
ਹਰੀਆਂ ਸਬਜ਼ੀਆਂ ਦੀ ਪੌਸ਼ਟਿਕਤਾ ਲਾਲ ਸਬਜ਼ੀਆਂ ਬਗ਼ੈਰ ਅਧੂਰੀ ਮੰਨੀ ਜਾਂਦੀ ਹੈ।
ਹਰੀਆਂ ਸਬਜ਼ੀਆਂ ਦੀ ਪੌਸ਼ਟਿਕਤਾ ਲਾਲ ਸਬਜ਼ੀਆਂ ਬਗ਼ੈਰ ਅਧੂਰੀ ਮੰਨੀ ਜਾਂਦੀ ਹੈ। ਸਰਦੀਆਂ ’ਚ ਜੇਕਰ ਤੁਸੀਂ ਲਾਲ ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰ ਰਹੇ ਹੋ ਤਾਂ ਤੁਸੀਂ ਖ਼ੁਦ ਨੂੰ ਤੰਦਰੁਸਤ ਰੱਖਣ ’ਚ ਕਾਮਯਾਬ ਸਾਬਤ ਹੋ ਰਹੇ ਹੋ। ਕਈ ਜਾਣਕਾਰ ਕਹਿੰਦੇ ਹਨ ਕਿ ਇਨ੍ਹਾਂ ਦੇ ਸੇਵਨ ਨਾਲ ਚਮੜੀ ’ਚ ਚਮਕ ਦੇ ਨਾਲ ਗੋਰਾਪਨ ਵੀ ਵਧਦਾ ਹੈ। ਲਾਲ ਸਬਜ਼ੀਆਂ ਸਰਦੀਆਂ ’ਚ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦੀਆਂ ਹਨ।
ਜਿਨ੍ਹਾਂ ਸਬਜ਼ੀਆਂ ਦਾ ਰੰਗ ਡੂੰਘਾ ਹੁੰਦਾ ਹੈ ਉਨ੍ਹਾਂ ਵਿਚ ਮਿਨਰਲਜ਼ ਤੇ ਵਿਟਾਮਿਨਜ਼ ਦੀ ਮਾਤਰਾ ਓਨੀ ਹੀ ਜ਼ਿਆਦਾ ਹੁੰਦੀ ਹੈ। ਸਬਜ਼ੀਆਂ ਤੋਂ ਇਲਾਵਾ ਲਾਲ ਰੰਗ ਦੇ ਫਲਾਂ ’ਚ ਵੀ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ’ਚ ਮਿਲ ਜਾਂਦੇ ਹਨ। ਲਾਲ ਸਬਜ਼ੀਆਂ ਸਰਦੀਆਂ ’ਚ ਸੇਵਨ ਲਈ ਸੱਭ ਤੋਂ ਢੁਕਵੀਆਂ ਹਨ ਜਿਨ੍ਹਾਂ ਵਿਚ ਚੁਕੰਦਰ, ਗਾਜਰ, ਟਮਾਟਰ, ਅਨਾਰ ਤੇ ਸੇਬ ਹਨ।
ਚੁਕੰਦਰ ’ਚ ਮਿਲਣ ਵਾਲਾ ਫ਼ਾਈਬਰ, ਵਿਟਾਮਿਨ ਸੀ, ਪੋਟਾਸ਼ੀਅਮ ਤੇ ਨਾਈਟ੍ਰੇਟ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਚੁਕੰਦਰ ਹੀਮੋਗਲੋਬਿਨ ਦੀ ਮਾਤਰਾ ’ਚ ਜ਼ਬਰਦਸਤ ਇਜ਼ਾਫ਼ਾ ਕਰਦਾ ਹੈ। ਗਾਜਰ ’ਚ ਲਾਈਕੋਪੀਨ, ਮੈਗਨੀਜ਼, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ, ਫ਼ਾਸਫ਼ੋਰਸ ਵਰਗੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜਿਹੜੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸੇ ਤਰ੍ਹਾਂ ਟਮਾਟਰ ’ਚ ਵੀ ਸਾਰੇ ਐਂਟੀ-ਆਕਸੀਡੈਂਟਸ ਮੌਜੂਦ ਹੁੰਦੇ ਹਨ।