Health News: ਜ਼ੁਕਾਮ ਦੇ ਇਲਾਜ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : Nov 3, 2024, 7:30 am IST
Updated : Nov 3, 2024, 7:30 am IST
SHARE ARTICLE
Follow these home remedies for cold treatment Health News
Follow these home remedies for cold treatment Health News

Health News: ਸ਼ਹਿਦ ਅਤੇ ਨਿੰਬੂ ਦਾ ਘੋਲ ਗਲੇ ਦੇ ਦਰਦ ਅਤੇ ਜ਼ੁਕਾਮ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ।

Follow these home remedies for cold treatment Health News: ਅੱਜਕਲ ਸਰਦੀ ਵਿਚ ਜ਼ੁਕਾਮ ਹੋਣਾ ਆਮ ਗੱਲ ਹੁੰਦੀ ਹੈ। ਅੱਜ ਅਸੀਂ ਤਹਾਨੂੰ ਦਸਾਂਗੇ ਜ਼ੁਕਾਮ ਠੀਕ ਕਰਨ ਲਈ ਕੱੁਝ ਦੇਸੀ ਘਰੇਲੂ ਨੁਸਖ਼ੇ, ਇਹ ਨੁਸਖ਼ੇ ਤੁਹਾਡੇ ਲਈ ਕਾਫ਼ੀ ਪ੍ਰਭਾਵੀ ਹੋ ਸਕਦੇ ਹਨ। ਇਹ ਨੁਸਖ਼ੇ ਜ਼ੁਕਾਮ ਦੇ ਲੱਛਣਾਂ ਨੂੰ ਰਾਹਤ ਪਹੁੰਚਾਉਣ ਵਿਚ ਮਦਦਗਾਰ ਹਨ ਅਤੇ ਅਸਰਦਾਰ ਢੰਗ ਨਾਲ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ।

ਅਦਰਕ ਜ਼ੁਕਾਮ ਦੇ ਇਲਾਜ ਲਈ ਸੱਭ ਤੋਂ ਪ੍ਰਮੁੱਖ ਸਮੱਗਰੀ ਹੈ। ਅਦਰਕ ਦੀ ਚਾਹ ਪੀਣ ਨਾਲ ਗਲਾ ਸਾਫ਼ ਹੁੰਦਾ ਹੈ ਅਤੇ ਜ਼ੁਕਾਮ ਤੇ ਖਾਂਸੀ ਵਿਚ ਆਰਾਮ ਮਿਲਦਾ ਹੈ। ਅਦਰਕ ਦੇ ਛੋਟੇ ਟੁਕੜੇ ਕੱਟੋ ਅਤੇ ਗਰਮ ਪਾਣੀ ਵਿਚ ਉਬਾਲੋ। ਇਸ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਉ। ਹਲਦੀ ਦੇ ਦੁੱਧ ਵਿਚ ਐਂਟੀਬਾਇਉਟਿਕ ਗੁਣ ਹੁੰਦੇ ਹਨ ਜੋ ਸਰੀਰ ਦੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਜ਼ੁਕਾਮ ਦੇ ਲੱਛਣਾਂ ਨੂੰ ਘਟਾਉਂਦੇ ਹਨ। ਇਕ ਗਲਾਸ ਗਰਮ ਦੁੱਧ ਵਿਚ ਇਕ ਚੁਟਕੀ ਹਲਦੀ ਪਾਉ ਅਤੇ ਸੌਣ ਤੋਂ ਪਹਿਲਾਂ ਪੀਉ।

ਸ਼ਹਿਦ ਅਤੇ ਨਿੰਬੂ ਦਾ ਘੋਲ ਗਲੇ ਦੇ ਦਰਦ ਅਤੇ ਜ਼ੁਕਾਮ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਕ ਚਮਚਾ ਸ਼ਹਿਦ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਉ। ਇਹ ਗਲੇ ਦੀ ਜਲਨ ਅਤੇ ਜ਼ੁਕਾਮ ਵਿਚ ਰਾਹਤ ਦਿੰਦਾ ਹੈ। ਲੱਸਣ ਵਿਚ ਐਂਟੀਵਾਇਰਲ ਅਤੇ ਐਂਟੀਫ਼ੰਗਲ ਗੁਣ ਹੁੰਦੇ ਹਨ, ਜੋ ਜ਼ੁਕਾਮ ਦੇ ਬੈਕਟੀਰੀਆ ਨੂੰ ਨਸ਼ਟ ਕਰਨ ਵਿਚ ਮਦਦ ਕਰਦੇ ਹਨ।

ਤੁਸੀਂ ਗਰਮ ਸੂਪ ਵਿਚ ਲੱਸਣ ਦੇ ਕੁੱਝ ਟੁਕੜੇ ਪਾਉ ਜਾਂ ਲੱਸਣ ਨੂੰ ਰੋਜ਼ਾਨਾ ਖਾਣੇ ਵਿਚ ਸ਼ਾਮਲ ਕਰੋ। ਕਾਲੀ ਮਿਰਚ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਜ਼ੁਕਾਮ ਅਤੇ ਖਾਂਸੀ ਵਿਚ ਕਾਫ਼ੀ ਲਾਭਕਾਰੀ ਹੁੰਦੇ ਹਨ। ਕਾਲੀ ਮਿਰਚ ਨੂੰ ਹਲਕਾ ਕਰਸ਼ ਕਰ ਕੇ ਸ਼ਹਿਦ ਵਿਚ ਮਿਲਾ ਕੇ ਖਾਉ ਜਾਂ ਚਾਹ ਵਿਚ ਪਾਉ। ਗਰਮ ਪਾਣੀ ਵਿਚ ਕੱੁਝ ਨਮਕ ਮਿਲਾ ਕੇ ਰੋਜ਼ਾਨਾ ਗਰਾਰੇ ਕਰੋ। ਇਹ ਗਲੇ ਦੀ ਸੂਜਨ ਘਟਾਉਂਦਾ ਹੈ ਅਤੇ ਰਾਹਤ ਪਹੁੰਚਾਉਂਦਾ ਹੈ। ਗਰਮ ਪਾਣੀ ਵਿਚ ਵਿਕਸ ਪਾਉ ਅਤੇ ਉਸ ਦੀ ਭਾਫ਼ ਲਵੋ। ਇਸ ਨਾਲ ਨੱਕ ਖੁਲ੍ਹਦੀ ਹੈ ਅਤੇ ਜ਼ੁਕਾਮ ਦੇ ਲੱਛਣ ਘੱਟ ਜਾਂਦੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement