
ਸਮੱਗਰੀ: 2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 ਚਮਚ ਸ਼ਹਿਦ।
ਦੁਨੀਆਂ ਦੇ ਜ਼ਿਆਦਾਤਰ ਲੋਕ ਅਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਫ਼ਰਕ ਸਿਰਫ਼ ਇਹੀ ਹੈ ਕਿ ਕੁੱਝ ਲੋਕ ਦੁੱਧ ਵਾਲੀ ਚਾਹ ਅਤੇ ਕੁੱਝ ਲੋਕ ਅਪਣੀ ਸਿਹਤ ਨੂੰ ਧਿਆਨ 'ਚ ਰਖਦੇ ਹੋਏ ਹਰੀ ਬਲੈਕ ਚਾਹ ਪੀਣਾ ਪਸੰਦ ਕਰਦੇ ਹਨ।
Know the tremendous benefits of banana tea
ਇਸ ਦੇ ਨਾਲ ਤੁਸੀਂ ਆਮ ਘਰਾਂ 'ਚ ਇਲਾਇਚੀ, ਗੁੜ, ਸੌਂਫ਼, ਅਦਰਕ ਵਾਲੀ ਚਾਹ ਬਾਰੇ ਸੁਣਿਆ ਹੋਵੇਗਾ ਪਰ ਕੇਲੇ ਦੀ ਚਾਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਕੇਲਾ ਜਿੰਨਾ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ, ਓਨੀ ਹੀ ਇਸ ਤੋਂ ਬਣੀ ਚਾਹ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਆਉ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਕਿ ਕੇਲੇ ਦੀ ਚਾਹ ਕਿਵੇਂ ਬਣਾਈ ਜਾਂਦੀ ਹੈ।
Banana Tea
ਸਮੱਗਰੀ: 2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 ਚਮਚ ਸ਼ਹਿਦ।
ਚਾਹ ਬਣਾਉਣ ਦਾ ਤਰੀਕਾ: ਇਕ ਕੜਾਹੀ 'ਚ 2 ਕੱਪ ਪਾਣੀ ਪਾ ਕੇ ਇਸ 'ਚ ਛਿਲਕੇ ਸਮੇਤ ਕੇਲੇ ਪਾਉ ਅਤੇ ਇਸ ਨੂੰ 15 ਮਿੰਟ ਲਈ ਉਬਾਲੋ। ਫਿਰ ਇਸ ਨੂੰ ਕੱਪ 'ਚ ਪਾਉ। ਸਵਾਦ ਲਈ ਤੁਸੀਂ ਇਸ 'ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਲਉ। ਇਸ ਦੇ ਨਾਲ ਹੀ ਤੁਹਾਡੀ ਕੇਲੇ ਵਾਲੀ ਚਾਹ ਤਿਆਰ ਹੈ।
Banana
ਚਾਹ ਤੋਂ ਹੋਣ ਵਾਲੇ ਫ਼ਾਇਦੇ: ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਚਾਹ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਚਾਹ ਪੀਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਚਾਹ ਪੀਣ ਨਾਲ ਇਹ ਦੂਰ ਹੋ ਜਾਵੇਗੀ।
Know the tremendous benefits of banana tea
ਚਾਹ ਪੀਣ ਨਾਲ ਤਣਾਅ ਘੱਟ ਹੁੰਦਾ ਹੈ। ਇਸ 'ਚ ਮੌਜੂਦ ਐਂਟੀ ਆਕਸੀਡੈਂਟ ਅਤੇ ਪੋਸ਼ਣ ਤੱਤ ਨਰਵਸ ਸਿਸਟਮ ਨੂੰ ਆਰਾਮ ਦੇਣ 'ਚ ਮਦਦਗਾਰ ਹੁੰਦੇ ਹਨ। ਇਸ 'ਚ ਤੁਹਾਡੇ ਭਾਰ ਨੂੰ ਘਟਾਉਣ ਲਈ ਵਿਟਾਮਿਨ ਏ, ਬੀ, ਪੋਟਾਸ਼ੀਅਮ, ਲੂਟੀਨ ਅਤੇ ਹੋਰ ਐਂਟੀ ਆਕਸੀਡੈਂਟ ਹੁੰਦੇ ਹਨ।