Health News: ਗਰਭਵਤੀ ਔਰਤਾਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ?

By : GAGANDEEP

Published : Feb 3, 2024, 7:12 am IST
Updated : Feb 3, 2024, 7:57 am IST
SHARE ARTICLE
pregnant women like to eat sweet and sour things Health News in punjabi
pregnant women like to eat sweet and sour things Health News in punjabi

Health News:ਗਰਭਵਤੀ ਮਹਿਲਾਵਾਂ ’ਚ ਖਾਣ ਦੀ ਤਲਬ ਕਾਰਨ ਉਨ੍ਹਾਂ ਦੇ ਭਾਰ ’ਚ ਵੀ ਵਾਧਾ ਹੁੰਦਾ ਹੈ

Pregnant women like to eat sweet and sour things Health News in punjabi : ਗਰਭ ਧਾਰਨ ਕਰਨ ਤੋਂ ਬਾਅਦ ਔਰਤਾਂ ਨੂੰ ਅਚਾਰ, ਗੋਲ ਗੱਪੇ, ਆਈਸ ਕਰੀਮ, ਚਾਕਲੇਟ ਜਾਂ ਫਿਰ ਕੋਈ ਖ਼ਾਸ ਚੀਜ਼ ਖਾਣ ਦੀ ਤਲਬ ਲੱਗੀ ਰਹਿੰਦੀ ਹੈ। ਗਰਭ ਅਵਸਥਾ ’ਚ ਔਰਤਾਂ ਦਾ ਕਿਸੇ ਨਾ ਕਿਸੇ ਚੀਜ਼ ਨੂੰ ਖਾਣ ਦੀ ਇੱਛਾ ਪਿੱਛੇ ਸਹੀ ਕਾਰਨ ਕੀ ਹੈ? ਇਸ ਵਿਸ਼ੇ ’ਤੇ ਅਧਿਐਨਾਂ ਤੋਂ ਪਤਾ ਲਗਾ ਹੈ ਕਿ ਇਸ ਪਿੱਛੇ ਕੋਈ ਜੀਵ ਵਿਗਿਆਨ ਨਹੀਂ ਸਗੋਂ ਮਨੋਵਿਗਿਆਨ ਦੀ ਸਥਿਤੀ ਕੰਮ ਕਰਦੀ ਹੈ। ਇਹ ਤਲਬ ਤਾਂ ਸਮਾਂ ਵੀ ਨਹੀਂ ਵੇਖਦੀ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਗਰਭ ਅਵਸਥਾ ’ਚ ਇਸ ਤਰ੍ਹਾਂ ਖਾਣ ਦੀ ਤਲਬ ਗਰਭਵਤੀ ਔਰਤ ਅਤੇ ਬੱਚੇ ਲਈ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। 

ਖੋਜਕਰਤਾਵਾਂ ਵਲੋਂ ਕੀਤੇ ਗਏ ਅਧਿਐਨਾਂ ਤੋਂ ਪਤਾ ਲਗਾ ਹੈ ਕਿ ਗਰਭ ਅਵਸਥਾ ’ਚ ਕਿਸੇ ਵੀ ਸਮੇਂ ਅਚਾਨਕ ਕੁੱਝ ਵੀ ਖਾਣ ਦੀ ਇੱਛਾ ਦੀ ਧਾਰਨਾ ਹਰ ਸਭਿਆਚਾਰ ’ਚ ਮੌਜੂਦ ਨਹੀਂ। ਇਸ ਸਬੰਧੀ ਕੀਤੇ ਜਾ ਰਹੇ ਅਧਿਐਨਾਂ ਤੋਂ ਪਤਾ ਲਗਾ ਹੈ ਕਿ ਗਰਭ ਅਵਸਥਾ ’ਚ ਜਿਨ੍ਹਾਂ ਚੀਜ਼ਾਂ ਨੂੰ ਖਾਣ ਦੀ ਖ਼ਾਸ ਇੱਛਾ ਗਰਭਵਤੀ ਔਰਤ ’ਚ ਹੁੰਦੀ ਹੈ, ਉਹ ਕੁੱਝ ਖ਼ਾਸ ਪੌਸ਼ਟਿਕ ਤੱਤ ਤਾਂ ਪ੍ਰਦਾਨ ਕਰਦੇ ਹਨ ਪਰ ਉਨ੍ਹਾਂ ਦੇ ਸਰੋਤ ਉੱਚਿਤ ਨਹੀਂ ਹੁੰਦੇ।

ਇਹ ਵੀ ਪੜ੍ਹੋ: Health News: ਬੀਮਾਰੀਆਂ ਤੋਂ ਰੱਖੇਗਾ ਦੂਰ ਫਲਾਂ ਦਾ ਜੂਸ 

ਬਹੁਤ ਸਾਰਿਆਂ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਗਰਭ ਧਾਰਨ ਤੋਂ ਬਾਅਦ ਹੀ ਆਚਾਰ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਆਚਾਰ ’ਚ ਬਹੁਤ ਸਾਰੇ ਮਸਾਲਿਆਂ ਦਾ ਮਿਸ਼ਰਣ ਹੁੰਦਾ ਹੈ, ਜੋ ਸਿਹਤ ਨੂੰ ਠੀਕ ਰਖਦਾ ਹੈ ਅਤੇ ਭੋਜਨ ਨੂੰ ਹਜ਼ਮ ਹੋਣ ਵਿਚ ਮਦਦ ਕਰਦਾ ਹੈ। ਕਈ ਗਰਭਵਤੀ ਔਰਤਾਂ ਅਜਿਹੀਆਂ ਵੀ ਹਨ, ਜੋ ਖਾਣੇ ਦੇ ਨਾਲ ਹੀ ਨਹੀਂ ਸਗੋਂ ਇਕੱਲਾ ਆਚਾਰ ਖਾਣਾ ਵੀ ਪਸੰਦ ਕਰਦੀਆਂ ਹਨ। ਇਸ ਅਵਸਥਾ ਵਿਚ ਉਨ੍ਹਾਂ ਦਾ ਦਿਲ ਵਾਰ ਵਾਰ ਖੱਟਾ-ਮਿੱਠਾ ਅਚਾਰ ਖਾਣ ਨੂੰ ਕਰਦਾ ਹੈ।

ਇਹ ਵੀ ਪੜ੍ਹੋ:  Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (3 ਫਰਵਰੀ 2024

ਗੱਲਗੱਪੇ ਖਾਣਾ ਸੱਭ ਨੂੰ ਪਸੰਦ ਹੈ। ਪਰ ਗਰਭਵਤੀ ਔਰਤਾਂ ਦਾ ਸੱਭ ਤੋਂ ਵੱਧ ਦਿਲ ਗੋਲਗੱਪੇ ਖਾਣ ਨੂੰ ਉਸ ਸਮੇਂ ਕਰਦਾ ਹੈ, ਜਦੋ ਉਹ ਮਾਂ ਬਣਨ ਵਾਲੀਆਂ ਹੁੰਦੀਆਂ ਹਨ। ਉਹ ਗੋਲਗੱਪੇ ਨੂੰ ਖੱਟਾ-ਮਿੱਠਾ, ਕਦੇ ਕਦੇ ਤਿੱਖਾ ਖਾਣਾ ਪਸੰਦ ਕਰਦੀਆਂ ਹਨ। ਅਸਲ ’ਚ ਵੇਖਿਆ ਗਿਆ ਹੈ ਕਿ ਗਰਭਵਤੀ ਮਹਿਲਾਵਾਂ ’ਚ ਖਾਣ ਦੀ ਤਲਬ ਕਾਰਨ ਉਨ੍ਹਾਂ ਦੇ ਭਾਰ ’ਚ ਵੀ ਵਾਧਾ ਹੁੰਦਾ ਹੈ ਅਤੇ ਗਰਭ ਅਵਸਥਾ ’ਚ ਭਾਰ ਦਾ ਵੱਧਣਾ ਤੰਦਰੁਸਤੀ ਦੀ ਨਿਸ਼ਾਨੀ ਮੰਨਿਆਂ ਜਾਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਮਰੀਕਾ ’ਚ ਲਗਭਗ 50 ਫ਼ੀ ਸਦੀ ਔਰਤਾਂ ਅਪਣੀ ਮਾਸਿਕ ਪ੍ਰਕ੍ਰਿਆ ਤੋਂ ਇਕ ਹਫ਼ਤਾ ਪਹਿਲਾਂ ਚਾਕਲੇਟ ਖਾਣ ਦੀ ਇੱਛਾ ਰਖਦੀਆਂ ਹਨ। ਚਾਕਲੇਟ ਖਾਣ ਦੀ ਇੱਛਾ ਇਸ ਲਈ ਹੁੰਦੀ ਹੈ ਕਿਉਂਕਿ ਇਸ ਵਿਚਲੇ ਪੌਸ਼ਟਿਕ ਤੱਤ ਆਕਰਸ਼ਿਤ ਕਰਦੇ ਹਨ। ਵਿਗਿਆਨੀਆਂ ਨੇ ਇਸ ਸਬੰਧੀ ਪੜਚੋਲ ਕੀਤੀ ਕਿ ਮਾਹਵਾਰੀ ਦੌਰਾਨ ਚਾਕਲੇਟ ਖਾਣ ਦੀ ਇੱਛਾ, ਉਸ ਵਿਚਲੇ ਪੌਸ਼ਟਿਕ ਤੱਤਾਂ ਲਈ ਹੈ ਜਾਂ ਫਿਰ ਹਾਰਮੋਨਜ਼ ’ਚ ਆ ਰਹੇ ਬਦਲਾਅ ਨੂੰ ਦਰਸਾਉਂਦੀ ਹੈ।

(For more news apart from, Pregnant women like to eat sweet and sour things Health News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement