ਖ਼ੂਨ ਦੀ ਘਾਟ ਨੂੰ ਪੂਰਾ ਕਰਦਾ ਹੈ ਸੀਤਾਫਲ
Published : Oct 3, 2023, 8:30 am IST
Updated : Oct 3, 2023, 8:30 am IST
SHARE ARTICLE
Sitafal
Sitafal

ਅਸੀਂ ਤੁਹਾਨੂੰ ਸੀਤਾਫਲ ਖਾਣ ਨਾਲ ਮਿਲਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:


ਸੀਤਾਫਲ ’ਚ ਵਿਟਾਮਿਨ ਏ, ਸੀ, ਫ਼ਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਐਂਟੀ-ਆਕਸੀਡੈਂਟਜ਼, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਖ਼ੂਨ ਦੀ ਘਾਟ ਪੂਰੀ ਹੋਣ ਨਾਲ ਕੈਲੇਸਟਰੋਲ ਵੀ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗਰਭ ਅਵਸਥਾ ’ਚ ਇਸ ਦੀ ਵਰਤੋਂ ਕਰਨ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਕ ਵਿਕਾਸ ਬਿਹਤਰ ਤਰੀਕੇ ਨਾਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸੀਤਾਫਲ ਖਾਣ ਨਾਲ ਮਿਲਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:

  • ਸੀਤਾਫਲ ’ਚ ਪੋਟਾਸ਼ੀਅਮ, ਮੈਗਨੀਸ਼ੀਅਮ ਹੋਣ ਕਰਕੇ ਕੈਲੇਸਟਰੋਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਨਾਲ ਦਿਲ ਦਾ ਦੌਰਾ ਆਉਣ ਅਤੇ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਖ਼ਤਰਾ ਘੱਟ ਰਹਿੰਦਾ ਹੈ।
  • ਸੀਤਾਫਲ ਵਿਟਾਮਿਨ ਏ, ਬੀ6, ਸੀ, ਫ਼ਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅੱਜਕਲ ਦੁਨੀਆਂ ਭਰ ’ਚ ਫੈਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਅਪਣੀ ਖ਼ੁਰਾਕ ’ਚ ਸੀਤਾਫਲ ਨੂੰ ਸ਼ਾਮਲ ਕਰਨਾ ਬਿਹਤਰ ਤਰੀਕਾ ਹੈ।
  • ਇਸ ਦੀ ਵਰਤੋਂ ਨਾਲ ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਨਾਲ ਹੀ ਘੱਟ ਬੀ.ਪੀ. ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ’ਚ ਵੀ ਮਦਦ ਮਿਲਦੀ ਹੈ।
  • ਆਇਰਨ ਨਾਲ ਭਰਪੂਰ ਇਸ ਫੱਲ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਅਜਿਹੇ ’ਚ ਅਮੀਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਅਪਣੀ ਰੋਜ਼ ਦੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਖ਼ੂਨ ਦੀ ਘਾਟ ਪੂਰੀ ਹੋਣ ਨਾਲ ਥਕਾਵਟ, ਕਮਜ਼ੋਰੀ ਅਤੇ ਸੁਸਤੀ ਤੋਂ ਵੀ ਰਾਹਤ ਮਿਲਦੀ ਹੈ।
SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

Balwant Rajoana on Hunger Strike : ਨੇ ਲਿੱਖੀ ਚਿੱਠੀ, ਭੈਣ ਕਹਿੰਦੀ 12 Yrs ਬਾਅਦ ਵੀ ਇਨਸਾਫ਼ ਨਾ ਦਵਾਇਆ ਜਾਣਾ...

05 Dec 2023 3:52 PM

Today Punjab News: ਘਰ-ਘਰ ਪਹੁੰਚੇਗੀ Afeem, Social Media ’ਤੇ ਖੋਲ੍ਹੀਆਂ ਦੁਕਾਨਾਂ, ਅੰਤਰਾਜੀ ਨੈੱਟਵਰਕ ਨੂੰ ਲੈ..

05 Dec 2023 3:15 PM

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਕਾਂਗਰਸ ਜਿੱਤੀ ਬਾਜ਼ੀ ਗਈ ਹਾਰ,ਆਪ ਦਾ ਕਿਉਂ ਨਹੀਂ ਖੁੱਲਿਆ ਖਾਤਾ

05 Dec 2023 2:23 PM

Javeria khanam News: 5 Yrs ਕੀਤਾ ਇੰਤਜ਼ਾਰ ਪਰ ਆਖਿਰ ਪਿਆਰ ਲਈ ਸਰਹੱਦ ਟੱਪ ਆਈ ਜਾਵੇਰਿਆ, ਅੱਗਿਓਂ ਕਲਕੱਤੇ ਵਾਲਿਆਂ..

05 Dec 2023 2:13 PM

ਹਾਰ ਤੋਂ ਬਾਅਦ INDIA ਦੀ ਨਵੀਂ ਰਣਨੀਤੀ ਕੀ ਜੁੜੇਗਾ ਭਾਰਤ ਤੇ ਜਿੱਤੇਗਾ INDIA

05 Dec 2023 1:04 PM