Health News: ਜੇਕਰ ਤੁਹਾਡੇ ਪੇਟ ਵਿਚ ਪੈ ਜਾਣ ਕੀੜੇ ਤਾਂ ਰੋਜ਼ਾਨਾ ਖਾਉ ਸੇਬ
Published : Jun 5, 2024, 8:53 am IST
Updated : Jun 5, 2024, 8:53 am IST
SHARE ARTICLE
Apples
Apples

ਆਉ ਸੇਬ ਖਾਣ ਦੇ ਫ਼ਾਇਦਿਆਂਂ ਬਾਰੇ ਜਾਣਦੇ ਹਾਂ:

Health News: ਕੈਲਸ਼ੀਅਮ, ਫ਼ਾਈਬਰ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਕ ਸੇਬ ਦਾ ਸੇਵਨ ਤੁਹਾਨੂੰ ਸਿਹਤਮੰਦ ਰਖਦਾ ਹੈ। ਇਸ ਨਾਲ ਹੀ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਵੀ ਬਣਾਈ ਰਖਦਾ ਹੈ। ਪਾਚਨ ਵਿਚ ਸੁਧਾਰ ਦਾ ਅਰਥ ਹੈ ਕਿ ਤੁਹਾਡਾ ਸਰੀਰ ਬਹੁਤ ਸਾਰੀਆਂ ਬੀਮਾਰੀਆਂ ਤੋਂ ਸੁਰੱਖਿਅਤ ਰਹੇਗਾ ਅਤੇ ਤੁਸੀਂ ਤਾਜ਼ਗੀ ਅਤੇ ਸਿਹਤਮੰਦ ਮਹਿਸੂਸ ਕਰੋਗੇ। ਸੇਬ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡੀ ਇਮਿਊਨਟੀ ਵੀ ਵਧਦੀ ਹੈ।

ਆਉ ਸੇਬ ਖਾਣ ਦੇ ਫ਼ਾਇਦਿਆਂਂ ਬਾਰੇ ਜਾਣਦੇ ਹਾਂ:

 ਸੇਬ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇ ਪੇਟ ਵਿਚ ਕੀੜੇ ਹੋ ਗਏ ਹੋਣ ਤਾਂ ਹਰ ਰੋਜ਼ ਪੀੜਤ ਨੂੰ ਦੋ ਮਿੱਠੇ ਸੇਬ ਦਿਉ। ਤੁਸੀਂ ਉਸ ਨੂੰ ਹਰ ਰੋਜ਼ ਇਕ ਗਲਾਸ ਤਾਜ਼ੇ ਸੇਬ ਦਾ ਜੂਸ ਵੀ ਦੇ ਸਕਦੇ ਹੋ। ਉਸ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ।

 ਸੇਬ ਦੇ ਕੁੱਝ ਪ੍ਰਯੋਗਾਂ ਨਾਲ ਕਈ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਹ ਲੋਕ ਜਿਨ੍ਹਾਂ ਨੂੰ ਸਿਰਦਰਦ, ਚਿੜਚਿੜੇਪਨ, ਬੇਹੋਸ਼ੀ ਜਾਂ ਭੁੱਲਣ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਭੋਜਨ ਤੋਂ ਪਹਿਲਾਂ ਦੋ ਤਾਜ਼ੇ ਮਿੱਠੇ ਸੇਬ ਖਾਣੇ ਚਾਹੀਦੇ ਹਨ। ਅਜਿਹੇ ਮਰੀਜ਼ ਨੂੰ ਆਮ ਚਾਹ ਜਾਂ ਕੌਫ਼ੀ ਛੱਡ ਕੇ ਸਿਰਫ਼ ਸੇਬ ਦੀ ਚਾਹ ਪੀਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੈ ਜਾਂ ਦਿਲ ਦੀ ਧੜਕਣ ਘੱਟ ਜਾਂ ਜ਼ਿਆਦਾ ਹੋ ਜਾਂਦੀ ਹੈ ਉਦੋਂ ਉਨ੍ਹਾਂ ਨੂੰ ਚਾਂਦੀ ਦਾ ਵਰਕ ਲਗਾ ਕੇ ਸੇਬ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ। ਸੇਬ ਵਿਚ ਮਿਲਣ ਵਾਲਾ ਫ਼ਾਈਬਰ ਮੋਟਾਪਾ ਘਟਾਉਣ ਵਿਚ ਵੀ ਮਦਦਗਾਰ ਹੈ ਜਿਸ ਨਾਲ ਵਿਅਕਤੀ ਹੋਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਦਾ ਹੈ।

 ਸੇਬ ਇਨਸੌਮਨੀਆ ਦੇ ਇਲਾਜ ਵਿਚ ਵੀ ਬਹੁਤ ਫ਼ਾਇਦੇਮੰਦ ਹੈ। ਜੇ ਤੁਹਾਨੂੰ ਦੇਰ ਰਾਤ ਤਕ ਨੀਂਦ ਨਹੀਂ ਆਉਂਦੀ ਜਾਂ ਅੱਧੀ ਰਾਤ ਨੂੰ ਨੀਂਦ ਖੁੱਲ੍ਹਣ ਤੋਂ ਬਾਅਦ ਨੀਂਦ ਆਉਂਦੀ ਹੋਵੇ ਤਾਂ ਸੌਣ ਤੋਂ ਪਹਿਲਾਂ ਇਕ ਸੇਬ ਦਾ ਮੁਰੱਬਾ ਖਾਉ ਅਤੇ ਬਾਅਦ ਵਿਚ ਗਰਮ ਦੁੱਧ ਪੀਉ। ਨੀਂਦ ਚੰਗੀ ਆਵੇਗੀ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਹਰ ਰੋਜ਼ ਸਵੇਰੇ ਖ਼ਾਲੀ ਪੇਟ ਦੋ ਸੇਬ ਚਬਾ-ਚਬਾ ਕੇ ਖਾਉ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋਵੇਗੀ। ਪਾਚਨ ਸ਼ਕਤੀ ਦੀ ਕਮੀ ਵੀ ਦੂਰ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement