ਕਾਫ਼ੀ ਪੀਣ ਨਾਲ ਕੈਂਸਰ ਦਾ ਖ਼ਤਰਾ ? ਜਾਣੋ ਹਕੀਕਤ
Published : Apr 1, 2018, 2:50 pm IST
Updated : Apr 1, 2018, 2:50 pm IST
SHARE ARTICLE
Coffee
Coffee

ਕੀ ਕਾਫ਼ੀ ਪੀਣਾ ਸਮੋਕਿੰਗ ਦੇ ਬਰਾਬਰ ਖ਼ਤਰਨਾਕ ਹੈ ? ਅਜਿਹਾ ਤਾਂ ਨਹੀਂ ਹੈ ਤਾਂ ਫਿਰ ਕੈਲਿਫੋਰਨਿਆ ਦੇ ਇਕ ਮੁਨਸਫ਼ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਕਿਉਂ ਦਿਤਾ ਕਿ..

ਕਾਫ਼ੀ ਅਤੇ ਕੈਂਸਰ ਦਾ ਕੀ ਹੈ ਰਿਸ਼ਤਾ? 
ਕੀ ਕਾਫ਼ੀ ਪੀਣਾ ਸਮੋਕਿੰਗ ਦੇ ਬਰਾਬਰ ਖ਼ਤਰਨਾਕ ਹੈ ? ਅਜਿਹਾ ਤਾਂ ਨਹੀਂ ਹੈ ਤਾਂ ਫਿਰ ਕੈਲਿਫੋਰਨਿਆ ਦੇ ਇਕ ਮੁਨਸਫ਼ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਕਿਉਂ ਦਿਤਾ ਕਿ ਕਾਫ਼ੀ ਦੀ ਪੈਕੇਜਿੰਗ ਨਾਲ ਕੈਂਸਰ ਦੀ ਵਾਰਨਿੰਗ ਜਾਣੀ ਚਾਹੀਦੀ ਹੈ ? ਕਾਫ਼ੀ ਦਾ ਕੈਂਸਰ ਨਾਲ ਕੋਈ ਲਿੰਕ ਹੈ, ਇਸ ਤੋਂ ਜੁਡ਼ੇ ਸਬੂਤ ਕਾਫ਼ੀ ਘੱਟ ਹਨ ਪਰ ਰੋਸਟਿੰਗ ਦੀ ਪਰਿਕ੍ਰੀਆ 'ਤੇ ਨਜ਼ਰ ਹੈ। 

CoffeeCoffee

ਨਹੀਂ ਹੈ ਕੋਈ ਸਬੂਤ
ਡਬਲਿਊਐਚਉ (ਵਰਲਡ ਹੈਲਥ ਆਰਗਨਾਇਜ਼ੇਸ਼ਨ) ਨੂੰ ਲਗਦਾ ਹੈ ਕਿ ਕਾਫ਼ੀ 'ਚ ਕੋਈ ਖਰਾਬੀ ਨਹੀਂ। ਦੋ ਸਾਲ ਪਹਿਲਾਂ ਹੀ ਇਸ ਨੂੰ ਕਾਰਸਿਨੋਜ਼ੇਨਿਕ (ਕੈਂਸਰ ਫੈਲਾਉਣ ਵਾਲੇ) ਲਿਸਟ ਤੋਂ ਬਾਹਰ ਕੀਤਾ ਜਾ ਚੁਕਿਆ ਹੈ ਅਤੇ ਕਿਹਾ ਸੀ ਕਿ ਇਸ ਦੇ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ। 

CoffeeCoffee


ਜਾਨਵਰਾਂ 'ਤੇ ਕੀਤੀ ਸੀ ਜਾਂਚ
ਸਮੱਸਿਆ ਕਾਫ਼ੀ 'ਚ ਨਹੀਂ ਸਗੋਂ ਉਸ ਕੈਮਿਕਲ 'ਚ ਹੈ ਜੋ ਕਾਫ਼ੀ ਬੀਨਜ਼ ਨੂੰ ਰੋਸਟ ਕਰਦੇ ਸਮੇਂ ਨਿਕਲਦਾ ਹੈ। ਇਸ ਨੂੰ ਐਕਰਿਲੇਮਾਈਡ ਕਹਿੰਦੇ ਹਨ। ਜਾਨਵਰਾਂ 'ਤੇ ਹੋਏ ਜਾਂਚ ਮੁਤਾਬਕ ਇਸ ਨੂੰ ਕਾਰਸਿਨੋਜ਼ੇਨਿਕ ਮੰਨਿਆ ਜਾ ਸਕਦਾ ਹੈ। 

CoffeeCoffee

ਨਹੀਂ ਪਤਾ ਕਿੰਨੀ ਮਾਤਰਾ ਹੈ ਖ਼ਤਰਨਾਕ
ਕਿਸੇ ਨੂੰ ਇਹ ਗੱਲ ਪਤਾ ਨਹੀਂ ਕਿ ਐਕਰਿਲੇਮਾਈਡ ਦੀ ਕਿੰਨੀ ਮਾਤਰਾ ਨੁਕਸਾਨਦਾਇਕ ਹੈ। ਯੂਐਸ ਨੇ ਪੀਣ ਵਾਲੇ ਪਾਣੀ ਲਈ ਐਕਰਿਲਮਾਈਡ ਦੀ ਹੱਦ ਤੈਅ ਕਰ ਰੱਖੀ ਹੈ ਪਰ ਖਾਣ ਲਈ ਨਹੀਂ। 

CoffeeCoffee

ਮਨੁੱਖਾਂ 'ਤੇ ਨਹੀਂ ਪਤਾ ਚਲਿਆ ਪ੍ਰਭਾਵ
ਐਕਰਿਲੇਮਾਈਡ ਦੇ ਵੀ ਕਾਰਸਿਨੋਜ਼ੇਨਿਕ ਹੋਣ ਦੀ ਸੰਭਾਵਨਾ ਉਸ ਸਟਡੀ 'ਤੇ ਆਧਾਰਿਤ ਹੈ ਜਦੋਂ ਇਹ ਜਾਨਵਰਾਂ ਨੂੰ ਬਹੁਤ ਜ਼ਿਆਦਾ ਮਾਤਰਾ 'ਚ ਦਿਤਾ ਗਿਆ। ਮਨੁੱਖਾਂ ਨੂੰ ਇਸ ਕੈਮਿਕਲ ਨੂੰ ਵੱਖ-ਵੱਖ ਮਾਤਰਾ 'ਚ ਸੁਸਤੀ ਕਰਦੇ ਹਨ ਅਤੇ ਇਸ ਦਾ ਪ੍ਰਭਾਵ ਮਨੁੱਖ ਸਿਹਤ 'ਤੇ ਹੁਣ ਵੀ ਪਤਾ ਨਹੀਂ ਚਲ ਸਕਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement