
ਗਾਂ ਦੇ ਘਿਉ ਦੀਆਂ ਦੋ ਬੂੰਦਾਂ ਸਵੇਰੇ-ਸ਼ਾਮ ਨੱਕ ਵਿਚ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਠੀਕ ਹੋ ਜਾਂਦਾ ਹੈ।
ਮੁਹਾਲੀ: ਦੇਸੀ ਘਿਉ ਕਈ ਬੀਮਾਰੀਆਂ ਵਿਚ ਰਾਮਬਾਣ ਦਾ ਕੰਮ ਕਰਦਾ ਹੈ ਜੋ ਆਮ ਤੌਰ ’ਤੇ ਦਵਾਈ ਨਾਲ ਠੀਕ ਨਹੀਂ ਹੁੰਦੇ। ਗਾਂ ਦੇ ਘਿਉ ਵਿਚ ਕਈ ਅਜਿਹੇ ਗੁਣ ਹੁੰਦੇ ਹਨ ਜੋ ਤੁਹਾਡੇ ਸਰੀਰ ਵਿਚ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਰੋਕਦੇ ਹਨ। ਇੰਨਾ ਹੀ ਨਹੀਂ ਇਸ ਵਿਚ ਤੁਹਾਨੂੰ ਜਵਾਨ ਬਣਾਉਣ ਦੀ ਤਾਕਤ ਹੈ ਜੇਕਰ ਤੁਸੀਂ ਨਿਯਮਤ ਤੌਰ ’ਤੇ ਗਾਂ ਦੇ ਦੇਸੀ ਘਿਉ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀ ਚਮੜੀ ਨੂੰ ਲੰਮੇ ਸਮੇਂ ਤਕ ਜਵਾਨ ਤੇ ਚਮਕਦਾਰ ਬਣਾਉਂਦਾ ਹੈ।
ਇਹ ਵੀ ਪੜ੍ਹੋ- ਅੱਜ ਦਾ ਹੁਕਮਨਾਮਾ ( 5 ਫਰਵਰੀ 2023)
ਦੇਸੀ ਘਿਉ ਵਿਚ ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਕਈ ਬੀਮਾਰੀਆਂ ਨਾਲ ਲੜਨ ਵਿਚ ਮਦਦ ਕਰਦੇ ਹਨ। ਗਾਂ ਦੇ ਘਿਉ ਵਿਚ ਕੈਂਸਰ ਵਿਰੋਧੀ ਅਚੂਕ ਗੁਣ ਹਨ। ਇਸ ਦੀ ਵਰਤੋਂ ਛਾਤੀ ਅਤੇ ਅੰਤੜੀ ਦੇ ਖ਼ਤਰਨਾਕ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਗਾਂ ਦਾ ਘਿਉ ਨਾ ਸਿਰਫ਼ ਕੈਂਸਰ ਨੂੰ ਹੋਣ ਤੋਂ ਰੋਕਦਾ ਹੈ ਸਗੋਂ ਇਸ ਬੀਮਾਰੀ ਨੂੰ ਫੈਲਣ ਤੋਂ ਵੀ ਅਦਭੁਤ ਤਰੀਕੇ ਨਾਲ ਰੋਕਦਾ ਹੈ।
ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ?
ਮਾਈਗ੍ਰੇਨ ਨਾਲ ਆਮ ਤੌਰ ’ਤੇ ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੁੰਦਾ ਹੈ ਅਤੇ ਸਿਰਦਰਦ ਦੌਰਾਨ ਉਲਟੀਆਂ ਵੀ ਹੋ ਸਕਦੀਆਂ ਹਨ। ਇਸ ਸਮੱਸਿਆ ਤੋਂ ਬਚਣ ਲਈ ਗਾਂ ਦਾ ਘਿਉ ਤੁਹਾਡੀ ਮਦਦ ਕਰ ਸਕਦਾ ਹੈ। ਗਾਂ ਦੇ ਘਿਉ ਦੀਆਂ ਦੋ ਬੂੰਦਾਂ ਸਵੇਰੇ-ਸ਼ਾਮ ਨੱਕ ਵਿਚ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਠੀਕ ਹੋ ਜਾਂਦਾ ਹੈ। ਨਾਲ ਹੀ ਨੱਕ ਵਿਚ ਗਾਂ ਦਾ ਘਿਉ ਲਗਾਉਣ ਨਾਲ ਐਲਰਜੀ ਦੂਰ ਹੁੰਦੀ ਹੈ, ਨੱਕ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਮਨ ਤਰੋਤਾਜ਼ਾ ਹੁੰਦਾ ਹੈ।
ਗਾਂ ਦਾ ਘਿਉ ਦਿਲ ਸਮੇਤ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਮਦਦਗਾਰ ਹੁੰਦਾ ਹੈ। ਜਦੋਂ ਦਿਲ ਦੀਆਂ ਨਲੀਆਂ ਵਿਚ ਬਲਾਕੇਜ ਹੁੰਦੀ ਹੈ ਤਾਂ ਗਾਂ ਦਾ ਘਿਉ ਲੁਬਰੀਕੈਂਟ ਦਾ ਕੰਮ ਕਰਦਾ ਹੈ। ਜਿਸ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਸ ਨੂੰ ਚਿਕਨਾਈ ਖਾਣ ਦੀ ਮਨਾਹੀ ਹੈ ਪਰ ਉਸ ਨੂੰ ਗਾਂ ਦਾ ਘਿਉ ਖਾਣਾ ਚਾਹੀਦਾ ਹੈ, ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ।