ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਜ਼ਰੂਰ ਖਾਉ ਇਹ ਫਲ
Published : Feb 6, 2023, 1:39 pm IST
Updated : Feb 6, 2023, 1:39 pm IST
SHARE ARTICLE
photo
photo

ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਸਮਰਥ ਮਾਤਰਾ 'ਚ ਪਾਣੀ ਹੋਣ ਦੇ ਕਾਰਨ ਗਰਮੀਆਂ 'ਚ ਖ਼ਰਬੂਜਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਹ ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ...

 

ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਸਮਰਥ ਮਾਤਰਾ 'ਚ ਪਾਣੀ ਹੋਣ ਦੇ ਕਾਰਨ ਗਰਮੀਆਂ 'ਚ ਖ਼ਰਬੂਜਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਹ ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਸਰੀਰ ਨੂੰ ਠੰਡਾ ਰੱਖਣ 'ਚ ਫ਼ਾਈਦਾ ਕਰਦਾ ਹੈ। ਪੌਸ਼ਟਿਕ ਤੱਤਾਂ ਤੋਂ ਭਰਪੂਰ ਖ਼ਰਬੂਜਾ ਸਵਾਦ 'ਚ ਵੀ ਵਧੀਆ ਹੁੰਦਾ ਹੈ। ਖ਼ਰਬੂਜੇ 'ਚ ਪਾਣੀ ਤੋਂ ਇਲਾਵਾ, ਵਿਟਾਮਿਨ ਅਤੇ ਮਿਨਰਲ 95 ਫ਼ੀ ਸਦੀ ਮਾਤਰਾ 'ਚ ਹੁੰਦੇ ਹਨ ਜੋ ਸਿਹਤ ਨਾਲ ਜੁਡ਼ੀ ਕਈ ਸਮੱਸਿਆਵਾਂ ਨੂੰ ਦੂਰ ਕਰ 'ਚ ਮਦਦਗਾਰ ਹਨ। ਜਾਣੋ ਗਰਮੀਆਂ 'ਚ ਖ਼ਰਬੂਜਾ ਖਾਣ ਦੇ ਫਾਇਦੇ .  .  .

ਪਾਚਣ 'ਚ ਫ਼ਾਈਦੇਮੰਦ
ਖ਼ਰਬੂਜੇ 'ਚ ਪਾਣੀ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਸਰੀਰ 'ਚ ਐਸਿਡਿਟੀ ਨਹੀਂ ਹੋਣ ਦਿੰਦਾ ਅਤੇ ਪਾਚਣ ਵਧੀਆ ਰੱਖਦਾ ਹੈ। ਖ਼ਰਬੂਜੇ 'ਚ ਮੌਜੂਦ ਮਿਨਰਲ ਮੈਟਾਬਾਲਿਜ਼ਮ ਠੀਕ ਰਖਦੇ ਹਨ ਜਿਸ ਦੇ ਨਾਲ ਪਾਚਣ ਠੀਕ ਰਹਿੰਦਾ ਹੈ।

ਕੈਂਸਰ ਤੋਂ ਬਚਾਅ
ਖ਼ਰਬੂਜੇ 'ਚ ਕੈਰੋਟੀਨਾਇਡ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਕੈਂਸਰ ਤੋਂ ਬਚਾਅ 'ਚ ਮਦਦਗਾਰ ਹੁੰਦਾ ਹੈ। ਇਸ ਦੇ ਬੀਜ ਖ਼ਾਸਤੌਰ 'ਤੇ ਇਸ ਮਾਮਲੇ 'ਚ ਕਾਫ਼ੀ ਫ਼ਾਈਦੇਮੰਦ ਹਨ।

ਸੂਗਰ 'ਚ ਫ਼ਾਈਦੇਮੰਦ
ਖ਼ਰਬੂਜੇ ਦਾ ਸੇਵਨ ਕਰਨ ਨਾਲ ਇਹ ਸੂਗਰ ਦੇ ਪੱਧਰ ਨੂੰ ਇਕੋ ਜਿਹੇ ਬਣਾਏ ਰੱਖਣ 'ਚ ਮਦਦਗਾਰ ਸਾਬਤ ਹੁੰਦਾ ਹੈ।

ਚਮਕਦਾਰ ਚਮੜੀ ਲਈ 
ਖ਼ਰਬੂਜ਼ੇ 'ਚ ਕੋਲਾਜ਼ਨ ਨਾਂ ਦਾ ਤੱਤ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਚਮੜੀ ਨੂੰ ਖ਼ੂਬਸੂਰਤ ਅਤੇ ਚਮਕਦਾਰ ਬਣਾਉਂਦਾ ਹੈ। ਖ਼ਾਸਤੌਰ 'ਤੇ ਬੇਜਾਨ ਅਤੇ ਰੂਖ਼ੀ ਚਮੜੀ ਨੂੰ ਇਸ ਨਾਲ ਆਰਾਮ ਮਿਲਦਾ ਹੈ। ਉਥੇ ਹੀ ਇਸ 'ਚ ਮੌਜੂਦ ਪਾਣੀ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਣ 'ਚ ਮਦਦਗਾਰ ਹੈ।

ਗੁਰਦੇ ਲਈ ਫ਼ਾਈਦੇਮੰਦ
ਖ਼ਰਬੂਜੇ ਦਾ ਨੇਮੀ ਸੇਵਨ ਗੁਰਦੇ ਦੇ ਮਰੀਜਾਂ ਲਈ ਬਹੁਤ ਫ਼ਾਈਦੇਮੰਦ ਹੈ। ਖਾਸਤੌਰ 'ਤੇ ਨੀਂਬੂ ਦੇ ਰਸ ਨਾਲ ਇਸ ਦਾ ਸੇਵਨ ਯੂਰਿਕ ਐਸਿਡ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਫ਼ਾਈਦੇਮੰਦ ਹੈ।

ਦਿਲ ਦੇ ਰੋਗਾਂ ਤੋਂ ਬਚਾਅ
ਖ਼ਰਬੂਜ 'ਚ ਐਂਡੀਨੋਸੀਨ ਨਾਂ ਦਾ ਤੱਤ ਹੁੰਦਾ ਹੈ ਜੋ ਸਰੀਰ 'ਚ ਖੂਨ ਦੇ ਗਤਲੇ ਨਹੀਂ ਹੋਣ ਦਿੰਦਾ ਅਤੇ ਖੂਨ ਦਾ ਸੰਚਾਰ ਠੀਕ ਕਰਦਾ ਹੈ। ਇਸ ਦੇ ਨੇਮੀ ਸੇਵਨ ਨਾਲ ਸਟਰੋਕ ਜਾਂ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ।

SHARE ARTICLE

ਏਜੰਸੀ

Advertisement

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM
Advertisement