ਕਟਹਲ ਖਾਣ ਦੇ ਫ਼ਾਇਦੇ
Published : Apr 6, 2021, 3:59 pm IST
Updated : Apr 6, 2021, 3:59 pm IST
SHARE ARTICLE
 The benefits of eating jackfruit
The benefits of eating jackfruit

ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਕਟਹਲ ਇਕ ਅਜਿਹਾ ਫਲ ਹੈ ਜਿਸ ਦੀ ਵਰਤੋਂ ਸਬਜ਼ੀ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਇਸ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ। ਕਟਹਲ ਦੀ ਸਬਜ਼ੀ ਬਹੁਤ ਘੱਟ ਲੋਕ ਖਾਣਾ ਪੰਸਦ ਕਰਦੇ ਹਨ ਪਰ ਬੱਚੇ ਤਾਂ ਇਸ ਦਾ ਨਾਂ ਸੁਣ ਕੇ ਹੀ ਮੂੰਹ ਬਣਾਉਣ ਲੱਗ ਪੈਂਦੇ ਹਨ। ਸਬਜ਼ੀ ਦੇ ਨਾਲ-ਨਾਲ ਇਸ ਦੇ ਪਕੌੜੇ, ਕੋਫ਼ਤੇ ਅਤੇ ਆਚਾਰ ਵੀ ਬਣਾਇਆ ਜਾ ਸਕਦਾ ਹੈ।

 The benefits of eating jackfruitThe benefits of eating jackfruit

ਕਟਹਲ ਵਿਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਵਿਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ। ਆਉ ਜਾਣਦੇ ਹਾਂ ਕਟਹਲ ਖਾਣ ਦੇ ਫ਼ਾਇਦਿਆਂ ਬਾਰੇ:

 The benefits of eating jackfruitThe benefits of eating jackfruit

ਜੋੜਾਂ ਦਾ ਦਰਦ: ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਸੱਟ ਅਤੇ ਸੋਜ ’ਤੇ ਲਗਾਇਆ ਜਾਵੇ ਤਾਂ ਬਹੁਤ ਹਦ ਤਕ ਆਰਾਮ ਮਿਲਦਾ ਹੈ।
ਥਾਈਰਾਈਡ: ਥਾਈਰਾਈਡ ਦੇ ਮਰੀਜ਼ਾਂ ਨੂੰ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਪਾਇਆ ਜਾਂਦਾ ਹੈ। ਥਾਈਰਾਈਡ ਦੇ ਰੋਗੀ ਜੇਕਰ ਕਟਹਲ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਨੂੰ ਇਸ ਨੂੰ ਸੌਖੇ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਨ।

 The benefits of eating jackfruitThe benefits of eating jackfruit

ਦਿਲ ਦੀ ਬੀਮਾਰੀ: ਕਟਹਲ ਵਿਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ। ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਮੂੰਹ ਦੇ ਛਾਲੇ: ਜਿਨ੍ਹਾਂ ਲੋਕਾਂ ਨੂੰ ਮੂੰਹ ਵਿਚ ਵਾਰ-ਵਾਰ ਛਾਲੇ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਨੂੰ ਚਬਾ ਕੇ ਥੁਕਣਾ ਚਾਹੀਦਾ ਹੈ। ਇਹ ਛਾਲਿਆਂ ਨੂੰ ਠੀਕ ਕਰਦਾ ਹੈ।

 The benefits of eating jackfruitThe benefits of eating jackfruit

ਮਜ਼ਬੂਤ ਹੱਡੀਆਂ: ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਕਟਹਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement