ਪੰਜ ਮਹੀਨੇ ਦੀ ਬੱਚੀ ਦੇ ਟੈਡੀ ਬੀਅਰ, ਜੂਸ ਅਤੇ ਦੁੱਧ ਦੇ ਦੋ ਡੱਬਿਆਂ ‘ਚੋਂ ਨਿਕਲੀ ਦੋ ਕਿੱਲੋ ਹੈਰੋਇਨ
Published : Jan 6, 2019, 12:41 pm IST
Updated : Jan 6, 2019, 12:41 pm IST
SHARE ARTICLE
Two kg heroin from juice and milk container
Two kg heroin from juice and milk container

ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਮਿਜ਼ੋਰਮ ਦੀ ਰਹਿਣ ਵਾਲੀ...

ਜਲੰਧਰ : ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਮਿਜ਼ੋਰਮ ਦੀ ਰਹਿਣ ਵਾਲੀ ਬਿਊਟੀਸ਼ੀਅਨ ਚੌਥਾਟਗੁੱਪੀ, ਉਸ ਦੇ ਪਤੀ ਆਮਿਰ ਅਲੀ, ਨੌਕਰਾਨੀ ਮੈਕਿਊ ਅਤੇ ਨਾਈਜੀਰੀਅਨ ਨਾਗਰਿਕ ਓਹਾਸ ਡਗੋ ਨੂੰ ਗ੍ਰਿਫ਼ਤਾਰ ਕਰ ਕੇ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਕ ਕਿੱਲੋ ਹੈਰੋਇਨ ਟੈਡੀ ਬੀਅਰ ਵਿਚ ਅਤੇ ਅੱਧਾ-ਅੱਧਾ ਕਿੱਲੋ ਹੈਰੋਇਨ ਦੁੱਧ ਅਤੇ ਜੂਸ ਦੇ ਡੱਬੇ ਵਿਚ ਲੁੱਕਾ ਕੇ ਰੱਖੀ ਸੀ।

ਬਿਊਟੀਸ਼ੀਅਨ ਦੀ 5 ਮਹੀਨੇ ਦੀ ਬੱਚੀ ਵੀ ਹੈ। ਇਹ ਲੋਕ ਕਿਰਾਏ ਦੀ ਕਾਰ ਵਿਚ ਸਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਟੈਡੀ ਬੀਅਰ, ਦੁੱਧ ਅਤੇ ਜੂਸ ਦੇ ਡੱਬੇ ਦਾ ਇਸਤੇਮਾਲ ਇਸ ਲਈ ਕਰਦੇ ਸਨ, ਤਾਂਕਿ ਰਸਤੇ ਵਿਚ ਪੁਲਿਸ ਚੈਕਿੰਗ ਲਈ ਰੋਕੇ ਤਾਂ ਬੱਚੀ ਦੇ ਦੁੱਧ ਅਤੇ ਜੂਸ ਦੇ ਨਾਲ-ਨਾਲ ਟੈਡੀ ਬਿਅਰ ਵੇਖ ਕੇ ਕੋਈ ਸਵਾਲ ਨਾ ਕਰੇ। ਪੁਲਿਸ ਨੇ ਨੈੱਟਵਰਕ ਨੂੰ ਬ੍ਰੇਕ ਕਰਨ ਲਈ ਸਾਰੇ ਦੋਸ਼ੀਆਂ ਨੂੰ 4 ਦਿਨ ਦੀ ਰਿਮਾਂਡ ਉਤੇ ਲਿਆ ਹੈ।

ਥਾਣਾ ਮਕਸੂਦਾਂ ਵਿਚ ਐਨਡੀਪੀਐਸ ਐਕਟ ਦੀ ਧਾਰਾ-21 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਨਵਜੋਤ ਮਾਹਲ ਨੇ ਦੱਸਿਆ ਕਿ ਐਸਐਚਓ ਰਮਨਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕਿਰਾਏ ਦੀ ਟੈਕਸੀ ਨੂੰ ਸੈਲਫ਼ ਡਰਾਈਵ ਲਈ ਲੈ ਕੇ ਇਕ ਗੈਂਗ ਸੂਬੇ ਵਿਚ ਡਰੱਗ ਸਪਲਾਈ ਦਿੰਦਾ ਹੈ। ਇਹ ਗੈਂਗ ਕਾਰ (ਪੀਬੀ 01 ਐਨ 0240) ਵਿਚ ਆ ਰਿਹਾ ਹੈ। ਐਸਪੀ ਬਲਕਾਰ ਸਿੰਘ ਅਤੇ ਡੀਐਸਪੀ ਦਿਗਵਿਜੈ ਕਪਿਲ ਦੀ ਸੁਪਰਵਿਜ਼ਨ ਵਿਚ ਐਸਐਚਓ ਨੇ ਟੀਮ ਦੇ ਨਾਲ ਵਿਧੀਪੁਰ ਦੇ ਕੋਲ ਨਾਕਾਬੰਦੀ ਕੀਤੀ ਸੀ।

ਸ਼ੁੱਕਰਵਾਰ ਦੇਰ ਸ਼ਾਮ ਕਾਰ ਰੋਕੀ ਤਾਂ ਕਾਰ ਜਨਕਪੁਰੀ ਦਾ ਆਮਿਰ ਅਲੀ ਚਲਾ ਰਿਹਾ ਸੀ। ਡਰਾਈਵਿੰਗ ਸੀਟ ‘ਤੇ ਮੈਕਿਊ ਬੈਠੀ ਸੀ। ਐਸਐਸਪੀ ਨੇ ਕਿਹਾ ਕਿ 13 ਜੁਲਾਈ 2018 ਤੋਂ ਲੈ ਕੇ ਉਨ੍ਹਾਂ ਦੀ ਟੀਮ ਨੇ ਡਰੱਗ ਤਸਕਰੀ ਦੇ 9 ਵੱਡੇ ਗੈਂਗ ਫੜ ਕੇ ਕੁੱਲ 17 ਦੋਸ਼ੀ ਫੜੇ ਹਨ। ਇਨ੍ਹਾਂ ਤੋਂ 7 ਕਿੱਲੋ 100 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹਨਾਂ ਵਿਚ 11 ਵਿਦੇਸ਼ੀ ਨਾਗਰਿਕ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement