ਜੇਕਰ ਤੁਹਾਡੇ ਸਰੀਰ ’ਤੇ ਨਜ਼ਰ ਆਉਂਦੇ ਹਨ ਨੀਲੇ ਨਿਸ਼ਾਨ ਤਾਂ ਇਸ ਨੂੰ ਨਾ ਕਰੋ ਨਜ਼ਰ-ਅੰਦਾਜ਼
Published : Feb 5, 2025, 7:09 am IST
Updated : Feb 5, 2025, 7:14 am IST
SHARE ARTICLE
If you see blue marks on your body, do not ignore it
If you see blue marks on your body, do not ignore it

ਪਲੇਟਲੈਟਸ ਇਕ ਕਿਸਮ ਦੇ ਖ਼ੂਨ ਦੇ ਸੈੱਲ ਹੁੰਦੇ ਹਨ ਜੋ ਖ਼ੂਨ ਦੇ ਥੱਕੇ ਨੂੰ ਰੋਕਣ ਲਈ ਇਕੱਠੇ ਹੁੰਦੇ ਹਨ।

ਜੇਕਰ ਤੁਹਾਨੂੰ ਬਿਨਾਂ ਕਿਸੇ ਕਾਰਨ ਸਰੀਰ ’ਤੇ ਨੀਲੇ ਰੰਗ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਤਾਂ ਇਸ ਨੂੰ ਨਜ਼ਰ-ਅੰਦਾਜ਼ ਕਰਨ ਦੀ ਗ਼ਲਤੀ ਨਾ ਕਰੋ ਕਿਉਂਕਿ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਸੱਟ ਲੱਗਣ ’ਤੇ ਖ਼ੂਨ ਨਹੀਂ ਨਿਕਲਦਾ ਪਰ ਉਸ ਥਾਂ ਦੀ ਚਮੜੀ ਨੀਲੀ ਹੋ ਜਾਂਦੀ ਹੈ, ਤਾਂ ਇਸ ਨੂੰ ਖ਼ੂਨ ਦੇ ਥੱਕੇ ਲੱਗਣ ’ਤੇ ਅਜਿਹਾ ਹੁੰਦਾ ਹੈ। ਇਸ ਲਈ ਇਸ ਨੂੰ ਮਾਮੂਲੀ ਸਮਝਣ ਦੀ ਗ਼ਲਤੀ ਨਾ ਕਰੋ ਕਿਉਂਕਿ ਇਹ ਨਿਸ਼ਾਨ ਕਈ ਸਮੱਸਿਆਵਾਂ ਵਲ ਇਸ਼ਾਰਾ ਕਰਦੇ ਹਨ। ਆਉ ਜਾਣਦੇ ਹਾਂ ਉਨ੍ਹਾਂ ਬਾਰੇ:

ਪਲੇਟਲੈਟਸ ਇਕ ਕਿਸਮ ਦੇ ਖ਼ੂਨ ਦੇ ਸੈੱਲ ਹੁੰਦੇ ਹਨ ਜੋ ਖ਼ੂਨ ਦੇ ਥੱਕੇ ਨੂੰ ਰੋਕਣ ਲਈ ਇਕੱਠੇ ਹੁੰਦੇ ਹਨ। ਇਸ ਲਈ ਜਦੋਂ ਤੁਹਾਡੇ ਖ਼ੂਨ ਵਿਚ ਲੋੜੀਂਦੇ ਪਲੇਟਲੈਟ ਨਹੀਂ ਹੁੰਦੇ, ਤਾਂ ਇਹ ਨੀਲੇ ਧੱਬੇ ਦਾ ਕਾਰਨ ਬਣ ਸਕਦਾ ਹੈ। ਅਜਿਹੇ ਵਿਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ ਜੋ ਸਰੀਰ ਵਿਚ ਸੈੱਲਾਂ ਦੀ ਮਾਤਰਾ ਵਧਾਉਂਦੀਆਂ ਹਨ।

ਵਿਟਾਮਿਨ ਕੇ ਦੀ ਕਮੀ ਨਾਲ ਸਰੀਰ ’ਤੇ ਨੀਲੇ ਨਿਸ਼ਾਨ ਵੀ ਪੈ ਸਕਦੇ ਹਨ। ਵਿਟਾਮਿਨ ਕੇ ਖ਼ੂਨ ਦੇ ਥੱਕੇ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸਰੀਰ ਵਿਚ ਵਿਟਾਮਿਨ ਕੇ ਦੀ ਮਾਤਰਾ ਘੱਟ ਹੋਣ ਕਾਰਨ ਤੁਹਾਨੂੰ ਜ਼ਿਆਦਾ ਜ਼ਖ਼ਮ ਹੋ ਸਕਦੇ ਹਨ ਅਤੇ ਅਜਿਹੇ ਨੀਲੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ।

ਸਰੀਰ ਵਿਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਅਕਸਰ ਸਰੀਰ ’ਤੇ ਨੀਲੇ ਨਿਸ਼ਾਨ ਦਿਖਾਈ ਦਿੰਦੇ ਹਨ। ਇਹ ਜ਼ਰੂਰੀ ਵਿਟਾਮਿਨ ਕੋਲੇਜਨ ਬਣਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਖ਼ੂਨ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰਖਦਾ ਹੈ। ਇਸ ਲਈ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਨ ਲਈ ਡਾਈਟ ਵਿਚ ਸੰਤਰਾ, ਨਿੰਬੂ ਅਤੇ ਅਮਰੂਦ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ।

ਹਾਈ ਬਲੱਡ ਸ਼ੂਗਰ ਤੁਹਾਡੀਆਂ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੀ ਸਥਿਤੀ ਵਿਚ ਮਾਮੂਲੀ ਸੱਟ ਲੱਗਣ ’ਤੇ ਜਾਂ ਮਾਸਪੇਸ਼ੀਆਂ ਨੂੰ ਦਬਾਉਣ ’ਤੇ ਨੀਲੇ ਨਿਸ਼ਾਨ ਪੈ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement