Farming Tools News : ਅਲੋਪ ਹੋ ਗਏ ਹਨ ਖੇਤੀ ਸੰਦ ਬਨਾਮ ਫਲ੍ਹੇ ਵਾਉਣੇ

By : GAGANDEEP

Published : Nov 3, 2023, 6:52 am IST
Updated : Nov 3, 2023, 8:14 am IST
SHARE ARTICLE
Farming Tools News
Farming Tools News

Farming Tools News : ਸਾਡੇ ਪੁਰਖੇ ਹੱਥੀ ਕਿਰਤ ਵਿਚ ਯਕੀਨ ਰਖਦੇ ਸੀ। ਸਵੇਰੇ ਉਠ ਹੱਲ ਵਾਉਣੇ।

 

Farming Tools News : ਮਸ਼ੀਨਰੀ ਦੇ ਯੁੱਗ ਵਿਚ ਖੇਤੀ ਕਲਾ ਕਿਰਤ ਸਮੇਤ ਵਿਰਾਸਤੀ ਖੇਤੀ ਸੰਦ ਸਾਧਨ: ਹੱਲ- ਪੰਜਾਲੀ,ਫਾਲਾਂ, ਜੰਗੀ, ਅਰਲੀ, ਵਾਢੀ, ਬੇੜੀ, ਖੱਬਲ, ਖਲਵਾੜਾ, ਧੜ, ਤੰਗਲੀ, ਸ਼ਾਖਾ, ਛੱਜ, ਛਜਲੀ ਕੁੱਪ, ਬੋਹੜ, ਸੁਹਾਗਾ, ਗੱਡਾ ਹੱਥ ਵਾਲਾ ਟੋਕਾ, ਵੇਲਣਾ, ਦਾਤਰੀ, ਟੋਕਰਾ, ਰੰਬੇ, ਕਹੀ, ਟਿੰਡਾਂ ਵਾਲੇ ਖੂਹ, ਬੇੜ, ਮੰਣ੍ਹੇ, ਗੋਪੀਆ, ਗਲੇਲਾਂ, ਛੱਪੜ, ਖਾਲ ਖਰਾਸ ਆਦਿ ਅਲੋਪ ਹੋ ਗਏ ਹਨ। ਸਾਡੇ ਪੁਰਖੇ ਹੱਥੀ ਕਿਰਤ ਵਿਚ ਯਕੀਨ ਰਖਦੇ ਸੀ। ਸਵੇਰੇ ਉਠ ਹੱਲ ਵਾਉਣੇ। ਫ਼ਸਲਾਂ ਨੂੰ ਪਾਣੀ ਦੇਣ ਲਈ ਪੋਹ ਮਾਘ ਦੀਆਂ ਰਾਤਾਂ ਵਿਚ ਖੂਹ ਵਾਹੁੰਦੇ, ਬਰਫ਼ੀਲੇ ਨਹਿਰੀ ਪਾਣੀ ਨਾਲ, ਨੱਕੇ ਮੋੜਨੇ, ਕਿਆਰੇ ਭਰਨੇ, ਸੱਪਾਂ ਦੀਆਂ ਸਿਰੀਆਂ ਮਿਧਣੀਆਂ, ਭਾਦਰੋਂ ਦੇ ਚਮਾਸਿਆ ਵਿਚ ਕੱਦੂ ਕਰਨਾ, ਸੜਦੇ ਪਾਣੀ ਵਿਚ ਝੋਨਾ ਲਾਉਣਾ, ਨਿੰਦਨ ਕਢਣਾ, ਗੋਡੀ ਕਰਨੀ, ਸਖ਼ਤ ਕੰਮ ਵਿਚ ਬਹੁਤ ਲਹੂ, ਮੁੜ੍ਹਕਾ ਵਹਾਉਂਦੇ ਸਨ।

 ਇਹ ਵੀ ਪੜ੍ਹੋ: Election Bond: ਚੋਣ ਬਾਂਡ : ਅਰਬਾਂ ਰੁਪਏ ਲੋਕਾਂ ਲਈ ‘ਗੁਪਤ’ ਪਰ ਸਰਕਾਰਾਂ ਲਈ ਕੁੱਝ ਵੀ ਗੁਪਤ ਨਹੀਂ! 

ਬਚਪਨ ਵਿਚ ਅਸੀਂ ਅਪਣੇ ਭਾਪਾ ਜੀ ਨਾਲ ਹੱਲ ਵਾਹੁਣ ਤੋਂ ਲੈ ਕੇ ਪੈਲੀ ਬਣਾਉਣ, ਉਸ ਨੂੰ ਬੀਜਣ, ਵੱਢਣ, ਗਾਹੁਣ ਤੇ ਤੂੜੀ ਸਾਂਭਣ ਤਕ ਸਾਰਾ ਕੰਮ ਹੱਥੀ ਕੀਤਾ। ਪੱਠੇ ਵੱਢੇ, ਡੰਗਰ ਤਕ ਚਾਰੇ ਹਨ। ਵਿਸਾਖੀ ਦਾ ਤਿਉਹਾਰ ਕਿਸਾਨੀ ਦੀ ਜ਼ਿੰਦਗੀ ਨਾਲ ਬਹੁਤ ਹੀ ਮਹੱਤਤਾ ਰਖਦਾ ਸੀ। ਵਾਢੀ ਕਰਨ ਤੋਂ ਬਾਅਦ, ਬੇੜ ਵੱਟ, ਕਣਕ ਦੀਆਂ ਭਰੀਆਂ ਬੰਨ੍ਹ, ਉਸ ਨੂੰ ਚੁਕ ਖਿਲਵਾੜੇ ਵਿਚ ਸੁਟਦੇ ਸੀ। ਲੋਹਾਰਾਂ ਕੰਮ ਜ਼ੋਰਾਂ ’ਤੇ ਹੁੰਦਾ ਸੀ। ਭੱਠੀਆਂ ਦਿਨ ਰਾਤ ਤਪਦੀਆਂ ਸਨ। ਦਾਤਰੀਆਂ ਨਵੀਆਂ ਬਣਾਉਣੀਆਂ ਅਤੇ ਪੁਰਾਣੀਆਂ ਝੰਡਣੀਆਂ। ਸੁਆਣੀਆਂ ਤੜਕੇ ਉਠ, ਦੁੱਧ ਰਿੜਕ, ਚਾਹ ਬਣਾ, ਮੱਖਣ ਕੱਢ, ਲੱਸੀ ਦੀ ਚਾਟੀ ਤਿਆਰ ਕਰ, ਰੋਟੀ ਸਰੋ੍ਹਂ ਦੇ ਸਾਗ ਨਾਲ ਤਿਆਰ ਕਰ ਵਿਚ ਅਚਾਰ ਦੀਆਂ ਫਾੜੀਆਂ ਤੇ ਗੰਢਾ ਰੱਖ ਖੇਤਾਂ ਵਿਚ ਚਾਹ ਪੀ ਕੇ ਕਾਮੇ ਨਾਲ ਗੱਡਾ ਜੋਅ ਕੇ ਪੈਲੀ ਵਿਚ ਲਿਆਉਂਦੀਆਂ ਸਨ। ਜ਼ਿਆਦਾਤਰ ਕਿਸਾਨ ਵਾਢੀ ਰਲ ਮਿਲ ਕਰਦੇ ਤੇ ਕਦੀ ਮੰਗ ਵੀ ਪਾ ਲੈਂਦੇ ਸੀ। ਮੈਂ ਇਥੇ ਗੱਲ ਫਲੇ ਵਾਹੁਣ ਦੀ ਕਰ ਰਿਹਾ ਹਾਂ।

 ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (3 ਨਵੰਬਰ 2023)  

ਖਿਲਵਾੜੇ ਤੋਂ ਭਰੀਆਂ ਲਿਆ ਕੇ ਗੋਲ ਪਿੜ ਵਿਚ ਵਿਛਾ ਦਿੰਦੇ ਸੀ। ਫਲਾਂ ਵਰਗਾਕਾਰ ਜਾਂ ਅੱਠ ਦਸ ਬਾਹੀ ਦੇ ਚੌਰਸ ਢਾਂਚੇ ਨੂੰ ਜ਼ਮੀਨ ਤੇ ਰੱਖ ਉਸ ਉਪਰ ਮਸ਼ੀਟੀ, ਕਿੱਕਰ, ਬੇਰੀ ਦੇ ਛਾਪੇ, ਛਾਪਿਆਂ ਤੇ ਪਰਾਲੀ ਵਿਛਾ, ਉਤੇ ਬੱਲੀਆਂ ਰੱਖ, ਰੱਸੀਆਂ ਨਾਲ ਬੰਨ੍ਹ ਦਿਤਾ ਜਾਂਦਾ ਸੀ। ਪਰਾਲੀ ਇਸ ਕਰ ਕੇ ਵੀ ਵਿਛਾਈ ਜਾਂਦੀ ਸੀ ਕਿ ਫਲੇ ਤੇ ਬਲਦਾਂ ਦੀ ਜੋਗ ਨੂੰ ਹਿਕਦੇ ਸਮੇਂ ਜਾਂ ਝੂਟੇ ਲੈਣ ਵਾਲੇ ਬੱਚਿਆਂ ਨੂੰ ਕੰਢੇ ਨਾ ਚੁੱਭਣ। ਫਿਰ ਵਿੰਗੀ ਲੱਕੜ ਦੀ ਢੋਅ ਜਾਂ ਗੇਜ ਨਾਲ ਫਲ੍ਹੇ ਅਤੇ ਬਲਦਾਂ ਦੀ ਪੰਜਾਲੀ ਨਾਲ ਬੰਨ੍ਹ ਦਿਤਾ ਜਾਂਦਾ ਸੀ। ਬਲਦ ਗੋਲ ਪਿੜ ਵਿਚ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਸਨ। ਪਿੱਛੇ ਪਿੱਛੇ ਫਲ੍ਹਾ ਚਲਦਾ ਰਹਿੰਦਾ। ਲੌਢੇ ਵੇਲੇ ਤਕ ਸੋਨੇ ਰੰਗੇ ਦਾਣਿਆਂ ਤੇ ਤੂੜੀ ਦੀ ਧੜ ਲੱਗ ਜਾਂਦੀ ਸੀ। ਫਿਰ ਉਡਾਵੇ ਛੱਜਲੀਆਂ, ਛੱਜ ਲੈ ਕੇ ਹਵਾ ਨੂੰ ਉਡੀਕਦੇ। ਹਵਾ ਆਉਣ ਤੇ ਉਡਾਵੇ ਧੜ ਉਡਾਉਂਦੇ। ਦਾਣੇ ਤੂੜੀ ਵੱਖ ਕਰ ਲਏ ਜਾਂਦੇ। ਦਾਣਿਆਂ ਦਾ ਬੋਹਲ ਬਣਾ ਲਿਆ ਜਾਂਦਾ। ਹੁਣ ਮਸ਼ੀਨਰੀ ਦੇ ਯੁਗ ਵਿਚ ਇਹ ਚੀਜ਼ਾਂ ਅਲੋਪ ਹੋ ਗਈਆਂ ਹਨ। ਕੰਬਾਈਨ ਨਾਲ ਮਿੰਟੋ ਮਿੰਟੀ ਕਣਕ ਕੱਢ ਲਈ ਜਾਂਦੀ ਹੈ। ਤੂੜੀ ਵੀ ਬਣਾ ਲਈ ਜਾਂਦੀ ਹੈ। 

ਨਵੀਂ ਪੀੜ੍ਹੀ ਜੋ ਸਾਡੇ ਪੁਰਖਿਆਂ ਦੀਆਂ ਮਿਹਨਤਾਂ ਤੋਂ ਅਨਜਾਣ ਹੈ, ਨੂੰ ਜਾਗਰੂਕ ਕਰਨ ਲਈ ਅਖ਼ਬਾਰਾਂ ਇਹੋ ਜਿਹੇ ਕਲਚਰ ਨਾਲ ਸਬੰਧਤ ਲੇਖ ਪਾ ਰਹੀਆਂ ਹਨ ਜੋ ਚੰਗਾ ਉਪਰਾਲਾ ਹੈ। ਇਸ ਨਾਲ ਨਵੀਂ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਦਾ ਪਤਾ ਰਹਿੰਦਾ ਹੈ ਜੋ ਅਲੋਪ ਹੋ ਗਿਆ ਹੈ। ਲੋੜ ਹੈ ਇਸ ਨੂੰ ਸੁਰਜੀਤ ਕਰਨ ਦੀ।
-ਗੁਰਮੀਤ ਸਿੰਘ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ 9878600221

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement