ਗੁੜ ਖਾਣ ਨਾਲ ਹੁੰਦੇ ਨੇ ਕਈ ਫ਼ਾਇਦੇ 
Published : Apr 6, 2018, 3:45 pm IST
Updated : Apr 6, 2018, 3:45 pm IST
SHARE ARTICLE
Jaggery
Jaggery

ਸਦੀਆਂ ਤੋਂ ਹੀ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ।

ਸਦੀਆਂ ਤੋਂ ਹੀ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਹਮੇਸ਼ਾ ਤਾਜ਼ੇ ਗੰਨੇ ਦੇ ਰਸ ਅਤੇ ਤਾੜ ਦੇ ਰਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਜਿਸ ਦਾ ਰੰਗ ਅਕਸਰ ਗਹਿਰਾ ਸੁਨਹਿਰੀ ਭੂਰਾ ਹੁੰਦਾ ਹੈ। ਇਸ 'ਚ ਸੁਕਰੋਸ ਦੇ ਰੂਪ 'ਚ ਚੀਨੀ ਵੀ ਪਾਈ ਜਾਂਦੀ ਹੈ।
ਗੁੜ ਨੂੰ ਸਿਰਫ਼ ਸੁਆਦ ਲੈਣ ਲਈ ਹੀ ਨਹੀਂ ਖਾਧਾ ਜਾਂਦਾ ਬਲਕਿ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦੂਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫ਼ਾਇਦਿਆਂ ਬਾਰੇ ਦਸ ਰਹੇ ਹਾਂ।JaggeryJaggery1. ਅਸਥਮਾ ਰੋਗੀਆਂ ਲਈ ਲਾਭਕਾਰੀ
ਅਕਸਰ ਅਸਥਮਾ ਰੋਗੀਆਂ ਨੂੰ ਗੁੜ ਖਾਣ ਦੀ ਸਲਾਹ ਦਿਤੀ ਜਾਂਦੀ ਹੈ। ਗੁੜ 'ਚ ਇਸ ਰੋਗ ਨੂੰ ਠੀਕ ਕਰਨ ਦੀ ਸਮਰਥਾ ਹੁੰਦੀ ਹੈ। ਇਸ 'ਚ ਉਹ ਸਾਰੇ ਤੱਤ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ 'ਚ ਰਖਦੇ ਹਨ। ਇਸ 'ਚ ਐਂਟੀ ਐਲਰਜੀ ਤਤ ਵੀ ਪਾਏ ਜਾਂਦੇ ਹਨ।


2. ਜੋੜਾਂ ਦੀ ਸਮੱਸਿਆ ਤੋਂ ਆਰਾਮ
ਜੇ ਤੁਸੀਂ ਜੋੜਾਂ 'ਚ ਹੁੰਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਗੁੜ ਖਾਣਾ ਚਾਹੀਦਾ ਹੈ। ਤੁਹਾਨੂੰ ਰੋਜ਼ਾਨਾ ਅਦਰਕ ਦੇ ਟੁਕੜੇ ਨਾਲ ਇਕ ਪੀਸ ਗੁੜ ਦਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਦੇ ਨਾਲ ਹੀ ਮਾਈਗ੍ਰੇਨ ਦੇ ਰੋਗੀਆਂ ਲਈ ਵੀ ਗੁੜ ਲਾਭਕਾਰੀ ਹੈ।JaggeryJaggery3. ਪਾਚਨ 'ਚ ਅਸਰਦਾਰ
ਗੁੜ 'ਚ ਕੁਦਰਤੀ ਤਤ ਹੋਣ ਕਾਰਨ ਇਹ ਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਜੇ ਤੁਸੀਂ ਰੋਜ਼ਾਨਾ ਪਾਣੀ ਜਾਂ ਦੁੱਧ 'ਚ ਗੁੜ ਮਿਲਾ ਕੇ ਖਾਉ ਤਾਂ ਤੁਹਾਡੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਨਿਕਲ ਜਾਣਗੇ।JaggeryJaggery4. ਆਇਰਨ ਦਾ ਸਰੋਤ
ਗੁੜ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਲਈ ਅਨੀਮੀਆ ਰੋਗੀਆਂ ਲਈ ਵੀ ਇਹ ਬਹੁਤ ਲਾਭਕਾਰੀ ਹੈ। ਔਰਤਾਂ ਲਈ ਵੀ ਗੁੜ ਖਾਣਾ ਵਧੀਆ ਹੁੰਦਾ ਹੈ।BeautyBeauty5. ਚਮੜੀ
ਗੁੜ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ 'ਚੋਂ ਬਾਹਰ ਕਢਦਾ ਹੈ, ਜਿਸ ਨਾਲ ਚਮੜੀ ਨਰਮ ਅਤੇ ਸੁੰਦਰ ਲਗਦੀ ਹੈ। ਗੁੜ ਖਾਣ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।JaggeryJaggery6. ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ
ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ ਤਾਂ ਤੁਹਾਨੂੰ ਤੁਰੰਤ ਗੁੜ ਦਾ ਇਕ ਟੁਕੜਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਊਰਜਾ ਮਿਲੇਗੀ। ਸੱਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗੁੜ ਨੂੰ ਹੋਲੀ-ਹੋਲੀ ਪਚਾਉਂਦਾ ਹੈ, ਜਿਸ ਕਾਰਨ ਸਰੀਰ 'ਚ ਚੀਨੀ ਦੀ ਮਾਤਰਾ ਜ਼ਿਆਦਾ ਨਹੀਂ ਵਧਦੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement