Health Tips: ਸਵੇਰੇ-ਸਵੇਰੇ ਤਾੜੀਆਂ ਵਜਾਉਣ ਨਾਲ ਸਰੀਰ ਨੂੰ ਹੋਣਗੇ ਕਈ ਫ਼ਾਇਦੇ

By : KOMALJEET

Published : Jan 3, 2023, 8:10 am IST
Updated : Jan 3, 2023, 8:10 am IST
SHARE ARTICLE
Representational image
Representational image

ਤਣਾਅ ਅਤੇ ਡਿਪਰੈਸ਼ਨ ਵਿਚ ਵੀ ਤਾੜੀ ਵਜਾਉਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ।

ਖ਼ੁਸ਼ੀ ਦਾ ਮੌਕਾ ਹੋਵੇ ਤਾਂ ਅਸੀ ਤਾੜੀਆਂ ਜ਼ਰੂਰ ਵਜਾਉਂਦੇ ਹਾਂ। ਭਜਨ ਕੀਰਤਨ ਅਤੇ ਗਾਉਂਦੇ ਸਮੇਂ ਵੀ ਅਸੀ ਤਾੜੀਆਂ ਵਜਾਉਂਦੇ ਹਾਂ, ਜਨਮ ਦਿਨ ਦੇ ਜਸ਼ਨਾਂ ਦੌਰਾਨ ਵੀ ਤਾੜੀਆਂ ਵਜਾਈਆਂ ਜਾਂਦੀਆਂ ਹਨ। ਤਾੜੀ ਵਜਾਉਣ ਨਾਲ ਤੁਸੀਂ ਸਰੀਰ ਤੋਂ ਕਈ ਬੀਮਾਰੀਆਂ ਨੂੰ ਦੂਰ ਰੱਖ ਸਕਦੇ ਹੋ। ਆਉ ਜਾਣਦੇ ਹਾਂ ਤਾੜੀਆਂ ਵਜਾਉਣ ਦੇ ਫ਼ਾਇਦਿਆਂ ਬਾਰੇ:

ਤਣਾਅ ਅਤੇ ਡਿਪਰੈਸ਼ਨ ਵਿਚ ਵੀ ਤਾੜੀ ਵਜਾਉਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ। ਸਵੇਰੇ ਉਠ ਕੇ ਤਾੜੀਆਂ ਦਾ ਅਭਿਆਸ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਦਿਮਾਗ਼ ਨੂੰ ਸਕਾਰਾਤਮਕ ਸੰਕੇਤ ਮਿਲਦੇ ਹਨ ਜੋ ਤਣਾਅ ਨੂੰ ਘਟਾਉਂਦਾ ਹੈ ਅਤੇ ਤੁਹਾਡੇ ਦਿਮਾਗ ਨੂੰ ਆਰਾਮ ਦਿੰਦਾ ਹੈ, ਇਹ ਖ਼ੁਸ਼ੀ ਦੇ ਹਾਰਮੋਨਜ਼ ਨੂੰ ਵਧਾਉਂਦਾ ਹੈ ਜਿਸ ਨਾਲ ਤੁਸੀਂ ਆਰਾਮ ਮਹਿਸੂਸ ਕਰਦੇ ਹੋ।

ਰੋਜ਼ਾਨਾ ਸਵੇਰੇ 20 ਤੋਂ 30 ਮਿੰਟ ਤਕ ਤਾੜੀਆਂ ਵਜਾਉਣ ਦੀ ਕਸਰਤ ਨਾਲ ਵੀ ਤੁਹਾਡੀ ਇਮਿਊਨਿਟੀ ਵਧਾਉਣ ਵਿਚ ਮਦਦ ਮਿਲਦੀ ਹੈ। ਤਾੜੀ ਵਜਾਉਣ ਨਾਲ ਤੁਹਾਡੇ ਸਰੀਰ ਦੇ ਊਰਜਾ ਚੱਕਰ ਕਿਰਿਆਸ਼ੀਲ ਹੁੰਦੇ ਹਨ। ਤਾਲੀ ਵਜਾਉਣ ਨਾਲ ਸਰੀਰ ਵਿਚ ਚਿੱਟੇ ਖ਼ੂਨ ਦੇ ਸੈੱਲ ਵਧਦੇ ਹਨ ਅਤੇ ਤੁਹਾਡੀ ਪ੍ਰਤੀਰੋਧਕ ਸ਼ਕਤੀ ਵੀ ਵਧਦੀ ਹੈ।

ਚਮੜੀ ਲਈ ਖ਼ਾਸ ਤੌਰ ’ਤੇ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜਿਵੇਂ ਤਾੜੀ ਵਜਾਉਣ ਨਾਲ ਖ਼ੂਨ ਦਾ ਸੰਚਾਰ ਠੀਕ ਰਹਿੰਦਾ ਹੈ, ਉਸੇ ਤਰ੍ਹਾਂ ਸਰੀਰ ਵਿਚ ਆਕਸੀਜਨ ਦਾ ਪ੍ਰਵਾਹ ਵੀ ਠੀਕ ਰਹਿੰਦਾ ਹੈ ਜਿਸ ਨਾਲ ਤੁਹਾਡੀ ਚਮੜੀ ਚਮਕਦਾਰ ਬਣ ਜਾਂਦੀ ਹੈ। ਅਪਣੇ ਹੱਥਾਂ ’ਤੇ ਸਰ੍ਹੋਂ ਜਾਂ ਨਾਰੀਅਲ ਦਾ ਤੇਲ ਲਗਾਉ। ਤਾੜੀ ਇਸ ਤਰ੍ਹਾਂ ਵਜਾਈ ਜਾਵੇ ਕਿ ਹਥੇਲੀ ਦਾ ਸਿਰਾ ਅਤੇ ਉਂਗਲਾਂ ਇਕ ਦੂਜੇ ਨੂੰ ਛੂਹਣ।

ਹਾਲਾਂਕਿ ਇਹ ਸਵੇਰੇ ਕਰਨਾ ਚਾਹੀਦਾ ਹੈ, ਪਰ ਤੁਸੀਂ ਇਸ ਨੂੰ ਅਪਣੇ ਸਮੇਂ ਤੋਂ ਵੀ ਕਰ ਸਕਦੇ ਹੋ। ਦਿਨ ਵਿਚ 1500 ਵਾਰ ਤਾੜੀ ਮਾਰਨ ਦੀ ਕੋਸ਼ਿਸ਼ ਕਰੋ। ਤੁਸੀਂ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਵੀ ਤਾੜੀ ਵਜਾ ਸਕਦੇ ਹੋ। ਇਸ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ ਅਤੇ ਖ਼ਰਾਬ ਕੈਲੇਸਟਰੋਲ ਘੱਟ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement