
ਕੱਦੂ ਵਿਚ ਮਿਨਰਲਜ਼, ਵਿਟਾਮਿਨ, ਹਾਈ ਫ਼ਾਈਬਰ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਉਪਯੋਗੀ ਹਨ
Health News: ਕੱਦੂ ਦੇ ਬੀਜ ਕਈ ਬੀਮਾਰੀਆਂ ਦਾ ਇਲਾਜ ਕਰਦੇ ਹਨ। ਕੱਦੂ ਵਿਚ ਮਿਨਰਲਜ਼, ਵਿਟਾਮਿਨ, ਹਾਈ ਫ਼ਾਈਬਰ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਉਪਯੋਗੀ ਹਨ।
ਕੱਦੂ ਦੇ ਬੀਜ ਵਿਟਾਮਿਨ-ਕੇ ਅਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦੇ ਹਨ। ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਇਹ ਬੀਜ ਫ਼ਰੀ ਰੇਡੀਕਲ ਤੋਂ ਬਚਾਅ ਕਰਦੇ ਹਨ ਅਤੇ ਸਰੀਰ ਨੂੰ ਬੀਮਾਰੀ ਤੋਂ ਬਚਾਅ ਕੇ ਰਖਦੇ ਹਨ। ਆਉ ਜਾਣਦੇ ਹਾਂ ਕੱਦੂ ਦੇ ਬੀਜ ਕਿਸ ਤਰ੍ਹਾਂ ਸਿਹਤ ਲਈ ਫ਼ਾਇਦੇਮੰਦ ਹਨ। ਕੱਦੂ ਦੇ ਬੀਜਾਂ ’ਚ ਹਾਈ ਫ਼ਾਈਬਰ ਮੌਜੂਦ ਹੈ ਜਿਸ ਨੂੰ ਥੋੜ੍ਹਾ ਜਿਹਾ ਖਾਣ ਨਾਲ ਲੰਮੇ ਸਮੇਂ ਤਕ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ।
ਕੱਦੂ ਦੇ ਬੀਜ ਮੈਟਾਬੋਲਿਜ਼ਮ ਵਧਾਉਂਦੇ ਹਨ। ਇਸ ਨਾਲ ਪਾਚਣ ਸ਼ਕਤੀ ’ਚ ਹੋਣ ਵਾਲੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ। ਕੱਦੂ ਦੇ ਬੀਜ ਕਈ ਮਿਨਰਲਜ਼ ਜਿਵੇਂ ਕਿ ਮੈਂਗਨੀਜ਼, ਕਾਪਰ, ਜ਼ਿੰਕ ਤੇ ਫ਼ਾਸਫ਼ੋਰਸ ਮਿਲਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰਖਦੇ ਹਨ। ਕੱਦੂ ਦੇ ਬੀਜ ਦਿਲ ਨੂੰ ਸਿਹਤਮੰਦ ਤੇ ਸਰਗਰਮ ਰੱਖਣ ’ਚ ਬੇਹੱਦ ਮਦਦਗਾਰ ਹਨ।
ਕੱਦੂ ਦੇ ਬੀਜਾਂ ’ਚ ਕਾਫ਼ੀ ਮਾਤਰਾ ’ਚ ਜ਼ਿੰਕ ਮਿਲਦਾ ਹੈ, ਜੋ ਸਾਡੇ ਇਮਿਊਨ ਸਿਸਟਮ ’ਚ ਸੁਧਾਰ ਕਰਦੇ ਹਨ। ਸੌਣ ਤੋਂ ਪਹਿਲਾਂ ਕੱਦੂ ਦੇ ਬੀਜ ਖਾਣ ਨਾਲ ਨੀਂਦ ਜਲਦੀ ਆਉਂਦੀ ਹੈ। ਇਹ ਬੀਜ ਤਣਾਅ ਘੱਟ ਕਰਦੇ ਹਨ ਅਤੇ ਨੀਂਦ ’ਚ ਸੁਧਾਰ ਕਰਦੇ ਹਨ।