ਜ਼ਿਆਦਾ ਖਾਣ ਨਾਲ ਵੀ ਹੁੰਦੈ ਕਿਡਨੀ ਨੂੰ ਨੁਕਸਾਨ
Published : Oct 6, 2019, 3:23 pm IST
Updated : Oct 6, 2019, 3:23 pm IST
SHARE ARTICLE
Eating too much can cause kidney damage
Eating too much can cause kidney damage

ਜ਼ਿਆਦਾ ਖਾਣ ਨਾਲ ਹੁੰਦੈ ਕਿਡਨੀ ਨੂੰ ਨੁਕਸਾਨ

ਜਦੋਂ ਵੀ ਤੁਸੀਂ ਮਨਪਸੰਦ ਖਾਣ ਦੀ ਚੀਜ਼ ਵੇਖਦੇ ਹੋ ਤਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ ਅਤੇ ਖਾਂਦੇ ਹੀ ਜਾਂਦੇ ਹੋ। ਜ਼ਿਆਦਾ ਖਾਣ ਨਾਲ ਭਾਰ ਵਧਣ ਸਮੇਤ ਕਈ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਦਿਮਾਗ਼ੀ ਅਤੇ ਭਾਵਨਾਤਮਕ ਤਣਾਅ ਵੀ ਪੈਦਾ ਹੁੰਦਾ ਹੈ। ਇਹ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

KidneyKidney

ਭੋਜਨ ਹਮੇਸ਼ਾ ਓਨਾ ਹੀ ਖਾਣਾ ਚਾਹੀਦਾ ਹੈ ਜਿੰਨਾ ਸਾਡਾ ਸਰੀਰ ਅਸਾਨੀ ਨਾਲ ਹਜ਼ਮ ਕਰ ਸਕੇ। ਜ਼ਿਆਦਾ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਖਾਣ ਦਾ ਪਹਿਲਾ ਲੱਛਣ ਭਾਰ ਵਧਣਾ ਅਤੇ ਮੋਟਾਪਾ ਹੈ। ਭਾਰ ਵਧਣ ਨਾਲ ਸਰੀਰ ਦੇ ਕੰਮ ਕਰਨ ਦੀ ਸਮਰਥਾ ਘੱਟ ਹੋ ਜਾਂਦੀ ਹੈ ਅਤੇ ਵਿਅਕਤੀ ਜਲਦੀ ਥੱਕਣ ਲਗਦਾ ਹੈ। ਜ਼ਿਆਦਾ ਖਾਣ ਨਾਲ ਐਲਰਜੀ ਦਾ ਖ਼ਤਰਾ ਵੱਧ ਜਾਂਦਾ ਹੈ। ਅੰਡਾ, ਦੁੱਧ, ਮੱਛੀ ਅਤੇ ਸਮੁੰਦਰੀ ਭੋਜਨ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਖਾਣ ਨਾਲ ਐਲਰਜੀ ਹੋ ਸਕਦੀ ਹੈ।

Healthy EatingEating

ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਜ਼ਿਆਦਾ ਖਾਣ ਨਾਲ ਕੋਲੈਸਟਰਾਲ ਵੱਧ ਜਾਂਦਾ ਹੈ। ਅਜਿਹੇ 'ਚ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬਜ਼ੁਰਗ ਵਾਰ-ਵਾਰ ਚਰਬੀ ਵਾਲੀਆਂ ਚੀਜ਼ਾਂ ਜਾਂ ਜਿਨ੍ਹਾਂ 'ਚ ਜ਼ਿਆਦਾ ਮਾਤਰਾ 'ਚ ਤਾਂਬਾ ਹੁੰਦਾ ਹੈ, ਖਾਂਦੇ ਹਨ। ਜ਼ਿਆਦਾ ਖਾਣ ਨਾਲ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਹੈ ਅਤੇ ਦਿਮਾਗ਼ ਤੇ ਵੀ ਅਸਰ ਹੁੰਦਾ ਹੈ। ਜ਼ਰੂਰਤ ਤੋਂ ਜ਼ਿਆਦਾ ਮਿੱਠੀਆਂ ਜਾਂ ਨਮਕੀਨ ਚੀਜ਼ਾਂ ਖਾਣ ਨਾਲ ਸੋਜ ਆਉਣ ਦਾ ਵੀ ਖ਼ਤਰਾ ਰਹਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement