ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਸੰਸਦ ਵਿਚ ਛੇੜੀ ਪੰਜਾਬੀਆਂ ਦੇ ਦੁੱਖ-ਦਰਦ ਦੀ ਗੱਲ
Published : Sep 19, 2023, 6:22 pm IST
Updated : Sep 19, 2023, 6:22 pm IST
SHARE ARTICLE
Vikramjit Singh Sahney
Vikramjit Singh Sahney

ਰਾਸ਼ਟਰ ਨਿਰਮਾਣ ਵਿਚ ਸਿੱਖਾਂ ਦੀ ਸਮਰਪਤ ਭੂਮਿਕਾ ਦਾ ਕੀਤਾ ਜ਼ਿਕਰ

 

ਨਵੀਂ ਦਿੱਲੀ: ਪੁਰਾਣੇ ਸੰਸਦ ਭਵਨ ਵਿਖੇ ਆਖਰੀ ਸੈਸ਼ਨ ਦੇ ਇਤਿਹਾਸਕ ਦਿਨ '75 ਸਾਲਾਂ ਦੀ ਪਾਰਲੀਮਾਨੀ ਯਾਤਰਾ' ਵਿਸ਼ੇ 'ਤੇ ਬੋਲਦਿਆਂ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਸਿੱਖਾਂ ਦੇ ਸੰਘਰਸ਼ ਅਤੇ ਦੇਸ਼-ਵੰਡ ਦੌਰਾਨ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਰਾਸ਼ਟਰ ਨਿਰਮਾਣ ਵਿਚ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀ ਸਮਰਪਤ ਭੂਮਿਕਾ ਉਤੇ ਰੋਸ਼ਨੀ ਪਾਈ।

ਸਾਹਨੀ ਨੇ ਸਦਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੀਨੀਅਰ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਦੇਸ਼ ਲਈ ਸਰਵਉੱਚ ਕੁਰਬਾਨੀਆਂ ਦਿਤੀਅਂ। ਸਾਹਨੀ ਨੇ ਉਨ੍ਹਾਂ ਮਹਾਨ ਸਿੱਖ ਨੇਤਾਵਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦੀ ਪੇਸ਼ਕਸ਼ ਨੂੰ ਠੁਕਰਾ ਕੇ ਭਾਰਤ ਨੂੰ ਅਪਣੀ ਮਾਤ ਭੂਮੀ ਵਜੋਂ ਅਪਨਾਉਣ ਦਾ ਫੈਸਲਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਅਸੀਂ ਸਿੱਖ ਸਿਰਫ਼ ‘ਬਾਈ ਚਾਂਸ’ ਭਾਰਤੀ  ਨਹੀਂ ਹਾਂ ਸਗੋਂ ‘ਬਾਈ ਚੁਆਇਸ’ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਦਸਿਆ ਕਿ ਕਿਵੇਂ ਵੰਡ ਦੌਰਾਨ ਪੰਜਾਬ ਨੇ ਸੱਭ ਤੋਂ ਵੱਧ ਨੁਕਸਾਨ ਝੱਲਿਆ, ਜਿਸ ਵਿਚ 20 ਲੱਖ ਲੋਕਾਂ ਦੀ ਜਾਨ ਚਲੀ ਗਈ ਅਤੇ 14 ਮਿਲੀਅਨ ਲੋਕਾਂ ਨੂੰ ਪਲਾਇਨ ਕਰਕੇ ਅਪਣੇ ਘਰ ਛੱਡਣੇ ਪਏ।  

ਸਾਹਨੀ ਨੇ ਸੰਸਦ ਮੈਂਬਰ ਵਜੋਂ ਜ਼ਿੰਮੇਵਾਰੀਆਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਨਤਕ ਪ੍ਰਤੀਨਿਧ ਹੋਣ ਦੇ ਨਾਤੇ, ਅਸੀਂ ਸਾਰੇ 1ਅਰਬ 40 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦੇ ਪ੍ਰਤੀਕ ਹਾਂ, ਜੋ ਚਾਹੁੰਦੇ ਹਨ ਕਿ ਅਸੀਂ ਵਧੀਆ ਢੰਗ ਨਾਲ ਦੇਸ਼ ਦੀ ਸੇਵਾ ਕਰੀਏ। ਉਨ੍ਹਾਂ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਖੇਤੀ ਸੰਕਟ, ਜਾਤੀਵਾਦ, ਫਿਰਕੂ ਨਫ਼ਰਤ ਆਦਿ ਦੇ ਖਾਤਮੇ ਲਈ ਸਮੂਹਿਕਤੌਰ ‘ਤੇ ਵਚਨਬੱਧ  ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਬੁਨਿਆਦੀ ਲੋੜਾਂ ਜਿਵੇਂ ਕਿ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਰਾਸ਼ਟਰ ਦੇ ਸਮਾਵੇਸ਼ੀ ਵਿਕਾਸ, ਔਰਤਾਂ ਅਤੇ ਯੁਵਾ ਸਸ਼ਕਤੀਕਰਨ ਆਦਿ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਸਾਹਨੀ ਨੇ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਾਂ ਹੀ ਸਹੀ ਮਾਅਨਿਆਂ ਵਿਚ ਸਫਲ ਹੋਵੇਗਾ ਜਦੋਂ ਅਸੀਂ ਦੇਸ਼ ਦੇ ਆਖ਼ਰੀ ਆਮ ਇਨਸਾਨ ਨੂੰ ਸਿੱਖਿਆ, ਰੁਜ਼ਗਾਰ, ਸਿਹਤ ਅਤੇ ਸਮਾਜਿਕ ਨਿਆਂ ਦਾ ਅੰਮ੍ਰਿਤ ਪ੍ਰਦਾਨ ਕਰ ਸਕੀਏ। ਸਾਹਨੀ ਨੇ ਪੰਜਾਬ ਦੀ ਸ਼ਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਵੀ ਸ਼ਰਧਾਜਲੀ ਅਰਪਨ ਕੀਤੀ, ਜਿਨ੍ਹਾਂ ਨੇ ਸੁਤੰਤਰਤਾ ਸੰਗਰਾਮ ਦੀ ਚਿੰਗਾੜੀ ਨੂੰ ਭਾਂਬੜ ਵਿਚ ਬਦਲਣ ਲਈ ਬਰਤਾਨਵੀ ਸਰਕਾਰ ਦਾ ਧਿਆਨ  ਇਸ ਪਾਸੇ ਦੁਆਉਣ ਵਾਸਤੇ ਅਪਣੇ ਇਸ ਸੰਸਦ ਸਦਨ ਨੂੰ ਚੁਣਿਆ।

ਸਾਹਨੀ ਨੇ ਮਰਹੂਮ ਅਰੁਨ ਜੇਤਲੀ ਅਤੇ ਸੁਸ਼ਮਾ ਸਵਰਾਜ ਵਰਗੇ ਦਿੱਗਜ ਸੰਸਦ ਮੈਂਬਰਾਂ ਨੂੰ ਸੰਸਦ ਵਿਚ ਉਨ੍ਹਾਂ ਦੇ ਯੋਗਦਾਨ ਲਈ ਸ਼ਰਧਾਂਜਲੀ ਵੀ ਦਿਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ ਜੋ ਕਿ ਸਿਹਤ ਖਰਾਬ ਹੋਣ ਦੇ ਬਾਵਜੂਦ ਵੀਲ੍ਹ ਚੇਅਰ 'ਤੇ ਸੰਸਦ 'ਚ ਮੌਜੂਦ ਸਨ।

ਸਾਹਨੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਦੀ ਜ਼ਰੂਰਤ 'ਤੇ  ਜ਼ੋਰ ਦਿੰਦਿਆਂ ਕਿਹਾ, "ਸੰਸਦ ਵਿਚ ਪੈਣ ਵਾਲੇ ਵਿਘਨ ਲੋਕਤੰਤਰ ਦੀ ਬੁਨਿਆਦੀ ਪ੍ਰਕਿਰਿਆ ਵਿਚ ਰੁਕਾਵਟ ਵਜੋਂ ਕੰਮ ਕਰਦੇ ਹਨ। ਸੰਸਦ ਦੇ ਸੁਚਾਰੂ ਕੰਮਕਾਜ ਲਈ ਸਰਕਾਰੀ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਸਕਾਰਾਤਮਕ ਅਤੇ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਸ ਸੰਸਥਾ ਦੀ ਸਰਵੋਤਮ ਵਰਤੋਂ ਹੋ ਸਕੇ”।

ਸਾਹਨੀ ਨੇ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਦੇ ਸਾਰੇ ਸੰਸਦ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਅਸੀਂ ਸਾਰੇ ਇਸ ਸੰਸਦ ਭਵਨ ਲਈ ਸਰਬਸੰਮਤੀ ਨਾਲ ਵਚਨਬੱਧ ਹੋਈਏ ਤਾਂ ਜੋ ਕਿ ਨਵੇਂ ਸੰਸਦ ਭਵਨ ਵਿਚ ਅਸੀਂ ਇਹ ਯਕੀਨੀ ਬਣਾਈਏ ਕਿ ਘੱਟ ਤੋਂ ਘੱਟ ਰੁਕਾਵਟਾਂ ਹੋਣ ਅਤੇ ਕੰਮਕਾਜ ਮੁਲਤਵੀ ਨਾ ਹੋਵੇ।  ਸੰਸਦ ਵਿਚ ਸਿਹਤਮੰਦ ਬਹਿਸਾਂ ਅਤੇ ਵਿਚਾਰ-ਵਟਾਂਦਰੇ ਹੋਣ ਨਾਲ ਹੀ ਅਸੀਂ ਰਾਸ਼ਟਰ ਨਿਰਮਾਣ ਲਈ ਵੱਧ ਤੋਂ ਵੱਧ ਕੰਮ ਕਰ ਸਕਦੇ ਹਾਂ”।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement