ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
Published : Nov 2, 2022, 1:30 pm IST
Updated : Nov 2, 2022, 2:55 pm IST
SHARE ARTICLE
photo
photo

ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ।

 

ਮੁਹਾਲੀ: ਕਈ ਵਾਰ ਖੇਡਦੇ ਸਮੇਂ ਜਾਂ ਅਚਾਨਕ ਹੀ ਹੱਥ-ਪੈਰ ਮੁੜ ਜਾਂਦੇ ਹਨ ਜਿਸ ਕਾਰਨ ਮੋਚ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਕਾਰਨ ਸਰੀਰ ’ਚ ਨਾ ਬਰਦਾਸ਼ਤ ਹੋਣ ਵਾਲੇ ਦਰਦ ਨਾਲ ਸੋਜ ਦੀ ਸਮੱਸਿਆ ਹੋਣ ਲਗਦੀ ਹੈ। ਅਸਲ ’ਚ ਮੋਚ ਆਉਣ ਦਾ ਕਾਰਨ ਪੱਠਿਆਂ ’ਚ ਖਿਚਾਅ ਹੋਣਾ ਹੁੰਦਾ ਹੈ। ਇਹ ਸਰੀਰ ’ਤੇ ਬਾਹਰੀ ਅਤੇ ਅੰਦਰੂਨੀ ਦੋਵਾਂ ਤਰੀਕਿਆਂ ਨਾਲ ਅਸਰ ਪਾਉਂਦੀ ਹੈ। ਅਜਿਹੇ ’ਚ ਦਰਦ ਹੋਣ ਨਾਲ ਹੱਥਾਂ-ਪੈਰਾਂ ਦੀ ਠੀਕ ਤਰ੍ਹਾਂ ਹਲਚਲ ਨਹੀਂ ਹੋ ਸਕਦੀ ਜਿਸ ਕਾਰਨ ਤੁਰਨ-ਫਿਰਨ ਅਤੇ ਕੰਮ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ। ਉਂਜ ਤਾਂ ਇਸ ਤੋਂ ਆਰਾਮ ਪਾਉਣ ਲਈ ਕ੍ਰੀਮ, ਸਪੇ੍ਰਅ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਮੋਚ ਦੇ ਦਰਦ ਤੋਂ ਨਿਜਾਤ ਪਾਉਣ ਲਈ ਦੇਸੀ ਨੁਸਖ਼ੇ ਬਾਰੇ ਦਸਾਂਗੇ:

ਸੁਣਨ ’ਚ ਸ਼ਾਇਦ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਪਰ ਕੱਚੀ ਰੋਟੀ ਨਾਲ ਮੋਚ ਵਾਲੀ ਥਾਂ ’ਤੇ ਪੱਟੀ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਤੁਹਾਡੇ ਪੈਰ ਦੀ ਮੋਚ ਜਲਦ ਠੀਕ ਹੋ ਜਾਵੇਗੀ। ਇਸ ਲਈ ਆਟੇ ਦਾ ਇਕ ਪੇੜਾ ਵੇਲ ਕੇ ਉਸ ਨੂੰ ਇਕ ਸਾਈਡ ਤੋਂ ਹਲਕਾ ਜਿਹਾ ਪਕਾ ਲਉ। ਫਿਰ ਰੋਟੀ ਦੀ ਕੱਚੇ ਪਾਸੇ ਚੁਟਕੀ ਭਰ ਹਲਦੀ ਪਾਊਡਰ-ਲੂਣ ਅਤੇ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਲਗਾਉ।

ਉਸ ਤੋਂ ਬਾਅਦ ਇਸ ਨੂੰ ਮੋਚ ਵਾਲੀ ਥਾਂ ’ਤੇ ਰੱਖ ਕੇ ਇਸ ਉਪਰ ਕੱਪੜਾ ਜਾਂ ਗਰਮ ਪੱਟੀ ਬੰਨ੍ਹ ਲਉੇ। ਇਸ ਨੂੰ ਬੰਨ੍ਹਣ ਤੋਂ ਪਹਿਲਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਰੋਟੀ ਜ਼ਿਆਦਾ ਗਰਮ ਨਾ ਹੋਵੇ। ਇਸ ਨੂੰ ਉਨਾ ਹੀ ਗਰਮ ਰੱਖੋ ਜਿੰਨੀਂ ਗਰਮਾਹਟ ਤੁਸੀਂ ਬਰਦਾਸ਼ਤ ਕਰ ਸਕੋ। ਇਸ ਪ੍ਰੀਕਿਰਿਆ ਨੂੰ ਲਗਾਤਾਰ 3-4 ਦਿਨਾਂ ਤਕ ਦੋਹਰਾਉ। ਪੱਟੀ ਨਾਲ ਪ੍ਰਭਾਵਤ ਥਾਂ ’ਤੇ ਗਰਮਾਹਟ ਮਿਲਣ ਨਾਲ ਦਰਦ ਘੱਟ ਹੋਣ ਦੇ ਨਾਲ ਮੋਚ ਠੀਕ ਹੋਣ ’ਚ ਮਦਦ ਮਿਲੇਗੀ।

ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨਾਲ ਸਰੀਰ ਨੂੰ ਗਰਮੀ ਮਿਲਣ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਘੱਟ ਹੋਣ ’ਚ ਮਦਦ ਮਿਲਦੀ ਹੈ। ਲੂਣ ਅਤੇ ਸਰੋ੍ਹਂ ਦੇ ਤੇਲ ’ਚ ਪੋਸ਼ਕ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ  ’ਚ ਇਸ ਨੂੰ ਵਰਤੋਂ ਕਰਨ ਨਾਲ ਮੋਚ ਦੇ ਦਰਦ, ਸੋਜ ਦੀ ਪ੍ਰੇਸ਼ਾਨੀ ਦੂਰ ਹੋ ਕੇ ਜਲਦ ਠੀਕ ਹੋਣ ’ਚ ਮਦਦ ਮਿਲੇਗੀ। ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਇੰਫ਼ਲੈਮੇਟਰੀ, ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ ਹਲਦੀ ਦਰਦ ਅਤੇ ਸੋਜ ਨੂੰ ਘੱਟ ਕਰੇਗੀ। ਹੱਡੀਆਂ ’ਚ ਮਜ਼ਬੂਤੀ ਆਉਣ ਨਾਲ ਤੁਰਤ ਰਿਕਵਰੀ ਹੋਵੇਗੀ। 

Location: India, Punjab

SHARE ARTICLE

Ashish Kumar

Ashish Kumar is born and brought up in Punjab. He is Content Writer in tech, entertainment and sports. He has experience in digital Platforms from 8 years. He has been associated with "Rozana Spokesman" group since 2019. official email :- Ashishkumar@rozanaspokesman.in

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement