Health News: ਆਉ ਜਾਣਦੇ ਹਾਂ ਸਰਦੀਆਂ ’ਚ ਜ਼ਿਆਦਾ ਤੇਲ ਦੀ ਬਜਾਏ ਘੱਟ ਤੇਲ ਵਾਲੇ ਭੋਜਨ ਕਿਉਂ ਖਾਣੇ ਚਾਹੀਦੇ:
Health News: ਸਰਦੀਆਂ ’ਚ ਜ਼ਿਆਦਾਤਰ ਲੋਕ ਜ਼ਿਆਦਾ ਮਿਰਚ-ਮਸਾਲਾ ਤੇ ਤੇਲ ਵਾਲਾ ਭੋਜਨ ਖਾਣਾ ਪਸੰਦ ਕਰਦੇ ਹਨ। ਸਰਦੀਆਂ ’ਚ ਗਰਮ ਪਰੌਂਠੇ ਤੇ ਤੇਲ ਵਾਲੇ ਭੋਜਨ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੈ ਪਰ ਇਸ ਤਰ੍ਹਾਂ ਦਾ ਖਾਣਾ ਸਿਹਤ ਲਈ ਹਾਨੀਕਾਰਕ ਹੈ। ਬਹੁਤ ਸਾਰੇ ਲੋਕਾਂ ਦੀ ਸਿਹਤ ਗਰਮ ਮੌਸਮ ਨਾਲੋਂ ਠੰਢੇ ਦਿਨਾਂ ’ਚ ਵਿਗੜ ਜਾਂਦੀ ਹੈ। ਇਸ ਦਾ ਕਾਰਨ ਮਾੜੀ ਖ਼ੁਰਾਕ ਹੋ ਸਕਦੀ ਹੈ। ਭੋਜਨ ’ਚ ਤੇਲ ਤੇ ਮਸਾਲਿਆਂ ਦਾ ਸੇਵਨ ਕਰਨ ਨਾਲ ਚਮੜੀ ਤੇ ਸਰੀਰ ’ਤੇ ਮਾੜਾ ਅਸਰ ਪੈਂਦਾ ਹੈ।
ਆਉ ਜਾਣਦੇ ਹਾਂ ਸਰਦੀਆਂ ’ਚ ਜ਼ਿਆਦਾ ਤੇਲ ਦੀ ਬਜਾਏ ਘੱਟ ਤੇਲ ਵਾਲੇ ਭੋਜਨ ਕਿਉਂ ਖਾਣੇ ਚਾਹੀਦੇ:
ਸਰਦੀਆਂ ’ਚ ਚੰਗੀ ਪਾਚਨ ਕਿਰਿਆ ਲਈ ਤੇਲ ਦਾ ਸੇਵਨ ਘੱਟ ਕਰੋ। ਚੰਗੇ ਪਾਚਨ ਲਈ ਤੁਹਾਨੂੰ ਤੇਲ ਤੇ ਮਿਰਚ-ਮਸਾਲਿਆਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸਰਦੀਆਂ ’ਚ ਗਰਮ ਭੋਜਨ ਖਾਉ ਤੇ ਸਿਹਤਮੰਦ ਤੇਲ ਦੀ ਵਰਤੋਂ ਕਰੋ।
ਸਰਦੀਆਂ ’ਚ ਤੇਲ ਵਾਲਾ ਭੋਜਨ ਖਾਣ ਨਾਲ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ। ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਸ਼ੂਗਰ, ਥਾਇਰਾਇਡ ਤੇ ਮੋਟਾਪੇ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਕੁੱਝ ਮਾਹਰਾਂ ਦਾ ਮੰਨਣਾ ਹੈ ਕਿ ਸਰਦੀਆਂ ’ਚ ਕੋਰੋਨਰੀ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮੌਸਮ ’ਚ ਬਦਲਾਅ ਹਾਰਮੋਨਸ ਨੂੰ ਪ੍ਰਭਾਵਤ ਕਰਦਾ ਹੈ।
ਸਰਦੀਆਂ ’ਚ ਤੇਲ ਵਾਲਾ ਭੋਜਨ ਘੱਟ ਖਾਣ ਨਾਲ ਪਿੰਪਲ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਜ਼ਿਆਦਾ ਤੇਲ ਵਾਲੇ ਭੋਜਨ ਖਾਣ ਨਾਲ ਪਿੰਪਲ ਵਧਦੇ ਹਨ ਤੇ ਚਮੜੀ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਜੇਕਰ ਤੁਸੀਂ ਬਹੁਤ ਜ਼ਿਆਦਾ ਤੇਲ ਤੇ ਮਸਾਲਿਆਂ ਵਾਲਾ ਭੋਜਨ ਖਾਂਦੇ ਹੋ ਤਾਂ ਭੋਜਨ ਦੀ ਗਰਮੀ ਦਾ ਚਮੜੀ ’ਤੇ ਮਾੜਾ ਅਸਰ ਪੈਂਦਾ ਹੈ ਤੇ ਧੱਫੜ ਤੇ ਖੁਜਲੀ ਪੈਦਾ ਹੁੰਦੀ ਹੈ।
ਸਰਦੀਆਂ ’ਚ ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਭੋਜਨ ਦੀ ਲਾਲਸਾ ਘੱਟ ਜਾਂਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਤਲਿਆ ਜਾਂ ਮਸਾਲੇਦਾਰ ਭੋਜਨ ਖਾਂਦੇ ਹੋ ਤਾਂ ਭੋਜਨ ਦੀ ਲਾਲਸਾ ਵੱਧ ਜਾਂਦੀ ਹੈ। ਜੋ ਲੋਕ ਜ਼ਿਆਦਾ ਮਿਰਚ-ਮਸਾਲੇ ਵਾਲਾ ਭੋਜਨ ਖਾਂਦੇ ਹਨ, ਉਨ੍ਹਾਂ ਨੂੰ ਵੀ ਮਿਠਾਈਆਂ ਦੀ ਜ਼ਿਆਦਾ ਲਾਲਸਾ ਹੁੰਦੀ ਹੈ। ਇਸ ਲਈ ਭੋਜਨ ਦੀ ਲਾਲਸਾ ਨੂੰ ਘੱਟ ਕਰਨ ਲਈ ਘੱਟ ਤੇਲ ਵਾਲਾ ਭੋਜਨ ਖਾਣਾ ਫ਼ਾਇਦੇਮੰਦ ਹੁੰਦਾ ਹੈ।