹ ਤੋਂ ਢਿੱਡ ਤਕ ਲੈ ਕੇ ਜਾਂਦੀ ਹੈ। ਸੀਨੇ 'ਚ ਜਲਨ ਦੇ ਨਾਲ ਅਕਸਰ ਗਲੇ ਜਾਂ ਮੁੰਹ 'ਚ ਇਕ ਕੌੜਾ ਸਵਾਦ ਵੀ ਮਹਿਸੂਸ ਹੁੰਦਾ ਹੈ। ਜ਼ਿਆਦਾ ਖਾਣ ਨਾਲ ਜਾਂ ਲੇਟਣ ਨਾਲ ਇਸ ਦੇ ਲੱਛਣ ਹੋਰ ਜ਼ਿਆਦਾ ਵੱਧ ਸਕਦੇ ਹਨ।

AcidityAcidity

ਇਹ ਹੋ ਸਕਦੇ ਹਨ ਕਾਰਨ 
ਸਿਗਰੇਟ ਪੀਣਾ, ਜ਼ਿਆਦਾ ਭਾਰ ਜਾਂ ਮੋਟਾਪਾ ਹੋਣਾ, ਕੈਫ਼ੀਨ ਯੁਕਤ ਪਦਾਰਥ ਪੀਣਾ, ਚਾਕਲੇਟ ਖਾਨਾ, ਮਿੰਟ ਜਾਂ ਪੇਪਰਮਿੰਟਸ, ਖੱਟੇ ਫਲ, ਟਮਾਟਰ ਤੋਂ ਬਣੇ ਉਤਪਾਦ ਆਦਿ, ਚਰਬੀ ਯੁਕਤ ਖਾਦ ਪਦਾਰਥ, ਸ਼ਰਾਬ ਪੀਣਾ,  ਮਸਾਲੇਦਾਰ ਭੋਜਨ ਖਾਣਾ, ਖਾਣ ਦੇ ਤੁਰੰਤ ਬਾਅਦ ਲਿਟਣਾ।  

AcidityAcidity

ਸੀਨੇ 'ਚ ਜਲਨ ਦੇ ਲੱਛਣ 
ਸੀਨੇ 'ਚ ਜਲਨ ਵਰਗਾ ਦਰਦ ਆਮਤੌਰ 'ਤੇ ਖਾਣਾ ਖਾਣ ਤੋਂ ਬਾਅਦ ਜਾਂ ਰਾਤ ਦੇ ਸਮੇਂ ਹੁੰਦਾ ਹੈ।  
ਲਿਟਣ ਜਾਂ ਝੁਕਣ ਨਾਲ ਦਰਦ ਹੋਰ ਜ਼ਿਆਦਾ ਵੱਧ ਜਾਂਦਾ ਹੈ।  
ਸੀਨੇ 'ਚ ਜਲਨ ਦਾ ਦਰਦ ਛਾਤੀ ਦੇ ਹੇਠਲੇ ਹਿੱਸੇ ਤਕ ਰਹਿ ਸਕਦਾ ਹੈ ਜਾਂ ਗਲੇ ਤਕ ਵੀ ਮਹਿਸੂਸ ਹੋ ਸਕਦਾ ਹੈ।  

Green VegetablesGreen Vegetables

ਜ਼ਿਆਦਾ ਜਲਨ ਹੋਵੇ ਤਾਂ ਇਹ ਖਾਓ
ਸਬਜੀਆਂ 

ਸੀਨੇ ਦੀ ਜਲਨ 'ਚ ਸਬਜੀਆਂ ਫਾਇਦੇਮੰਦ ਹਨ। ਸਬਜੀਆਂ ਦੇ ਚੰਗੇ ਵਿਕਲਪਾਂ 'ਚ ਹਰੀ ਬੀਂਨਜ਼, ਬਰੋਕਲੀ,  ਫੁੱਲਗੋਭੀ, ਹਰੀ ਪੱਤੇਦਾਰ ਸਬਜੀਆਂ, ਆਲੂ ਅਤੇ ਖੀਰੇ ਸ਼ਾਮਲ ਹਨ।  

GingerGinger

ਅਦਰਕ 
ਅਦਰਕ 'ਚ ਸੋਜ ਅਤੇ ਜਲਨ ਵਿਰੋਧੀ ਗੁਣ ਹੁੰਦੇ ਹਨ ਇਸਲਈ ਇਹ ਸੀਨੇ 'ਚ ਜਲਨ ਅਤੇ ਹੋਰ ਢਿੱਡ ਸਬੰਧੀ ਸਮੱਸਿਆਵਾਂ ਲਈ ਇਕ ਕੁਦਰਤੀ ਉਪਚਾਰ ਹੈ। ਅਦਰਕ ਨੂੰ ਕਸ ਕੇ ਜਾਂ ਟੁਕੜਿਆਂ 'ਚ ਕੱਟ ਕੇ ਭੋਜਨ 'ਚ, ਚਾਹ 'ਚ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।  

OatmealOatmeal

ਓਟਮੀਲ 
ਇਹ ਨਾਸ਼ਤੇ ਦਾ ਖਾਣ ਵਾਲਾ ਪਦਾਰਥ ਹੈ। ਇਸ 'ਚ ਚੰਗੇਰੀ ਮਾਤਰਾ 'ਚ ਫਾਈਬਰ ਹੁੰਦਾ ਹੈ ਕਿਉਂਕਿ ਇਹ ਸਾਬਤ ਅਨਾਜ ਹੈ। ਓਟਮੀਲ ਢਿੱਡ ਦੇ ਅੰਲ ਨੂੰ ਸੁਸਤ ਕਰ ਸਕਦਾ ਹੈ ਜਿਸ ਕਾਰਨ ਸੀਨੇ 'ਚ ਜਲਨ ਵਰਗੇ ਲੱਛਣ ਘੱਟ ਹੋ ਜਾਂਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement