ਕਬਜ਼ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੈ ਬੇਰ

By : GAGANDEEP

Published : Feb 4, 2023, 9:14 am IST
Updated : Feb 4, 2023, 9:30 am IST
SHARE ARTICLE
photo
photo

ਜਿਨ੍ਹਾਂ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੀ ਸਮੱਸਿਆ ਹੋ ਰਹੀ ਹੈ, ਉਹ ਵੀ ਬੇਰ ਦੀ ਵਰਤੋਂ ਕਰ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ

 

ਮੁਹਾਲੀ  : ਛੋਟੇ ਆਕਾਰ ਦਾ ਬੇਰ ਖਾਣ ਵਿਚ ਸਵਾਦਿਸ਼ਟ ਹੁੰਦਾ ਹੈ। ਇਸ ਨਾਲ ਹੀ ਇਸ ਵਿਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਅੱਜ ਅਸੀਂ ਤੁਹਾਨੂੰ ਬੇਰ ਨਾਲ ਜੁੜੇ ਅਜਿਹੇ ਕਈ ਫ਼ਾਇਦਿਆਂ ਬਾਰੇ ਦਸਾਂਗੇ:

ਪੜ੍ਹੋ ਇਹ ਵੀ: ਸਾਰੇ ਪਹਿਲੂਆਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ- ਤਾਰਿਕ ਅਨਵਰ 

ਆਯੁਰਵੈਦ ਦੇ ਮਾਹਰਾਂ ਅਨੁਸਾਰ ਬੇਰ ਵਿਚ ਐਂਟੀ-ਇੰਫ਼ਲੇਮੇਟਰੀ ਗੁਣ ਮਿਲ ਜਾਂਦੇ ਹਨ ਜਿਸ ਕਾਰਨ ਸਰੀਰ ਵਿਚ ਸੋਜ ਆਉਣੀ ਬੰਦ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਦਰਦ ਵੀ ਘੱਟ ਹੋ ਜਾਂਦਾ ਹੈ। ਦਿਲ ਨੂੰ ਤੰਦਰੁਸਤ ਰੱਖਣ ਦੇ ਮਾਮਲੇ ਵਿਚ ਵੀ ਬੇਰ ਨੂੰ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਫ਼ਾਈਟੋਕੋਂਸਟੀਚੂਐਂਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਹ ਠੀਕ ਤਰ੍ਹਾਂ ਕੰਮ ਕਰਦਾ ਹੈ।

ਪੜ੍ਹੋ ਇਹ ਵੀ: ਦੇਸ਼ ਛੱਡ ਕੇ ਭੱਜ ਸਕਦਾ ਹੈ ਗੌਤਮ ਅਡਾਨੀ, ਕਾਂਗਰਸ ਨੇ ਪਾਸਪੋਰਟ ਜ਼ਬਤ ਕਰਨ ਦੀ ਕੀਤੀ ਮੰਗ

ਜਿਨ੍ਹਾਂ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੀ ਸਮੱਸਿਆ ਹੋ ਰਹੀ ਹੈ, ਉਹ ਵੀ ਬੇਰ ਦੀ ਵਰਤੋਂ ਕਰ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਬੇਰ ਵਿਚ ਮੌਜੂਦ ਐਂਟੀ-ਆਕਸੀਡੈਂਟ ਅੱਖਾਂ ਦੀਆਂ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ, ਜਿਸ ਕਾਰਨ ਦੇਖਣ ਦੀ ਸਮਰੱਥਾ ਵਧ ਜਾਂਦੀ ਹੈ। ਕਬਜ਼ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਬੇਰਾਂ ਦਾ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ। ਸਰੀਰ ਵਿਚ ਬਲੱਡ ਸਰਕੁਲੇਸ਼ਨ ਵਧਾਉਣ ਲਈ ਬੇਰ ਦਾ ਸੇਵਨ ਕਰਨਾ ਸਹੀ ਹੈ। ਇਸ ਵਿਚ ਮੌਜੂਦ ਨਾਈਟਿ੍ਰਕ ਐਸਿਡ ਕਾਰਨ ਖ਼ੂਨ ਦੇ ਸੈੱਲ ਸਿਹਤਮੰਦ ਰਹਿੰਦੇ ਹਨ। ਇਸ ਨਾਲ ਹੀ ਖ਼ੂਨ ਦੀ ਸਰਕੁਲੇਸ਼ਨ ਵੀ ਠੀਕ ਹੋਣ ਲਗਦੀ ਹੈ। ਬੇਰ ਖਾਣ ਨਾਲ ਚਿਹਰੇ ’ਤੇ ਵੀ ਨਿਖਾਰ ਆਉਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM
Advertisement