Health News : ਪੈਰਾਂ ਭਾਰ ਬੈਠਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

By : GAGANDEEP

Published : Nov 3, 2023, 6:56 am IST
Updated : Nov 3, 2023, 6:56 am IST
SHARE ARTICLE
photo
photo

Health News: ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ, ਉਹ ਲੰਮੇ ਸਮੇਂ ਤਕ ਜਵਾਨ ਰਹਿੰਦੇ ਹਨ

Health News in Punjabi: ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਪੈਰਾਂ ਭਾਰ ਬੈਠਦੇ ਹਨ। ਉਨ੍ਹਾਂ ਨੂੰ ਬੇਵਕੂਫ਼ ਸਮਝਣ ਦੀ ਗ਼ਲਤੀ ਕਦੇ ਨਾ ਕਰੋ ਸਗੋਂ ਇਸ ਤਰ੍ਹਾਂ ਬੈਠਣ ਦੇ ਕਈ ਲਾਭ ਹੁੰਦੇ ਹਨ। ਜੇ ਤੁਸੀਂ ਵੀ ਪੈਰਾਂ ਭਾਰ ਨਹੀਂ ਬੈਠਦੇ, ਤਾਂ ਇਸ ਤਰ੍ਹਾਂ ਬੈਠਣ ਦੀ ਆਦਤ ਅੱਜ ਤੋਂ ਹੀ ਬਣਾ ਲਉ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਤਰ੍ਹਾਂ ਬੈਠਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਪੈਰਾਂ ਭਾਰ ਬੈਠਣ ਦੇ ਫ਼ਾਇਦੇ:

ਇਹ ਵੀ ਪੜ੍ਹੋ: Farming Tools News : ਅਲੋਪ ਹੋ ਗਏ ਹਨ ਖੇਤੀ ਸੰਦ ਬਨਾਮ ਫਲ੍ਹੇ ਵਾਉਣੇ 

ਮੋਟਾਪਾ: ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਨਹੀਂ ਹੁੰਦੇ। ਮਜ਼ਬੂਤ ਕਰੇ ਪਾਚਨ ਸ਼ਕਤੀ: ਪਿੰਡਾਂ ਦੀਆਂ ਸੱਥਾਂ ਵਿਚ ਲੋਕ ਘੰਟਿਆਂ ਤਕ ਪੈਰਾਂ ਭਾਰ ਬੈਠੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹੀ ਕਾਰਨ ਹੁੰਦਾ ਹੈ, ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦਾ ਹਾਜ਼ਮਾ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਤੋਂ ਚੰਗਾ ਹੁੰਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (3 ਨਵੰਬਰ 2023)  

ਲੰਮੇ ਸਮੇਂ ਤਕ ਸਰੀਰ ਰਹੇ ਜਵਾਨ: ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ, ਉਹ ਲੰਮੇ ਸਮੇਂ ਤਕ ਜਵਾਨ ਰਹਿੰਦੇ ਹਨ ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾਧਾਰ ਚੱਕਰ ’ਤੇ ਦਬਾਅ ਪੈਂਦਾ ਹੈ। ਮੂਲਾਧਾਰ ਚੱਕਰ ਸਾਡੇ ਸਰੀਰ ਦਾ ਮੂਲ ਆਧਾਰ ਹੈ ਜਿਸ ਦੀ ਵਜ੍ਹਾ ਕਰ ਕੇ ਸਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਲੋਕ ਬੁਢਾਪੇ ਵਿਚ ਵੀ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਹਨ।

ਅੰਤੜੀਆਂ ਦੀ ਸਮੱਸਿਆ: ਸਾਡੀਆਂ ਅੰਤੜੀਆਂ ਦੀ ਬਨਾਵਟ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਅੰਤੜੀਆਂ ’ਤੇ ਬਿਨਾਂ ਪ੍ਰੈਸ਼ਰ ਪਾਏ ਤਾਜ਼ਾ ਹੋ ਜਾਂਦੇ ਹਾਂ। ਪੈਰਾਂ ਭਾਰ ਬੈਠਣ ਵਾਲੇ ਲੋਕਾਂ ਨੂੰ ਅੰਤੜੀਆਂ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਸਾਡੇ ਪੇਟ ਵਿਚ ਜੋ ਵੀ ਅਣਪਚਿਆ ਭੋਜਨ ਹੁੰਦਾ ਹੈ, ਉਹ ਹੇਠਾਂ ਅੰਤੜੀਆਂ ਵਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ। ਕਬਜ਼ ਅਤੇ ਗੈਸ ਦੀ ਸਮੱਸਿਆ: ਜੇਕਰ ਤੁਸੀਂ ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਦੇ ਹੋ ਤਾਂ ਤੁਹਾਨੂੰ ਕਦੇ ਵੀ ਕਬਜ਼ ਅਤੇ ਗੈਸ ਦੀ ਸਮੱਸਿਆ ਨਹੀਂ ਹੋਵੇਗੀ। ਗੋਡਿਆਂ ਦਾ ਦਰਦ: ਤੁਸੀਂ ਦੇਖਿਆ ਹੋਵੇਗਾ ਜੋ ਲੋਕ ਪੈਰਾਂ ਭਾਰ ਜ਼ਿਆਦਾ ਬੈਠਦੇ ਹਨ, ਉਨ੍ਹਾਂ ਨੂੰ ਕਦੇ ਵੀ ਗੋਡਿਆਂ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਰੋਜ਼ਾਨਾ ਕੁੱਝ ਸਮਾਂ, ਪੈਰਾਂ ਭਾਰ ਜ਼ਰੂਰ ਬੈਠੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement