
ਕੀ ਤੁਸੀ ਜਾਣਦੇ ਹੋ ਬੀਅਰ ਤੁਹਾਡੇ ਲਈ ਕਿੰਨੀਆਂ ਦਵਾਈਆਂ ਦਾ ਕੰਮ ਕਰ ਸਕਦੀ ਹੈ ਅਤੇ ਕਈ ਮੁਸ਼ਕਿਲਾਂ ਨੂੰ ਦੂਰ ਕਰ ਸਕਦੀ ਹੈ।
ਨਵੀਂ ਦਿੱਲੀ : ਕੀ ਤੁਸੀ ਜਾਣਦੇ ਹੋ ਬੀਅਰ ਤੁਹਾਡੇ ਲਈ ਕਿੰਨੀਆਂ ਦਵਾਈਆਂ ਦਾ ਕੰਮ ਕਰ ਸਕਦੀ ਹੈ ਅਤੇ ਕਈ ਮੁਸ਼ਕਿਲਾਂ ਨੂੰ ਦੂਰ ਕਰ ਸਕਦੀ ਹੈ। ਜ਼ਿਆਦਾਤਰ ਲੋਕ ਬੀਅਰ ਨੂੰ ਇੱਕ ਤਰ੍ਹਾਂ ਦੀ ਸ਼ਰਾਬ ਹੀ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੀਅਰ ਪੀਣ ਬਾਅਦ ਹੌਲੀ-ਹੌਲੀ ਵਿਅਕਤੀ ਸ਼ਰਾਬ ਪੀਣਾ ਵੀ ਸ਼ੁਰੂ ਕਰ ਦਿੰਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਬੀਅਰ ਪੀਣ ਨਾਲ ਪੇਟ ਬਾਹਰ ਨਿਕਲ ਆਉਂਦਾ ਹੈ, ਪਰ ਬੀਅਰ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਸ਼ਾਇਦ ਕਿਸੇ ਨੂੰ ਨਹੀਂ ਪਤਾ ਹੈ। ਬੀਅਰ 'ਚ ਅਲਕੋਹਲ ਦੀ ਮਾਤਰਾ ਵਿੱਚ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਹਫਤੇ ਵਿੱਚ ਸਿਰਫ 2 ਵਾਰ ਬੀਅਰ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਜੜ੍ਹ ਤੋਂ ਖਤਮ ਹੋ ਜਾਂਦੀਆਂ ਹਨ।
health benefits of beer
ਮਾਹਿਰਾਂ ਦੀ ਮੰਨੀਏ ਤਾਂ ਜਿਨ੍ਹਾਂ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਹੈ, ਉਨ੍ਹਾਂ ਲਈ ਬੀਅਰ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਰੋਜ਼ਾਨਾ ਤਿੰਨ ਪੈੱਗ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ 24 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ।
* ਹਫਤੇ ਵਿਚ ਘੱਟ ਤੋਂ ਘੱਟ 1 ਵਾਰ ਬੀਅਰ ਦਾ ਸੇਵਨ ਜਰੂਰ ਕਰੋ। ਇਸ ਦਾ ਸੇਵਨ ਸਰੀਰ 'ਚ ਸ਼ੂਗਰ ਪੱਧਰ ਨੂੰ ਸੰਤੁਲਿਤ ਰੱਖਦਾ ਹੈ, ਜਿਸ ਦੇ ਨਾਲ ਸ਼ੂਗਰ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
health benefits of beer
* ਬੀਅਰ ਵਿਚ ਸਿਲੀਕਾਨ ਨਾਮਕ ਤੱਤ ਹੁੰਦਾ ਹੈ, ਜਿਸ ਦੇ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਤੁਸੀਂ ਹਫਤੇ ਵਿਚ 2 ਵਾਰ ਬੀਅਰ ਦਾ ਸੇਵਨ ਜਰੂਰ ਕਰੋ।
* ਦੱਸ ਦੇਈਏ ਕਿ ਠੀਕ ਮਾਤਰਾ ਵਿਚ ਬੀਅਰ ਦਾ ਸੇਵਨ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਸੰੰਤੁਲਿਤ ਮਾਤਰਾ ਵਿਚ ਬੀਅਰ ਦਾ ਸੇਵਨ ਕਰਨ ਵਾਲਿਆਂ ਨੂੰ ਹਾਰਟ ਅਟੈਕ ਅਤੇ ਦਿਲ ਦੇ ਰੋਗਾਂ ਦਾ ਖਤਰਾ 31% ਤੱਕ ਘੱਟ ਰਹਿੰਦਾ ਹੈ।
health benefits of beer
* ਹਫਤੇ ਵਿਚ 2 ਵਾਰ ਡਾਰਕ ਬੀਅਰ ਦਾ ਸੇਵਨ ਸਰੀਰ ਵਿਚ ਬਲੱਡ ਸਰਕੂਲੇਸ਼ਨ ਠੀਕ ਰੱਖਦਾ ਹੈ, ਜਿਸ ਦੇ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਬੀਅਰ ਦਾ ਸੇਵਨ ਰੋਗ ਰੋਕਣ ਦੀ ਸਮਰੱਥਾ ਵੀ ਵਧਾਉਂਦਾ ਹੈ।
* ਜੇਕਰ ਤੁਹਾਡੇ ਗੁਰਦੇ ਵਿਚ ਪੱਥਰੀ ਹੈ ਤਾਂ ਹਫਤੇ ਵਿਚ 1 ਵਾਰ ਬੀਅਰ ਪੀਓ। ਇਸ ਨਾਲ ਤੁਹਾਡੇ ਗੁਰਦੇ ਵਿਚ ਮੌਜੂਦ ਵੱਡੀ ਤੋਂ ਵੱਡੀ ਪਥਰੀ ਵੀ ਪਿਘਲ ਕੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਵੇਗੀ।
health benefits of beer
* ਬੀਅਰ ਦੀ ਵਰਤੋਂ ਨਾਲ ਵਾਲਾਂ ਦੀ ਗਰੋਥ ਵੱਧਦੀ ਹੈ ਅਤੇ ਵਾਲਾਂ ‘ਚ ਚਮਕ ਵੀ ਆਉਂਦੀ ਹੈ। ਵਾਲਾਂ 'ਚ ਬੀਅਰ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਗੰਦਗੀ ਸਾਫ਼ ਹੁੰਦੀ ਹੈ ਬੀਅਰ ਤੁਹਾਡੇ ਵਾਲਾਂ ‘ਚ ਕੰਡੀਸ਼ਨਰ ਦਾ ਕੰਮ ਕਰਦੀ ਹੈ।