
ਜਾਮਣ ਇਕ ਅਜਿਹਾ ਫ਼ਲ ਹੈ ਜਿਹੜਾ ਮੌਸਮ ਅਨੁਸਾਰ ਸਾਰੇ ਭਾਰਤ ਵਿਚ ਮਿਲਦਾ ਹੈ।
ਜਾਮਣ ਇਕ ਅਜਿਹਾ ਫ਼ਲ ਹੈ ਜਿਹੜਾ ਮੌਸਮ ਅਨੁਸਾਰ ਸਾਰੇ ਭਾਰਤ ਵਿਚ ਮਿਲਦਾ ਹੈ। ਜਾਮਣ ਨੂੰ ਹੋਰ ਫ਼ਲਾਂ ਦੇ ਮੁਕਾਬਲੇ ਭਾਵੇਂ ਘੱਟ ਵਰਤਿਆ ਜਾਂਦਾ ਹੈ ਪਰ ਇਹ ਸਿਹਤ ਅਤੇ ਤੰਦਰੁਸਤੀ ਦੇ ਹਿਸਾਬ ਨਾਲ ਗੁਣਕਾਰੀ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੈ।
Black Plum
ਪੇਟ ਦੇ ਰੋਗਾਂ ਵਿਚ ਜਾਮਣ ਨੂੰ ਬਹੁਤ ਹੀ ਗੁਣਕਾਰੀ ਮੰਨਿਆ ਜਾਂਦਾ ਹੈ। ਜਾਮਣ ਦੇ ਦਰੱਖ਼ਤ ਅੰਬ ਦੇ ਦਰੱਖਤਾਂ ਵਾਂਗ ਹੀ ਵੱਡੇ-ਵੱਡੇ ਹੁੰਦੇ ਹਨ। ਜਾਮਣ ਦੇ ਦਰੱਖ਼ਤਾਂ ਨੂੰ ਫੁੱਲ ਅਪਰੈਲ ਤੋਂ ਜੂਨ ਮਹੀਨੇ ਵਿਚਕਾਰ ਲਗਦੇ ਹਨ ਜਦਕਿ ਫ਼ਲ ਪੂਰੀ ਬਰਸਾਤ ਦੇ ਮੌਸਮ ਦੌਰਾਨ ਲਗਦਾ ਹੈ। ਇਸ ਦਾ ਸੁਆਦ ਕੁੱਝ ਕੁ ਮਿੱਠਾ ਪਰ ਕੁੱਝ ਕੁਸੈਲਾ ਜਿਹਾ ਹੁੰਦਾ ਹੈ। ਜਾਮਣ ਦੇ ਫ਼ਲ ਦੀ ਤਾਸੀਰ ਠੰਢੀ ਹੁੰਦੀ ਹੈ। ਜਾਮਣ ਉਨੀ ਹੀ ਖਾਣੀ ਚਾਹੀਦੀ ਹੈ ਜਿੰਨੀ ਕਿ ਆਸਾਨੀ ਨਾਲ ਹਜ਼ਮ ਹੋ ਸਕੇ।
Black Plum
ਕਈ ਬੀਮਾਰੀਆਂ ਲਈ ਰਾਮਬਾਣ ਹੈ ਜਾਮਣ
- ਜਾਮਣ ਖਾਣ ਨਾਲ ਖ਼ੂਨ ਦੀਆਂ ਬੀਮਾਰੀਆਂ ਜਿਵੇਂ ਫਿਨਸੀਆਂ-ਫੋੜੇ ਆਦਿ ਠੀਕ ਹੋ ਜਾਂਦੇ ਹਨ।
- ਜਾਮਣ ਫ਼ਲ ਕਮਜ਼ੋਰੀ ਦੂਰ ਕਰਨ ਵਿਚ ਬਹੁਤ ਸਹਾਈ ਹੈ।
Black Plum
- ਜਾਮਣ ਨਵਾਂ ਖ਼ੂਨ ਪੈਦਾ ਕਰਦੀ ਹੈ।
- ਜਾਮਣ ਦੇ ਪੱਤਿਆਂ ਦੀ ਰਾਖ ਦਾ ਦੰਤ-ਮੰਜਨ ਦੰਦਾਂ ’ਤੇ ਮਲਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ।
- ਜਾਮਣ ਖਾਣ ਨਾਲ ਦਿਲ ਦੀ ਵਧੀ ਹੋਈ ਧੜਕਣ ਠੀਕ ਹੁੰਦੀ ਹੈ।
Black Plum
- ਜਾਮਣ ਦੇ ਨਰਮ ਅਤੇ ਤਾਜ਼ੇ ਫ਼ਲਾਂ ਨੂੰ ਪਾਣੀ ਨਾਲ ਪੀਸ ਕੇ ਇਸ ਦੇ ਰਸ ਨੂੰ ਪਾਣੀ ਸਮੇਤ ਛਾਣ ਕੇ ਕੁਰਲੀਆਂ ਕਰਨ ਅਤੇ ਗਰਾਰੇ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਬਹੁਤ ਅਰਾਮ ਮਿਲਦਾ ਹੈ।
- ਜਾਮਣ ਦੀ ਗਿਟਕ ਸ਼ੂਗਰ ਦੀ ਬੀਮਾਰੀ ਨੂੰ ਠੀਕ ਕਰਨ ਵਿਚ ਲਾਭਕਾਰੀ ਮੰਨੀ ਗਈ ਹੈ। ਵਿਗਿਆਨੀਆਂ ਨੇ ਅਨੇਕਾਂ ਤਜਰਬਿਆਂ ਵਿਚ ਇਸ ਨੂੰ ਸਹੀ ਪਾਇਆ ਹੈ।
- ਜਾਮਣ ਦੇ ਥੋੜ੍ਹੇ ਜਿਹੇ ਪੱਤੇ ਪਾਈਆ ਦੁੱਧ ਵਿਚ ਪੀਸ ਕੇ ਹਰ ਰੋਜ਼ ਸਵੇਰੇ ਖਾਣ ਨਾਲ ਖ਼ੂਨੀ ਬਵਾਸੀਰ ਤੋਂ ਅਰਾਮ ਮਿਲਦਾ ਹੈ।
Black Plum
- ਜਾਮਣ ਦਾ ਸਿਰਕਾ ਬਾਜ਼ਾਰ ਵਿਚ ਮਿਲ ਜਾਂਦਾ ਹੈ। ਇਸ ਦਾ ਇਕ-ਇਕ ਚਮਚ ਸਵੇਰੇ-ਸ਼ਾਮ ਖਾਣੇ ਤੋਂ ਬਾਅਦ ਪੀਣ ਨਾਲ ਪੇਟ ਦੀਆਂ ਕਈ ਬੀਮਾਰੀਆਂ ਤੋਂ ਆਰਾਮ ਮਿਲਦਾ ਹੈ।
- ਜਾਮਣ ਦੇ ਫ਼ਲ ਨੂੰ ਇਸ ਉਪਰ ਨਮਕ ਲਗਾ ਕੇ ਖਾਣਾ ਹੋਰ ਵੀ ਜ਼ਿਆਦਾ ਗੁਣਕਾਰੀ ਹੈ।
- ਬਰਸਾਤਾਂ ਦੇ ਮੌਸਮ ਵਿਚ ਆਮ ਹੀ ਸਰੀਰ 'ਤੇ ਪਿੱਤ ਦੇ ਦਾਣੇ ਜਿਹੇ ਨਿਕਲ ਆਉਂਦੇ ਹਨ। ਜਾਮਣ ਦੀਆਂ ਗਿਟਕਾਂ ਨੂੰ ਪਾਣੀ ਨਾਲ ਪੀਸ ਕੇ ਪਿੱਤ ਉਪਰ ਲਗਾਉਣ ਨਾਲ ਪਿੱਤ ਤੋਂ ਆਰਾਮ ਮਿਲਦਾ ਹੈ।
Black Plum
ਜਾਮਣ ਸਿਰਫ਼ ਫ਼ਲ ਦੇ ਰੂਪ ਵਿਚ ਹੀ ਨਹੀਂ ਸਗੋਂ ਇਸ ਦੇ ਪੱਤੇ ਅਤੇ ਲੱਕੜ ਵੀ ਗੁਣਕਾਰੀ ਹੈ। ਜਾਮਣ ਦੀ ਲੱਕੜ ਕਈ ਕੰਮਾਂ ਵਿਚ ਵਰਤੀ ਜਾਂਦੀ ਹੈ ਜਦਕਿ ਜਾਮਣ ਦੀ ਲੱਕੜ ਨਾਲ ਬਣੀਆਂ ਚੀਜ਼ਾਂ ਨੂੰ ਸਿਉਂਕ ਨਹੀਂ ਲਗਦੀ ਅਤੇ ਜਾਮਣ ਦੀ ਸੁੱਕੀ ਲੱਕੜ ਉਂਜ ਵੀ ਮਜ਼ਬੂਤ ਹੁੰਦੀ ਹੈ। ਜੇਕਰ ਵੇਖਿਆ ਜਾਵੇ ਤਾਂ ਜਾਮਣ ਇਕ ਅਜਿਹਾ ਫ਼ਲ ਹੈ ਜਿਸ ਦਾ ਫ਼ਲ, ਪੱਤੇ ਅਤੇ ਲੱਕੜ ਭਾਵ ਹਰ ਹਿੱਸਾ ਬੜਾ ਗੁਣਕਾਰੀ ਅਤੇ ਉਪਯੋਗੀ ਹੈ।
ਜਾਮਣ ਇਕ ਅਜਿਹਾ ਫਲ ਹੈ, ਜਿਸ 'ਚ ਕਈ ਗੁਣ ਮੌਜੂਦ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਸੂਗਰ ਦੇ ਮਰੀਜਾਂ ਲਈ ਜਾਮਣ ਬਹੁਤ ਫ਼ਾਇਦੇਮੰਦ ਹੈ। ਇਸ ਦਾ ਖੱਟਾ-ਮਿੱਠਾ ਸੁਆਦ ਸਰੀਰ ਨੂੰ ਕਈ ਤਰੀਕਿਆਂ ਰਾਹੀ ਲਾਭ ਪਹੁੰਚਾਉਂਦਾ ਹੈ।
Black Plum
1. ਪੇਟ ਦੀ ਪ੍ਰੇਸ਼ਾਨੀ
ਕਈ ਵਾਰ ਜ਼ਿਆਦਾ ਗਰਮ ਚੀਜ਼ਾਂ ਜਾ ਮਸਾਲੇਦਾਰ ਚੀਜ਼ਾਂ ਨਾਲ ਪੇਟ 'ਚ ਗਰਮੀ ਪੈ ਜਾਂਦੀ ਹੈ ਅਤੇ ਪੇਟ ਖ਼ਰਾਬ ਹੋ ਜਾਂਦਾ ਹੈ। ਇਸ ਲਈ ਖਾਧਾ ਹੋਇਆ ਕੁੱਝ ਵੀ ਪਚਾਉਣ 'ਚ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਜਾਮਣ ਜਿੰਨਾ ਹੋ ਸਕੇ ਖਾਉ। ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਪੇਟ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ।
stomach pain
2. ਚਮੜੀ 'ਤੇ ਨਿਖਾਰ
ਸਿਹਤ ਦੇ ਨਾਲ-ਨਾਲ ਜਾਮਣ ਨਾਲ ਚਿਹਰੇ ਦੀ ਰੰਗਤ ਵੀ ਨਿਖਾਰੀ ਜਾ ਸਕਦੀ ਹੈ। ਇਸ ਲਈ ਜਾਮਣ ਦੀ ਪੇਸਟ ਬਣਾ ਕੇ ਚਿਹਰੇ 'ਤੇ ਲਗਾਉ। ਇਸ ਨਾਲ ਆਇਲੀ ਸਕਿਨ ਤੋਂ ਛੁਟਕਾਰਾ ਮਿਲੇਗਾ।
beauty
3. ਮਜ਼ਬੂਤ ਦੰਦ
ਇਸ ਨੂੰ ਖਾਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਜਾਮਣ ਦੇ ਬੀਜਾਂ ਨੂੰ ਪੀਸ ਕੇ ਪੇਸਟ ਬਣਾ ਲਉ ਅਤੇ ਰੋਜ਼ ਇਸ ਨਾਲ ਬਰੱਸ਼ ਕਰੋ। ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ।
teeth
4. ਗੁਰਦੇ ਦੀ ਪਥਰੀ
ਗੁਰਦੇ ਹੀ ਪਥਰੀ ਹੋਣ 'ਤੇ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੀ ਹਾਲਤ 'ਚ ਜਾਮਣ ਦੇ ਬੀਜਾਂ ਨੂੰ ਸੁਕਾ ਕੇ ਪੀਸ ਲਉ ਅਤੇ ਪਾਣੀ ਨਾਲ ਖਾਉ।ਨਿਯਮਤ ਰੂਪ ਨਾਲ ਇਸ ਦੀ ਵਰਤੋਂ ਕਰਨ ਨਾਲ ਪਥਰੀ ਨਿਕਲ ਜਾਵੇਗੀ।
kidney stone
5. ਖੂਨ ਦੀ ਕਮੀ
ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਕਮੀ ਹੁੰਦੀ ਹੈ। ਉਨ੍ਹਾਂ ਨੂੰ ਹਰ ਰੋਜ਼ ਜਾਮਣ ਖਾਣੇ ਚਾਹੀਦੇ ਹਨ।
blood
6. ਇੰਮਊਨਿਟੀ
ਜਾਮਣ 'ਚ ਮੌਜ਼ੂਦ ਕੈਲਸ਼ੀਅਮ,ਆਇਰਨ ਅਤੇ ਪੋਟਾਸ਼ੀਅਮ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।