ਆਉ ਜਾਣਦੇ ਹਾਂ ਇਸ ਬਾਰੇ:
ਅੱਜਕਲ ਦੇ ਲੋਕ ਅਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੁਰਸੀ ’ਤੇ ਬੈਠ ਕੇ ਬਤੀਤ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਦੀ ਕਮਰ ਦਰਦ ਹੋ ਰਹੀ ਹੈ। ਇਸ ਦਰਦ ਕਾਰਨ ਉਠਣ-ਬੈਠਣ ਵਿਚ ਪ੍ਰੇਸ਼ਾਨੀ ਅਤੇ ਕੰਮ ਕਰਨ ਵਿਚ ਮੁਸ਼ਕਲ ਆਉਣ ਲੱਗ ਪੈਂਦੀ ਹੈ ਜਿਸ ਕਾਰਨ ਲੋਕ ਦਵਾਈ ਖਾਣਾ ਸ਼ੁਰੂ ਕਰ ਦਿੰਦੇ ਹਨ, ਜੋ ਸਿਹਤ ਨਹੀਂ ਠੀਕ ਨਹੀਂ। ਇਨ੍ਹਾਂ ਘਰੇਲੂ ਤਰੀਕਿਆਂ ਨਾਲ ਤੁਸੀਂ ਅਪਣੇ ਲੱਕ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਆਉ ਜਾਣਦੇ ਹਾਂ ਇਸ ਬਾਰੇ:
ਲੱਕ ਦਰਦ ਤੋਂ ਬਚਣ ਲਈ ਰੋਜ਼ ਠੀਕ ਸਮੇਂ ’ਤੇ ਸੌਣਾ ਚਾਹੀਦਾ ਹੈ ਅਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ ਵਿਚ ਸੌਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਸਰੀਰ ਕਈ ਤਰ੍ਹਾਂ ਦੀਆਂ ਦਰਦਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ। ਸਮੇਂ ’ਤੇ ਸੌਂਣ ਨਾਲ ਤੁਸੀਂ ਲੱਕ ਦਰਦ ਅਤੇ ਮੋਢੇ ਦੇ ਦਰਦ ਤੋਂ ਬਚ ਸਕਦੇ ਹੋ। ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ ਪਰ ਤੁਹਾਨੂੰ ਸਵੇਰੇ ਉਠਦੇ ਸਾਰ ਕਸਰਤ ਕਰਨੀ ਚਾਹੀਦੀ ਹੈ। ਇਸ ਦਰਦ ਨੂੰ ਦੂਰ ਕਰਨ ਲਈ ਕਸਰਤ ਬਹੁਤ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿਣਗੀਆਂ ਅਤੇ ਖ਼ੂਨ ਦੇ ਜੰਮਣ ਤੋਂ ਛੁਟਕਾਰਾ ਮਿਲ ਜਾਵੇਗਾ।
ਲੱਕ ਦਰਦ ਤੋਂ ਦੂਰ ਰਹਿਣ ਲਈ ਬੈਠਣ ਦੀ ਜਗ੍ਹਾ ਅਤੇ ਕੁਰਸੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ। ਹਮੇਸ਼ਾ ਸਹੀ ਤਰੀਕੇ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਪਿੱਠ ਦਰਦ ਘੱਟ ਹੁੰਦਾ ਹੈ। ਸਿੱਧੇ ਪਿੱਠ ’ਤੇ ਭਾਰ ਪਾਉਣ ਵਾਲੇ ਅਕਾਰ ਵਿਚ ਨਾ ਬੈਠੋ। ਅਪਣੇ ਭੋਜਨ ਵਿਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਮਾਤਰਾ ਵਧਾਉ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ। ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ ’ਤੇ ਕਾਬੂ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਪਿੱਠ ਦਰਦ ਦਾ ਕਾਰਨ ਬਣਦਾ ਹੈ। ਭਾਰ ਨੂੰ ਘੱਟ ਕਰਨ ਲਈ ਕਦੇ ਦਵਾਈ ਨਾ ਖਾਉ।