
ਕੀ ਤੁਸੀਂ ਜਾਣਦੇ ਹੋ ਕਿ ਬਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ
Health News: ਅਕਸਰ ਘਰਾਂ ਵਿਚ ਬਾਸੀ ਰੋਟੀ ਬਚ ਜਾਂਦੀ ਹੈ ਅਤੇ ਘਰ ਦੇ ਮੈਂਬਰ ਇਸ ਨੂੰ ਖਾਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਬਹੀ ਰੋਟੀ ਨੂੰ ਪਸ਼ੂਆਂ ਨੂੰ ਦੇ ਦਿਤਾ ਜਾਂਦਾ ਹੈ। ਜ਼ਿਆਦਾਤਰ ਘਰਾਂ ਦਾ ਇਹੀ ਹਾਲ ਰਹਿੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਤੁਹਾਨੂੰ ਇਹ ਸੁਣ ਕੇ ਥੋੜ੍ਹਾ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਅਜ਼ਮਾਇਆ ਹੋਇਆ ਇਕ ਪੁਰਾਣਾ ਨੁਸਖ਼ਾ ਹੈ ਅਤੇ ਬਹੀ ਰੋਟੀ ਖਾਣ ਦੇ ਹੈਰਾਨ ਕਰ ਦੇਣ ਵਾਲੇ ਫ਼ਾਇਦੇ ਹਨ।
ਬਹੀ ਰੋਟੀ ਨੂੰ ਦੁੱਧ ਨਾਲ ਮਿਲਾ ਕੇ ਖਾਣ ਨਾਲ ਡਾਇਬੀਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਖ਼ੂਨ ਵਿਚ ਸ਼ੂਗਰ ਦਾ ਪੱਧਰ ਵਧਿਆ ਹੋਇਆ ਹੈ, ਉਨ੍ਹਾਂ ਨੂੰ ਹਰ ਸਵੇਰੇ ਦੁੱਧ ਵਿਚ ਬਹੀ ਰੋਟੀ ਮਿਲਾ ਕੇ ਜ਼ਰੂਰ ਖਾਣੀ ਚਾਹੀਦੀ ਹੈ। ਇਸ ਨਾਲ ਇਸ ਰੋਗ ਦੇ ਇਲਾਜ ਵਿਚ ਕਾਫ਼ੀ ਮਦਦ ਮਿਲਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅੱਜਕਲ ਲੋਕਾਂ ਵਿਚ ਤੇਜ਼ੀ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਹਰ ਤੀਜਾ ਆਦਮੀ ਇਸ ਸਮੱਸਿਆ ਤੋਂ ਜੂਝ ਰਿਹਾ ਹੈ, ਨਾਲ ਹੀ ਇਸ ਕਾਰਨ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ। ਜੇਕਰ ਦੁੱਧ ਨਾਲ ਬਹੀ ਰੋਟੀ ਦਾ ਸੇਵਨ ਕੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ ਸਮੱਸਿਆ ਦੂਰ ਹੋ ਜਾਵੇਗੀ ਅਤੇ ਬਲੱਡ ਪ੍ਰੈਸ਼ਰ ਨਾਰਮਲ ਬਣਿਆ ਰਹੇਗਾ।
ਕੋਈ ਕਿੰਨਾ ਵੀ ਬਾਹਰ ਦਾ ਖਾਣਾ ਕਿਉਂ ਨਾ ਖਾ ਲਵੇ ਅਤੇ ਜਦੋਂ ਤਕ ਰੋਟੀ ਨਾ ਖਾਵੇ ਢਿੱਡ ਭਰਨ ਦਾ ਅਹਿਸਾਸ ਨਹੀਂ ਹੁੰਦਾ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਮਿਲਦਾ ਹੈ। ਬਹੀ ਰੋਟੀ ਖਾਣ ਨਾਲ ਢਿੱਡ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਐਸਿਡਿਟੀ, ਬਦਹਜ਼ਮੀ, ਗੈਸ, ਬਦਹਜ਼ਮੀ ਨਹੀਂ ਹੁੰਦੀਆਂ।
(For more Punjabi news apart from Basi roti is also beneficial for health, stay tuned to Rozana Spokesman)