
ਨਹੁੰਆਂ ਦਾ ਪ੍ਰਭਾਵ ਤੁਹਾਡੇ ਪਹਿਲੀ ਮਿਲਣੀ 'ਚ ਬਹੁਤ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ।
ਸਿਹਤਮੰਦ ਨਹੁੰਆਂ ਦਾ ਹੋਣਾ ਤੁਹਾਡੇ ਹੱਥਾਂ ਨੂੰ ਸਿਰਫ਼ ਸੁੰਦਰ ਹੀ ਨਹੀਂ ਬਣਾਉਂਦਾ ਸਗੋਂ ਇਕ ਔਰਤ ਨੂੰ ਸਵੈਮਾਨੀ ਵੀ ਬਣਾਉਂਦਾ ਹੈ। ਨਹੁੰਆਂ ਦਾ ਪ੍ਰਭਾਵ ਤੁਹਾਡੇ ਪਹਿਲੀ ਮਿਲਣੀ 'ਚ ਬਹੁਤ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। ਅਸੀਂ ਹੱਥ ਵੀ ਉਸ ਨਾਲ ਮਿਲਾਉਣਾ ਪਸੰਦ ਕਰਦੇ ਹਾਂ ਜਿਸ ਦੇ ਹੱਥ ਸਾਫ਼ ਅਤੇ ਨਹੁੰ ਸਾਫ਼ ਹੋਣ। ਜਿਨ੍ਹਾਂ ਦੇ ਨਹੁੰ ਟੁੱਟੇ ਹੋਣ, ਬੇਰੰਗ, ਉਭੜ - ਖਾਬੜ ਹੋਣ, ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ।
ਜੇਕਰ ਤੁਹਾਡੇ ਵੀ ਨਹੁੰ ਟੁੱਟੇ ਅਤੇ ਖ਼ਰਾਬ ਲਗਦੇ ਹਨ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਇਹ ਇਕ ਆਮ ਸਮੱਸਿਆ ਹੈ। ਜਦੋਂ ਨਹੁੰਆਂ ਦੀ ਠੀਕ ਢੰਗ ਨਾਲ ਦੇਖ-ਭਾਲ ਨਹੀਂ ਕੀਤੀ ਜਾਂਦੀ ਹੈ ਤਾਂ ਉਹ ਗੰਦੇ ਅਤੇ ਕਮਜ਼ੋਰ ਹੋ ਜਾਂਦੇ ਹਨ। ਜ਼ਿਆਦਾ ਨਹੁੰ ਪਾਲਿਸ਼ ਜਾਂ ਕੈਮੀਕਲ ਲਗਾਉਣ ਨਾਲ ਵੀ ਨਹੁੰ ਖ਼ਰਾਬ ਹੋ ਜਾਂਦੇ ਹਨ। ਜੇਕਰ ਤੁਹਾਨੂੰ ਵੀ ਸੁੰਦਰ, ਲੰਮੇ ਅਤੇ ਮਜ਼ਬੂਤ ਨਹੁੰ ਪਾਉਣ ਦੀ ਇੱਛਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਕੁੱਝ ਆਸਾਨ ਟਿਪਸ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਪਣੀ ਇਸ ਚਾਹਤ ਨੂੰ ਪੂਰਾ ਕਰ ਸਕਦੇ ਹੋ।
1 . ਡਾਈਟ ਦਾ ਰਖੋ ਧਿਆਨ – ਜੇਕਰ ਤੁਹਾਡੇ ਨਹੁੰ ਕਮਜ਼ੋਰ ਅਤੇ ਰੁਖੇ ਹਨ ਤਾਂ ਇਸ ਦੇ ਲਈ ਤੁਹਾਨੂੰ ਵਿਟਾਮਿਨ ਏ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਨਹੁੰ ਦੀ ਮਜ਼ਬੂਤੀ ਅਤੇ ਖ਼ੂਬਸੂਰਤੀ ਲਈ ਬਰੋਕਲੀ, ਗ਼ਾਜਰ, ਪਨੀਰ, ਦੁੱਧ ਅਤੇ ਦਹੀ ਆਦਿ ਨੂੰ ਅਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ।
2 . ਦਸਤਾਨੇ ਪਹਿਨੋ – ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਨਹੁੰ ਕਿਨਾਰਿਆਂ ਤੋਂ ਟੁੱਟਣ ਲਗਦੇ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਘਰ ਦਾ ਕੋਈ ਵੀ ਕੰਮ ਜਿਵੇਂ - ਭਾਂਡੇ ਧੋਣੇ ਜਾਂ ਬਾਥਰੂਮ ਸਾਫ਼ ਕਰਨਾ ਆਦਿ ਨੂੰ ਕਰਦੇ ਸਮੇਂ ਅਪਣੇ ਹੱਥਾਂ 'ਚ ਦਸਤਾਨੇ ਪਹਿਣ ਲਵੋ। ਇਸ ਤੋਂ ਨਹੁੰਆਂ ਨੂੰ ਸੁਰੱਖਿਆ ਮਿਲਦੀ ਹੈ।
3 . ਹਾਈਡਰੇਟਿਡ ਰਹੋ – ਸੁੰਦਰਤਾ ਸਬੰਧੀ ਸਾਰੀਆਂ ਸੱਮਸਿਆਵਾਂ ਦੀ ਜੜ ਡੀਹਾਈਡਰੇਸ਼ਨ ਹੈ। ਅਜਿਹੇ 'ਚ ਸਿਹਤਮੰਦ ਨਹੁੰਆਂ ਲਈ ਸਰੀਰ ਦਾ ਹਾਈਡਰੇਟਿਡ ਰਹਿਣਾ ਬੇਹਦ ਜ਼ਰੂਰੀ ਹੈ। ਇਸ ਲਈ ਦਿਨ ਭਰ 'ਚ ਖ਼ੂਬ ਪਾਣੀ ਪੀਉ। ਇਸ ਤੋਂ ਇਲਾਵਾ ਤਾਜ਼ੇ ਫਲਾਂ ਦੇ ਜੂਸ ਵੀ ਤੁਹਾਨੂੰ ਹਾਈਡਰੇਟਿਡ ਰਖਣ 'ਚ ਮਦਦਗਾਰ ਹੁੰਦੇ ਹਨ।
4 . ਚੰਗੀ ਨਹੁੰ ਪਾਲਿਸ਼ ਰਿਮੂਵਰ ਦਾ ਕਰੋ ਪ੍ਰਯੋਗ – ਨਹੁੰਆਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਪ੍ਰੋਡਕਟਸ 'ਚ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ। ਧਿਆਨ ਰੱਖੋ ਕਿ ਐਸੀਟੋਨ ਜਾਂ ਫ਼ਾਰਮੇਲਡੀਹਾਈਡ ਬੇਸਡ ਨਹੁੰ ਪਾਲਿਸ਼ ਰਿਮੂਵਰ ਦੀ ਵਰਤੋਂ ਕਦੇ ਨਾ ਕਰੋ। ਨਹੁੰ ਪਾਲਿਸ਼ ਹਟਾਉਣ ਲਈ ਹਮੇਸ਼ਾ ਐਸੀਟੇਟ ਬੇਸਡ ਰਿਮੂਵਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।
5 . ਵਿਟਾਮਿਨ ਬੀ- 12 ਜ਼ਰੂਰੀ – ਸਰੀਰ 'ਚ ਵਿਟਾਮਿਨ ਬੀ - 12 ਦੀ ਘਾਟ ਕਾਰਨ ਨਹੁੰਆਂ ਦੇ ਰੁੱਖੇ ਅਤੇ ਕਾਲੇ ਹੋਣ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਅਜਿਹੇ 'ਚ ਤੁਸੀਂ ਅਪਣੀ ਡਾਈਟ 'ਚ ਵਿਟਾਮਿਨ ਬੀ-12 ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।