
ਦਹੀਂ ਅਤੇ ਪਿਆਜ਼ 'ਚ ਮੌਜੂਦ ਗੁਣ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਪਾਚਨ ਸ਼ਕਤੀ ਨੂੰ ਵੀ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।
ਚੰਡੀਗੜ੍ਹ : ਅੱਜ ਕੱਲ੍ਹ ਲੋਕਾਂ 'ਚ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਜ਼ਿਆਦਾ ਪਾਈਆਂ ਜਾਂਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਹੈ ਚੰਗੀ ਡਾਇਟ ਅਤੇ ਚੰਗਾ ਲਾਈਫਸਟਾਈਲ। ਵਧੀਆ ਡਾਇਟ ਲੈਣ ਨਾਲ ਤੁਹਾਡੇ ਸਰੀਰ ਨੂੰ ਲੋੜੀਂਦਾ ਪੋਸ਼ਣ ਮਿਲਦਾ ਰਹਿੰਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੀ ਹੈ। ਸਿਹਤ ਲਈ ਫਾਇਦੇਮੰਦ ਕੁਝ ਖ਼ਾਸ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਕਾਫ਼ੀ ਲਾਭ ਮਿਲਦਾ ਹੈ। ਦਹੀਂ ਅਤੇ ਪਿਆਜ਼ ਖਾਣ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਹੋ ਸਕਦੇ ਹਨ। ਦਹੀਂ ਅਤੇ ਪਿਆਜ਼ 'ਚ ਮੌਜੂਦ ਗੁਣ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਪਾਚਨ ਸ਼ਕਤੀ ਨੂੰ ਵੀ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।
Make health healthy by eating curd and onion
ਦਹੀਂ ਅਤੇ ਪਿਆਜ਼ ਦੇ ਫਾਇਦੇ
ਦਹੀਂ ਅਤੇ ਪਿਆਜ਼ ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੋਹਾਂ ਦੀ ਤਸੀਰ ਠੰਡੀ ਹੁੰਦੀ ਹੈ ਇਸ ਲਈ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਦਹੀਂ ‘ਚ ਮੌਜੂਦ ਗੁਣ ਸਰੀਰ ਨੂੰ ਠੰਡਾ ਰੱਖਣ ਅਤੇ ਪਾਚਨ ਤੰਤਰ ਨੂੰ ਠੀਕ ਕਰਨ 'ਚ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਪਿਆਜ਼ 'ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਇਨਫੈਕਸ਼ਨ ਆਦਿ ਤੋਂ ਬਚਾਉਣ ਦਾ ਕੰਮ ਕਰਦੇ ਹਨ।
Digestion
ਪਾਚਨ ਲਈ ਵਧੀਆ: ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਲਈ ਦਹੀਂ ਅਤੇ ਪਿਆਜ਼ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਅਤੇ ਪਿਆਜ਼ ਖਾਣ ਨਾਲ ਤੁਹਾਡੀਆਂ ਅੰਤੜੀਆਂ ਨੂੰ ਲਾਭ ਮਿਲਦਾ ਹੈ ਅਤੇ ਪੇਟ ਖ਼ਰਾਬ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਦਹੀਂ ‘ਚ ਮੌਜੂਦ ਗੁਣ ਅੰਤੜੀਆਂ 'ਚ ਲਾਭਕਾਰੀ ਬੈਕਟੀਰੀਆ ਨੂੰ ਵਧਾਉਣ ਦਾ ਕੰਮ ਕਰਦੇ ਹਨ।
ਇਮਿਊਨਿਟੀ 'ਚ ਵਾਧਾ : ਦਹੀਂ ਅਤੇ ਪਿਆਜ਼ ਖਾਣ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ 'ਚ ਵਾਧਾ ਹੁੰਦਾ ਹੈ। ਇਨ੍ਹਾਂ ਦੋਵਾਂ ‘ਚ ਮੌਜੂਦ ਗੁਣ ਸਰੀਰ ਦੀ ਇਮਿਊਨਿਟੀ ਵਧਾ ਕੇ ਬੀਮਾਰੀਆਂ ਅਤੇ ਇੰਫੈਕਸ਼ਨ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਕਈ ਖੋਜਾਂ ਅਤੇ ਅਧਿਐਨਾਂ ‘ਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ।
skin
ਸਕਿਨ ਲਈ ਫਾਇਦੇਮੰਦ: ਦਹੀਂ ਅਤੇ ਪਿਆਜ਼ ਖਾਣ ਨਾਲ ਸਕਿਨ ਗਲੋ ਕਰਦੀ ਹੈ। ਇਸ ‘ਚ ਮੌਜੂਦ ਗੁਣ ਤੁਹਾਡੀ ਸਕਿਨ ਨੂੰ ਵਧੀਆ ਬਣਾਉਂਦੇ ਹਨ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਵੀ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਨੂੰ ਇੰਫੈਕਸ਼ਨ ਤੋਂ ਬਚਾਉਣ ‘ਚ ਵੀ ਫਾਇਦਾ ਹੁੰਦਾ ਹੈ।