ਕੱਚੀਆਂ ਸਬਜ਼ੀਆਂ ਖਾਣਾ ਸਿਹਤ ਲਈ ਹੋ ਸਕਦੈ ਬੁਰਾ
Published : Oct 2, 2019, 9:48 am IST
Updated : Oct 2, 2019, 9:48 am IST
SHARE ARTICLE
Raw Vegetables
Raw Vegetables

ਕੱਚੀਆਂ ਸਬਜ਼ੀਆਂ ਅੰਤੜੀਆਂ 'ਚ ਮੌਜੂਦ ਚੰਗੇ ਬੈਕਟੀਰੀਆ ਨੂੰ ਮਾਰ ਦਿੰਦੀਆਂ ਹਨ।

ਸਾਨ ਫਰਾਂਸਿਸਕੋ: ਨਵੀਂ ਖੋਜ 'ਚ ਸਾਹਮਣੇ ਆਇਆ ਹੈ ਕਿ ਕੱਚੀਆਂ ਸਬਜ਼ੀਆਂ ਖਾਣ ਨਾਲ ਅੰਤੜੀਆਂ 'ਚ ਮੌਜੂਦ ਬੈਕਟੀਰੀਆ 'ਚ ਵੱਡੀ ਤਬਦੀਲੀ ਆ ਸਕਦੀ ਹੈ। ਵਿਗਿਆਨੀਆਂ ਵਲੋਂ ਚੂਹਿਆਂ ਅਤੇ ਮਨੁੱਖਾਂ, ਦੋਹਾਂ 'ਤੇ ਕੀਤੀ ਖੋਜ 'ਚ ਪਤਾ ਲੱਗਾ ਹੈ ਕਿ ਪੱਕਿਆ ਹੋਇਆ ਭੋਜਨ ਖਾਣ ਨਾਲ ਸਾਡੇ ਸਰੀਰਾਂ 'ਚ ਮੌਜੂਦ ਬੈਕਟੀਰੀਆ ਬਦਲ ਜਾਂਦਾ ਹੈ।

Fruits and vegetablesFruits and vegetables

ਖੋਜੀਆਂ ਅਨੁਸਾਰ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੱਕਿਆ ਹੋਇਆ ਭੋਜਨ ਸਾਡੀਆਂ ਅੰਤੜੀਆਂ ਦੀ ਸਿਹਤ ਬਿਹਤਰ ਕਰ ਸਕਦਾ ਹੈ, ਜਦਕਿ ਕੱਚੇ ਭੋਜਨ 'ਚ ਅਜਿਹੇ ਤੱਤ ਹੁੰਦੇ ਹਨ ਜੋ ਕਿ ਸੂਖਮਜੀਵਾਂ ਨੂੰ ਮਾਰ ਦਿੰਦੇ ਹਨ ਜਿਸ ਨਾਲ ਅੰਤੜੀਆਂ 'ਚ ਮੌਜੂਦ ਬਹੁਤ ਸਾਰਾ ਚੰਗਾ ਬੈਕਟੀਰੀਆ ਖ਼ਤਮ ਹੋ ਜਾਂਦਾ ਹੈ। ਕੈਨੇਫ਼ੋਰਨੀਆ ਸਾਨ ਫ਼ਰਾਂਸਿਸਕੋ ਯੂਨੀਵਰਸਟੀ ਦੀ ਇਕ ਟੀਮ ਨੇ ਕਿਹਾ ਕਿ ਚੂਹਿਆਂ ਨੂੰ ਕੱਚੇ ਅਤੇ ਪੱਕੇ ਹੋਏ ਮਾਸ ਦਾ ਭੋਜਨ ਦਿਤਾ ਗਿਆ ਪਰ ਦੋਹਾਂ ਮਾਮਲਿਆਂ 'ਚ ਚੂਹਿਆਂ ਦੇ ਪੇਟ 'ਚ ਮੌਜੂਦਾ ਬੈਕਟੀਰੀਆ ਅੰਦਰ ਕੋਈ ਤਬਦੀਲੀ ਨਹੀਂ ਆਈ।

green vegetablesVegetables

ਜਦਕਿ ਜਦੋਂ ਚੂਹਿਆਂ ਨੂੰ ਕੱਚੇ ਆਲੂ ਖਾਣ ਲਈ ਦਿਤੇ ਗਏ ਤਾਂ ਉਨ੍ਹਾਂ ਦੇ ਪੇਟ 'ਚ ਬੈਕਟੀਰੀਆ 'ਚ ਕਮੀ ਵੇਖਣ ਨੂੰ ਮਿਲੀ। ਅਜਿਹਾ ਆਲੂਆਂ ਤੋਂ ਸਿਵਾ ਮੱਕੀ, ਮਟਰ, ਗਾਜਰਾਂ ਆਦਿ ਦੇ ਮਾਮਲੇ 'ਚ ਵੀ ਵੇਖਣ ਨੂੰ ਮਿਲਿਆ। ਖੋਜ ਟੀਮ ਦੇ ਮੁਖੀ ਡਾ. ਟਰਨਬਰਗ ਨੇ ਕਿਹਾ ਕਿ ਦਿਲਚਸਪ ਗੱਲ ਇਹ ਨਿਕਲੀ ਕਿ ਚੂਹਿਆਂ ਵਾਂਗ ਮਨੁੱਖਾਂ 'ਤੇ ਵੀ ਪੱਕੇ ਹੋਏ ਭੋਜਨ ਦਾ ਚੰਗਾ ਅਸਰ ਪਿਆ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤਕ ਖਾਣ-ਪੀਣ ਦੇ ਮਨੁੱਖਾਂ ਦੇ ਸਰੀਰ 'ਤੇ ਹੁੰਦੇ ਅਸਰ ਬਾਰੇ ਖੋਜ ਕਰਨ ਲਈ ਉਤਸ਼ਾਹਿਤ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement