
ਕਕੜੀ ਰੇਸ਼ਾ ਅਤੇ ਪਾਣੀ ਦਾ ਸ਼ਾਨਦਾਰ ਮੇਲ ਹੈ। ਕਕੜੀ 'ਚ ਆਇਯੋਡੀਨ ਦੀ ਪੂਰੀ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਇਹ ਕਈ ਬਿਮਾਰੀਆ ਤੋਂ ਬਚਾਅ ਕਰਦੀ ਹੈ। ਕਕੜੀ ਸਰੀਰ ਨੂੰ...
ਕਕੜੀ ਰੇਸ਼ਾ ਅਤੇ ਪਾਣੀ ਦਾ ਸ਼ਾਨਦਾਰ ਮੇਲ ਹੈ। ਕਕੜੀ 'ਚ ਆਇਯੋਡੀਨ ਦੀ ਪੂਰੀ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਇਹ ਕਈ ਬਿਮਾਰੀਆ ਤੋਂ ਬਚਾਅ ਕਰਦੀ ਹੈ। ਕਕੜੀ ਸਰੀਰ ਨੂੰ ਸਿਹਤਮੰਦ ਕਰਨ ਦੇ ਨਾਲ ਹੀ ਰੋਗ ਮਿਟਾਉਣ 'ਚ ਵੀ ਸਮਰਥ ਹੈ।
cucumbers
ਆਯੁਰਵੇਦ ਮੁਤਾਬਕ ਗਰਮੀਆਂ ਦਾ ਇਹ ਫ਼ਲ ਸਵਾਦ ਅਤੇ ਪਿੱਤ ਖ਼ਤਮ ਕਰਨ 'ਚ ਵੀ ਮਦਦਗਾਰ ਸਾਬਤ ਹੁੰਦਾ ਹੈ। ਇਸ 'ਚ ਕੈਲਸ਼ੀਅਮ ਫ਼ਾਸਫ਼ੋਰਸ, ਸੋਡੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਦਾ ਸੇਵਨ ਡਿਹਾਈਡਰੇਸ਼ਨ ਤੋਂ ਬਚਾਉਂਦਾ ਹੈ ਨਾਲ ਹੀ ਇਹ ਸਲਾਦ ਦੇ ਰੂਪ ਵਿਚ ਢਿੱਡ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।
cucumbers
ਇਸ ਦੇ ਸੇਵਨ ਨਾਲ ਸਰੀਰ ਨੂੰ ਗਰਮੀ ਵੀ ਘੱਟ ਲਗਦੀ ਹੈ। ਜਿਨ੍ਹਾਂ ਨੂੰ ਗਰਮੀਆਂ ਵਿਚ ਬਹੁਤ ਜ਼ਿਆਦਾ ਪਿਆਸ ਲਗਦੀ ਹੋਵੇ ਤਾਂ ਕਕੜੀ ਖਾਣ ਨਾਲ ਪਿਆਸ ਸ਼ਾਂਤ ਹੁੰਦੀ ਹੈ। ਕਕੜੀ 'ਚ ਪੋਟੈਸ਼ੀਅਮ ਹੁੰਦਾ ਹੈ ਜੋ ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੰਦਾ ਹੈ। ਪਿਸ਼ਾਬ 'ਚ ਜਲਨ ਦੀ ਸਮੱਸਿਆ ਹੋਣ 'ਤੇ ਕਕੜੀ ਖਾਣ ਨਾਲ ਬਹੁਤ ਮਦਦਗਾਰ ਹੁੰਦਾ ਹੈ।
cucumbers
ਕਕੜੀ ਦਾ ਸੇਵਨ ਸੂਗਰ ਦੇ ਪੱਧਰ ਨੂੰ ਕਾਬੂ ਕਰਦਾ ਹੈ। ਜ਼ਿਆਦਾ ਭੋਜਨ ਕਰ ਲੈਣ ਨਾਲ ਜਦੋਂ ਢਿੱਡ 'ਚ ਦਰਦ ਹੰਦਾ ਹੈ ਤਾਂ ਕਕੜੀ ਖਾਣ ਨਾਲ ਪਾਚਣ ਕਿਰਿਆ ਤੇਜ਼ ਹੋਣ ਨਾਲ ਦਰਦ ਤੋਂ ਮੁਕਤੀ ਮਿਲਦੀ ਹੈ। ਇਸ ਦੇ ਬੀਜ ਦਿਮਾਗ ਦੀ ਗਰਮੀ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਦੇ ਸੇਵਨ ਨਾਲ ਚਿੜਚਿੜਾਪਣ ਅਤੇ ਅਵਸਾਦ ਆਦਿ ਮਾਨਸਿਕ ਵਿਕਾਰ ਦੂਰ ਹੁੰਦੇ ਹਨ।