ਤਾਜ਼ਾ ਖ਼ਬਰਾਂ

Advertisement

ਗਲਤ ਤਰੀਕੇ ਨਾਲ ਨਹਾਉਣ 'ਤੇ ਹੋ ਸਕਦਾ ਬ੍ਰੇਨ ਸਟਰੋਕ

ਸਪੋਕਸਮੈਨ ਸਮਾਚਾਰ ਸੇਵਾ
Published Feb 4, 2019, 3:32 pm IST
Updated Feb 4, 2019, 3:32 pm IST
ਨਹਾਉਣਾ ਸਾਡੀ ਜ਼ਿੰਦਗੀ ਦਾ ਮਹੱਤਪੂਰਨ ਹਿੱਸਾ ਹੈ। ਤੁਸੀਂ ਕਦੇ ਸੋਚਿਆ ਕਿ ਸਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ। ਜਾਂ ਫਿਰ ਜਿਵੇਂ ਮਨ ਕੀਤਾ ਨਹਾ ਲਏ। ਖਾਣ- ਪੀਣ ਅਤੇ ...
Bathing
 Bathing

ਨਹਾਉਣਾ ਸਾਡੀ ਜ਼ਿੰਦਗੀ ਦਾ ਮਹੱਤਪੂਰਨ ਹਿੱਸਾ ਹੈ। ਤੁਸੀਂ ਕਦੇ ਸੋਚਿਆ ਕਿ ਸਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ। ਜਾਂ ਫਿਰ ਜਿਵੇਂ ਮਨ ਕੀਤਾ ਨਹਾ ਲਏ। ਖਾਣ- ਪੀਣ ਅਤੇ ਸੌਣ ਦੀ ਤਰ੍ਹਾਂ ਨਹਾਉਣ ਦਾ ਵੀ ਇਕ ਸਹੀ ਤਰੀਕਾ ਹੈ ਜੇ ਇਸ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਨਹਾਉਂਦੇ ਸਮੇਂ ਲਕਵਾ ਹੋਣ ਜਾਂ ਬ੍ਰੇਨ ਸਟਰੋਕ ਦਾ ਖਤਰਾ ਬਣਿਆ ਰਹਿ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਆਦਤ ਹੋਵੇਗੀ ਕਿ ਉਹ ਬਾਥਰੂਮ ਵਿਚ ਪਹੁੰਚਦੇ ਹੀ ਸਿੱਧੇ ਸ਼ਾਵਰ ਦੇ ਹੇਠਾਂ ਖੜ੍ਹੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿਚੋਂ ਮੱਗ ਨਾਲ ਸਿੱਧਾ ਪਾਣੀ ਸਿਰ 'ਤੇ ਪਾਉਣ ਲੱਗਦੇ ਹਨ।

BathingBathing

ਇਹ ਨਹਾਉਣ ਦਾ ਪੂਰੀ ਤਰ੍ਹਾਂ ਗਲਤ ਤਰੀਕਾ ਹੈ ਅਤੇ ਇਸ ਨਾਲ ਸਟਰੋਕ ਸਮੇਤ ਕਈ ਦੂਜੀ ਤਰ੍ਹਾਂ ਦੇ ਖਤਰੇ ਸਾਹਮਣੇ ਆ ਸਕਦੇ ਹਨ। ਅਸਲ ਵਿਚ ਸਾਡੇ ਸਰੀਰ ਦੇ ਖੂਨ ਦਾ ਪ੍ਰਵਾਹ ਉਪਰ ਤੋਂ ਹੇਠਾਂ ਵੱਲ ਹੁੰਦਾ ਹੈ। ਅਜਿਹੇ ਵਿਚ ਜੇ ਤੁਸੀਂ ਸਿੱਧਾ ਸਿਰ ਉਪਰ ਠੰਡਾ ਪਾਣੀ ਪਾਓਗੇ ਤਾਂ ਸਿਰ ਵਿਚ ਮੌਜੂਦ ਨਾੜੀਆਂ ਸੁੰਗੜਣ ਲੱਗਣਗੀਆਂ ਜਾਂ ਖੂਨ ਦੇ ਥੱਕੇ ਜੰਮਣ ਲੱਗਣਗੇ।

BathingBathing

ਇਸ ਲਈ ਨਹਾਉਂਦੇ ਸਮੇਂ ਸਿਰ ਉਪਰ ਪਹਿਲਾਂ ਪਾਣੀ ਨਾ ਪਾਓ। ਸਿੱਧਾ ਸਿਰ 'ਤੇ ਪਾਣੀ ਪਾਉਣ ਨਾਲ ਸਿਰ ਠੰਡਾ ਹੋਣ ਲੱਗਦਾ ਹੈ। ਜਿਸ ਨਾਲ ਦਿਲ ਨੂੰ ਸਿਰ ਵੱਲ ਜਿ਼ਆਦਾ ਖੂਨ ਭੇਜਣਾ ਪੈਦਾ ਹੈ। ਜਿਸ ਨਾਲ ਹਾਰਟ ਅਟੈਕ ਜਾਂ ਦਿਮਾਗ ਦੀ ਨਾੜੀ ਫੱਟਣ ਦਾ ਖਤਰਾ ਖੜਾ ਹੋ ਸਕਦਾ ਹੈ। ਨਹਾਉਣ ਸਮੇਂ ਪੈਰਾਂ ਤੋਂ ਸ਼ੁਰੂਆਤ ਕਰੋ। ਪੈਰ ਦੇ ਪੰਜਿਆਂ ਉਪਰ ਪਾਣੀ ਪਾਉਣਾ ਸ਼ੁਰੂ ਕਰੋ। ਇਸ ਤੋਂ ਬਾਅਦ ਲੱਤਾਂ, ਪੱਟਾਂ, ਪੇਟ ਹੱਥ ਅਤੇ ਮੋਢਿਆਂ 'ਤੇ ਪਾਣੀ ਪਾਓ ਅਤੇ ਅਖੀਰ 'ਚ ਸਿਰ 'ਚ ਪਾਣੀ ਪਾਓ।

Advertisement