
ਹਰ ਰੋਜ਼ ਇਕ ਗਲਾਸ ਐਲੋਵੇਰਾ ਜੂਸ ਪੀਣ ਨਾਲ ਖ਼ੂਨ ਸ਼ੁਧ ਹੁੰਦਾ ਹੈ ਤੇ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ
ਮੁਹਾਲੀ : ਸਰੀਰ ਵਿਚ ਖ਼ੂਨ ਦੀ ਕਮੀ ਨੂੰ ਅਨੀਮੀਆ ਕਿਹਾ ਜਾਂਦਾ ਹੈ। ਅਨੀਮੀਆ ਕਾਰਨ ਵਿਅਕਤੀ ਬਹੁਤ ਕਮਜ਼ੋਰ ਹੋ ਜਾਂਦਾ ਹੈ। ਫਿਰ ਭਾਵੇਂ ਉਹ ਬਾਹਰੋਂ ਸਿਹਤਮੰਦ ਨਜ਼ਰ ਆਉਂਦਾ ਹੈ, ਪਰ ਉਸ ਦੇ ਸਰੀਰ ਅੰਦਰ ਬਿਲਕੁਲ ਜਾਨ ਨਹੀਂ ਰਹਿੰਦੀ। ਕਈ ਵਾਰ ਕਮਜ਼ੋਰੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਸਰੀਰ ਅਪਣੇ ਆਪ ਨੂੰ ਸੰਭਾਲ ਨਹੀਂ ਪਾਉਂਦਾ।
Sugarcane juice
ਅੱਖਾਂ ਤੇ ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਨਹੁੰ ਚਿੱਟੇ, ਸੁੱਕੇ ਅਤੇ ਖੁਰਦਰੇ ਦਿਖਾਈ ਦੇਣ ਲੱਗ ਜਾਂਦੇ ਹਨ। ਅਨੀਮੀਆ ਮੁੱਖ ਤੌਰ ’ਤੇ ਸਰੀਰ ਵਿਚ ਆਇਰਨ ਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੁੰਦਾ ਹੈ। ਪਰ ਕੁੱਝ ਗੰਭੀਰ ਬੀਮਾਰੀਆਂ ਵੀ ਅਨੀਮੀਆ ਦਾ ਕਾਰਨ ਬਣ ਸਕਦੀਆਂ ਹਨ। ਇਸ ਸਬੰਧੀ ਪੂਰੀ ਜਾਂਚ ਤੋਂ ਬਾਅਦ ਹੀ ਡਾਕਟਰ ਸਹੀ ਸਲਾਹ ਦੇ ਸਕਦੇ ਹਨ, ਕਿਉਂਕਿ ਅਨੀਮੀਆ ਦਾ ਕਾਰਨ ਹਰ ਵਿਅਕਤੀ ਲਈ ਵੱਖ-ਵੱਖ ਹੁੰਦਾ ਹੈ।
Fruit Juice
ਜੇਕਰ ਇਸ ਸਮੇਂ ਦੌਰਾਨ ਪ੍ਰਵਾਰ ਦਾ ਕੋਈ ਵੀ ਵਿਅਕਤੀ ਅਨੀਮੀਆ ਦੀ ਸਮੱਸਿਆ ਤੋਂ ਪੀੜਤ ਹੈ ਤਾਂ ਤੁਸੀਂ ਉਹਨਾਂ ਨੂੰ ਕੋਈ ਵੀ ਇਕ ਜੂਸ ਹਰ ਰੋਜ਼ ਪਿਲਾ ਸਕਦੇ ਹੋ ਜਿਸ ਦਾ ਵੀ ਸੁਆਦ ਤੁਹਾਨੂੰ ਪਸੰਦ ਹੋਵੇ। ਇਹ ਸਾਰੇ ਜੂਸ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਾ ਕੇ ਅਨੀਮੀਆ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।
Beetroot Juice
ਐਲੋਵੇਰਾ ਇਕ ਸ਼ਾਨਦਾਰ ਜੜ੍ਹੀ ਬੂਟੀ ਹੈ। ਚਮੜੀ ਤੇ ਵਾਲਾਂ ’ਤੇ ਇਸ ਦਾ ਸੇਵਨ ਜਾਂ ਵਰਤੋਂ ਹਮੇਸ਼ਾ ਸਹੀ ਨਤੀਜੇ ਦਿੰਦੇ ਹਨ। ਹਰ ਰੋਜ਼ ਇਕ ਗਲਾਸ ਐਲੋਵੇਰਾ ਜੂਸ ਪੀਣ ਨਾਲ ਖ਼ੂਨ ਸ਼ੁਧ ਹੁੰਦਾ ਹੈ ਤੇ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ। ਤੁਸੀਂ ਪੂਰੇ ਅੰਗੂਰ ਖਾ ਸਕਦੇ ਹੋ ਜਾਂ ਕਾਲਾ ਨਮਕ ਮਿਲਾ ਕੇ ਇਸ ਦਾ ਜੂਸ ਪੀ ਸਕਦੇ ਹੋ। ਅੰਗੂਰ ਗਰਮੀ ਦੇ ਮੌਸਮ ਵਿਚ ਸਰੀਰ ਨੂੰ ਠੰਢਾ ਰੱਖਣ ਤੇ ਹੀਮੋਗਲੋਬਿਨ ਵਧਾਉਣ ਵਿਚ ਮਦਦ ਕਰਦੇ ਹਨ। ਪੱਕੇ ਹੋਏ ਅੰਬ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਹਰ ਰੋਜ਼ ਅੰਬ ਖਾਉ ਅਤੇ ਅੰਬ ਖਾਣ ਤੋਂ 2 ਘੰਟੇ ਬਾਅਦ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਪੀਉ। ਸਰੀਰ ਵਿਚ ਖ਼ੂਨ ਦੀ ਕਮੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ।
fruit juice
ਚੁਕੰਦਰ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਦੂਰ ਕਰਨ ਦੀ ਗੱਲ ਹੁੰਦੀ ਹੈ ਤਾਂ ਘਰੇਲੂ ਨੁਸਖ਼ਿਆਂ ਤੇ ਖ਼ੁਰਾਕ ਨਾਲ ਜੁੜੇ ਮਾਮਲਿਆਂ ਵਿਚ ਚੁਕੰਦਰ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਤੁਸੀਂ ਹਰ ਰੋਜ਼ ਚੁਕੰਦਰ ਦਾ ਜੂਸ ਬਣਾ ਕੇ ਪੀ ਸਕਦੇ ਹੋ।
Neem juice