
ਇਕ ਅੰਤਰਾਰਸ਼ਟਰੀ ਖੋਜਕਰਤਾਵਾਂ ਦੇ ਇਕ ਦਲ ਨੇ ਇਹ ਸਿੱਟਾ ਕਢਿਆ ਹੈ ਕਿ ਆਊਟਡੋਰ ਐਲਈਡੀ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ...
ਇਕ ਅੰਤਰਾਰਸ਼ਟਰੀ ਖੋਜਕਰਤਾਵਾਂ ਦੇ ਇਕ ਦਲ ਨੇ ਇਹ ਸਿੱਟਾ ਕਢਿਆ ਹੈ ਕਿ ਆਊਟਡੋਰ ਐਲਈਡੀ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
LED
ਬ੍ਰੀਟੇਨ ਦੀ ਇਕ ਯੂਨੀਵਰਸਿਟੀ ਨੇ ਮੈਡਰਿਡ ਅਤੇ ਬਾਰਸੀਲੋਨਾ 'ਚ 4,000 ਲੋਕਾਂ 'ਤੇ ਕੀਤੇ ਗਏ ਇਕ ਅਧਿਐਨ 'ਚ ਖੋਜ ਕੀਤੀ ਹੈ ਕਿ ਜੋ ਲੋਕ ਲੈੱਡ ਦੀ ਰੋਸ਼ਨੀ 'ਚ ਜ਼ਿਆਦਾ ਰਹਿੰਦੇ ਹਨ, ਉਨ੍ਹਾਂ ਨੂੰ ਅਜਿਹੀ ਰੋਸ਼ਨੀ 'ਚ ਘੱਟ ਰਹਿਣ ਵਾਲਿਆਂ ਦੀ ਤੁਲਨਾ 'ਚ ਛਾਤੀ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਡੇਢ ਗੁਣਾ ਤਕ ਵੱਧ ਜਾਂਦਾ ਹੈ।
LED
ਇਹ ਜਾਂਚ ਐਨਵਾਇਰਨਮੈਂਟਲ ਹੈਲਥ ਪਰਸਪੈਕਟਿਵਸ ਨਾਂਅ ਦੇ ਰਸਾਲੇ 'ਚ ਪ੍ਰਕਾਸ਼ਿਤ ਹੋਈ ਹੈ। ਇਸ 'ਚ ਸੋਧਿਆ ਗਿਆ ਕਿ ਐਲਈਡੀ ਲਾਈਟਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਸਰੀਰ ਦੀ ਜੈਵਿਕ ਘੜੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਨੀਂਦ ਦਾ ਪੈਟਰਨ ਬਦਲ ਜਾਂਦਾ ਹੈ।
LED
ਇਸ ਨਾਲ ਸਰੀਰ 'ਚ ਹਾਮੋਰਨ ਪੱਧਰ 'ਤੇ ਅਸਰ ਹੁੰਦਾ ਹੈ। ਛਾਤੀ ਅਤੇ ਪ੍ਰੋਸਟੇਟ ਕੈਂਸਰ ਦੋਨੇ ਹੀ ਹਾਮੋਰਨ ਨਾਲ ਜੁਡ਼ੀ ਖ਼ਰਾਬੀ ਕਾਰਨ ਹੁੰਦੇ ਹਨ। ਸੰਸਾਰ ਸਿਹਤ ਸੰਗਠਨ ਦੀ ਅੰਤਰਾਰਸ਼ਟਰੀ ਕੈਂਸਰ ਜਾਂਚ ਏਜੰਸੀ (ਆਈਏਆਰਸੀ) ਨੇ ਮਨੁੱਖਾਂ ਲਈ ਰਾਤ ਦੀ ਸ਼ਿਫਟ 'ਚ ਕੰਮ ਕਰਨ ਨੂੰ ਕੈਂਸਰ ਦਾ ਖ਼ਤਰਾ ਦਸਿਆ ਹੈ।