
ਪ੍ਰਮੁੱਖ ਅਧਿਐਨਕਰਤਾ ਗੌਰੀ ਦੇਸਾਈ ਲਈ ਇਹ ਟਾਪੂ ਅਧਿਐਨ ਲਈ ਖਿੱਚ ਦਾ ਕੇਂਦਰ ਸੀ ਕਿਉਂਕਿ ਇਥੋਂ ਦੀ ਵਸੋਂ 'ਚ ਬਾਕੀ ਦੇ ਅਮਰੀਕਾ ਮੁਕਾਬਲੇ ਛਾਤੀਆਂ ਦਾ ਕੈਂਸਰ....
ਪੋਰਟੋ ਰੀਕੋ- ਬਫ਼ਲੋ ਯੂਨੀਵਰਸਟੀ ਅਤੇ ਪੋਰਟੋ ਰੀਕੋ ਯੂਨੀਵਰਸਟੀ 'ਚ ਪਿੱਛੇ ਜਿਹੇ ਕੀਤੇ ਗਏ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਵੱਧ ਮਾਤਰਾ 'ਚ ਲੱਸਣ ਅਤੇ ਪਿਆਜ਼ ਖਾਣਾ ਔਰਤਾਂ 'ਚ ਛਾਤੀਆਂ ਦੇ ਕੈਂਸਰ ਦਾ ਖ਼ਤਰਾ 67 ਫ਼ੀ ਸਦੀ ਤਕ ਘੱਟ ਕਰ ਸਕਦੇ ਹਨ। ਇਹ ਦੋਵੇਂ ਚੀਜ਼ਾਂ ਪੋਰਟੋ ਰੀਕੋ ਟਾਪੂ ਦੇ ਇਕ ਪਸੰਦੀਦਾ ਪਕਵਾਨ ਸਫ਼ਰੀਤੋ ਦਾ ਮੁੱਖ ਹਿੱਸਾ ਹਨ।
Onion
ਪ੍ਰਮੁੱਖ ਅਧਿਐਨਕਰਤਾ ਗੌਰੀ ਦੇਸਾਈ ਲਈ ਇਹ ਟਾਪੂ ਅਧਿਐਨ ਲਈ ਖਿੱਚ ਦਾ ਕੇਂਦਰ ਸੀ ਕਿਉਂਕਿ ਇਥੋਂ ਦੀ ਵਸੋਂ 'ਚ ਬਾਕੀ ਦੇ ਅਮਰੀਕਾ ਮੁਕਾਬਲੇ ਛਾਤੀਆਂ ਦਾ ਕੈਂਸਰ ਬਹੁਤ ਘੱਟ ਪਾਇਆ ਜਾਂਦਾ ਹੈ। ਜਨਰਲ ਨਿਊਟ੍ਰੀਸ਼ਨ ਐਂਡ ਕੈਂਸਰ ਨਾਮਕ ਰਸਾਲੇ 'ਚ ਛਪੇ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਪੋਰਟੋ ਰੀਕੋ ਦੀਆਂ ਔਰਤਾਂ ਸਫ਼ਰੀਤੋ ਕਰ ਕੇ ਹੋਰਨਾਂ ਤੋਂ ਕਾਫ਼ੀ ਜ਼ਿਆਦਾ ਮਾਤਰਾ 'ਚ ਲੱਸਣ ਅਤੇ ਪਿਆਜ਼ ਖਾਂਦੀਆਂ ਹਨ।
Garlic
ਦੇਸਾਈ ਵਲੋਂ ਕੀਤੇ ਗਏ ਅਧਿਐਨ 'ਚ 2008 ਤੋਂ 2014 ਦਰਮਿਆਲ ਛਾਤੀਆਂ ਦੇ ਕੈਂਸਰ ਨਾਲ ਪੀੜਤ 314 ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਨਾਲ ਹੀ ਇਸ 'ਚ ਅਜਿਹੀਆਂ 346 ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਕੈਂਸਰ ਨਹੀਂ ਸੀ। ਇਕ ਪ੍ਰਸ਼ਨ-ਸੂਚੀ 'ਚ ਇਨ੍ਹਾਂ ਸਾਰਿਆਂ ਨੇ ਅਪਣੇ ਖਾਣ-ਪੀਣ ਦੀਆਂ ਆਦਤਾਂ ਬਾਰੇ ਲਿਖਿਆ। ਅਧਿਐਨਕਰਤਾਵਾਂ ਨੇ ਵੇਖਿਆ ਕਿ ਜੋ ਔਰਤਾਂ ਪਿਆਜ਼ ਅਤੇ ਲੱਸਣ ਜ਼ਿਆਦਾ ਖਾਂਦੀਆਂ ਸਨ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਘੱਟ ਹੋਈ।