
ਛਾਲਿਆਂ ਵਿਚੋਂ ਖੂਨ ਨਿਕਲਣ ‘ਤੇ ਬਰਫ ਦੀ ਵਰਤੋਂ ਕਰੋ।
ਅਕਸਰ ਨਵੀਂ ਜੁੱਤੀ ਪਾਉਣ ਨਾਲ ਕਈ ਵਾਰ ਪੈਰਾਂ 'ਚ ਛਾਲਿਆਂ ਦੀ ਸਮੱਸਿਆ ਹੋ ਜਾਂਦੀ ਹੈ। ਜਿਸ ਦਾ ਦਰਦ ਕੁੱਝ ਲੋਕਾਂ ਲਈ ਸਹਿਣ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਦੱਸ ਦਈਏ ਕਿ ਇਹ ਛਾਲੇ ਅਕਸਰ ਉਦੋਂ ਹੁੰਦੇ ਹਨ ਜਦੋਂ ਚਮੜੀ ਰਗੜ, ਧੁੱਪ ਅਤੇ ਧੂੜ ਮਿੱਟੀ ਦਾ ਸਾਹਮਣਾ ਕਰਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਕੁੱਝ ਸੁਝਾਅ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਛਾਲਿਆਂ ਦੀ ਸਮੱਸਿਆ ਨੂੰ ਮਿੰਟਾਂ 'ਚ ਦੂਰ ਕਰ ਦੇਣਗੇ।
ਇਹ ਹਨ ਉਹ ਫਾਇਦੇਮੰਦ ਸੁਝਾਅ
ਛਾਲਿਆਂ ਦੀ ਉਪਰੀ ਚਮੜੀ ਨੂੰ ਕੱਢੇ ਬਿਨਾਂ ਇਸ ‘ਤੇ ਐਂਟੀਸੈਪਟਿਕ ਕ੍ਰੀਮ ਲਗਾਓ।
ਸੇਬ ਦਾ ਸਿਰਕਾ ਇੱਕ ਬਹੁਤ ਹੀ ਤਾਕਤ ਵਾਲੀ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਹੁੰਦਾ ਹੈ। ਇਸ ਲਈ ਸੇਬ ਨਾਲ ਬਣੇ ਸਿਰਕੇ ਨੂੰ ਸ਼ੁੱਧ ਅਰੰਡੀ ਦੇ ਤੇਲ ਵਿਚ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੈਰਾਂ ‘ਤੇ ਲਗਾਓ। ਇਸ ਨਾਲ ਛਾਲਿਆਂ ਵਿਚ ਕਾਫੀ ਆਰਾਮ ਮਿਲਦਾ ਹੈ।
ਛਾਲੇ ਵਾਲੀ ਥਾਂ ਨੂੰ ਦਿਨ ‘ਚ 1 ਵਾਰ 15 ਮਿੰਟ ਲਈ ਗਰਮ ਪਾਣੀ ‘ਚ ਭਿਓਂ ਕੇ ਰੱਖੋ। ਅਜਿਹਾ ਕਰਨ ‘ਤੇ ਛਾਲਿਆਂ ਨਾਲ ਹੋਲੀ-ਹੋਲੀ ਰੇਸ਼ਾ ਬਾਹਰ ਨਿਕਲੇਗਾ ਅਤੇ ਜਲਦੀ ਠੀਕ ਹੋ ਜਾਵੇਗਾ।
ਦਿਨ ‘ਚ 2-3 ਵਾਰ ਛਾਲਿਆਂ ‘ਤੇ ਐਲੋਵੇਰਾ ਦਾ ਗੂਦਾ ਲਗਾਓ ਇਸ ਨਾਲ ਛਾਲੇ ਵੀ ਠੀਕ ਹੋਣਗੇ ਅਤੇ ਚਮੜੀ ‘ਤੇ ਕਿਸੇ ਵੀ ਤਰ੍ਹਾਂ ਦੇ ਦਾਗ ਨਹੀਂ ਰਹਿਣਗੇ।
ਛਾਲਿਆਂ ਵਿਚੋਂ ਖੂਨ ਨਿਕਲਣ ‘ਤੇ ਬਰਫ ਦੀ ਵਰਤੋਂ ਕਰੋ। ਇਹ ਖੂਨ ਦੇ ਥੱਕਿਆਂ ਨੂੰ ਜਮਾਏਗਾ ਅਤੇ ਖੂਨ ਨੂੰ ਤੁਰੰਤ ਰੋਕਣ ਵਿਚ ਮੱਦਦ ਕਰੇਗਾ।