ਅਕਸਰ ਜਦੋਂ ਘਰ 'ਚ ਕੋਈ ਮਹਿਮਾਨ ਆ ਰਿਹਾ ਹੋਵੇ ਤਾਂ ਖਾਣੇ ਵਿਚ ਪਨੀਰ ਜ਼ਰੂਰ ਪਰੋਸਿਆ ਜਾਂਦਾ ਹੈ
ਅਕਸਰ ਜਦੋਂ ਘਰ 'ਚ ਕੋਈ ਮਹਿਮਾਨ ਆ ਰਿਹਾ ਹੋਵੇ ਤਾਂ ਖਾਣੇ ਵਿਚ ਪਨੀਰ ਜ਼ਰੂਰ ਪਰੋਸਿਆ ਜਾਂਦਾ ਹੈ। ਇਸ ਦੇ ਬਿਨਾਂ ਦਾਵਤ ਨੂੰ ਅਧੂਰਾ ਸਮਝਿਆ ਜਾਂਦਾ ਹੈ। ਇਹ ਚੰਗੀ ਸਿਹਤ ਅਤੇ ਸੁਆਦ ਦੋਹਾਂ ਲਈ ਲਾਜਵਾਬ ਹੈ। ਇਸ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਡਾਈਟ ਨੂੰ ਇੱਕ ਸਮਾਨ ਰੱਖਦੇ ਹਨ। ਇਸ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਲਈ ਰਾਤ ਦੇ ਸਮੇਂ ਪਨੀਰ ਖਾਣਾ ਲਾਭਕਾਰੀ ਹੈ।
ਨੀਂਦ ਨਾ ਆਉਣਾ : ਰਾਤ ਨੂੰ ਵਾਰ-ਵਾਰ ਨੀਂਦ ਟੁੱਟਦੀ ਹੈ ਤਾਂ ਸੋਂਣ ਤੋਂ ਪਹਿਲਾ ਪਨੀਰ ਦੀ ਵਰਤੋਂ ਜ਼ਰੂਰ ਕਰੋ। ਇਸ ਵਿਚ ਟ੍ਰਾਈਪਟੋਫਨ ਅਮੀਨੋ ਐਸਿਡ ਹੁੰਦਾ ਹੈ, ਜੋ ਤਣਾਅ ਤੋਂ ਛੁਟਕਾਰਾ ਦਵਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਪਨੀਰ ਖਾਣ ਨਾਲ ਨੀਂਦ ਚੰਗੀ ਆਉਂਦੀ ਹੈ ਅਤੇ ਸਰੀਰਕ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।
ਆਰਥਰਾਈਟਸ :ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਨੂੰ ਪਨੀਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਆਰਥਰਾਈਟਸ ਵਿਚ ਵੀ ਪਨੀਰ ਦੀ ਵਰਤੋਂ ਲਾਭਕਾਰੀ ਹੈ। ਇਸ ਵਿਚ ਮੌਜੂਦ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਅਤੇ ਮਿਨਰਲਸ ਹਰ ਤਰ੍ਹਾਂ ਦੀ ਸਰੀਰਕ ਸਮੱਸਿਆ ਲਈ ਫਾਇਦੇਮੰਦ ਹੁੰਦਾ ਹੈ।
ਗਰਭ ਅਵਸਥਾ:ਗਰਭ ਅਵਸਥਾ ਵਿਚ ਪਨੀਰ ਜ਼ਰੂਰ ਖਾਓ ਕਿਉਂਕਿ ਇਹ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ, ਜੋ ਮਾਂ ਦੇ ਨਾਲ-ਨਾਲ ਬੱਚੇ ਦੀ ਹੱਡੀਆਂ ਦੇ ਵਿਕਾਸ ਵਿਚ ਵੀ ਮਦਦ ਕਰਦਾ ਹੈ।