ਜੇਕਰ ਤੁਸੀ ਰੋਜ਼ ਇਕ ਮੁੱਠੀ ਵੀ ਭੁੰਨੇ ਛੋਲੇ ਖਾਂਦੇ ਹੋ ਤਾਂ ਤੁਸੀ 46- 50 ਕੈਲਰੀ ਖ਼ਤਮ ਕਰ ਸਕਦੇ ਹੋ।
ਭੁੰਨੇ ਹੋਏ ਛੋਲ ਖਾਣ ਨਾਲ ਸਿਰਫ਼ ਪੇਟ ਹੀ ਨਹੀਂ ਘਟਦਾ ਬਲਕਿ ਭਾਰ ਘਟਾਉਣ ’ਚ ਵੀ ਕਾਫ਼ੀ ਮਦਦ ਕਰਦਾ ਹੈ। ਜੇਕਰ ਤੁਸੀ ਹਰ ਰੋਜ਼ 1 ਜਾਂ 2 ਪੌਂਡ ਕਿਲੋ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ’ਚ 500- 1000 ਕੈਲਰੀ ਘੱਟ ਕਰਨੀ ਹੋਵੇਗੀ। ਜੇਕਰ ਤੁਸੀ ਰੋਜ਼ ਇਕ ਮੁੱਠੀ ਵੀ ਭੁੰਨੇ ਛੋਲੇ ਖਾਂਦੇ ਹੋ ਤਾਂ ਤੁਸੀ 46- 50 ਕੈਲਰੀ ਖ਼ਤਮ ਕਰ ਸਕਦੇ ਹੋ।
ਭਾਰ ਘਟਾਉਣ ਲਈ ਤੁਸੀ ਛੋਲੇ ਘਰ ਵੀ ਭੁੰਨ ਕੇ ਖਾ ਸਕਦੇ ਹੋ ਜਾਂ ਬਾਜ਼ਾਰ ’ਚੋਂ ਵੀ ਖ਼ਰੀਦ ਕੇ ਲਿਆ ਸਕਦੇ ਹੋ। ਰੋਜ਼ ਸਵੇਰੇ ਸ਼ਾਮ ਭੁੱਜੇ ਹੋਏ ਛੋਲੇ ਖਾਣ ਨਾਲ ਭੁੱਖ ਵੀ ਘੱਟ ਲਗਦੀ ਹੈ। ਇਸ ਤਰ੍ਹਾਂ ਨਾਲ ਭਾਰ ਵੀ ਜਲਦੀ ਘਟਦਾ ਹੈ। ਇਸ ’ਚ ਤੁਸੀ ਪਿਆਜ਼, ਟਮਾਟਰ, ਗਾਜਰ, ਮੂਲੀ, ਨਿੰਬੂ ਦਾ ਰਸ ਆਦਿ ਮਿਲਾ ਕੇ ਖਾ ਸਕਦੇ ਹੋ।
ਛੋਲਿਆਂ ’ਚ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਜੋ ਔਰਤਾਂ ਲਈ ਵਧੀਆ ਤੱਤ ਹੈ। ਕਈ ਔਰਤਾਂ ਨੂੰ ਅਨੀਮੀਆ ਹੋ ਜਾਂਦਾ ਹੈ ਉਸ ਤੋਂ ਬਚਣ ਲਈ ਅਪਣੀ ਡਾਇਟ ’ਚ ਛੋਲੇ ਸ਼ਾਮਲ ਕਰੋ। ਜਿਨ੍ਹਾਂ ਲੋਕ ਨੂੰ ਅਨੀਮੀਆ ਹੁੰਦਾ ਹੈ ਉਨ੍ਹਾਂ ਲਈ ਛੋਲੇ ਬਹੁਤ ਫ਼ਾਇਦੇਮੰਦ ਹਨ।
ਇਸ ਦੇ ਸੇਵਨ ਨਾਲ ਸਰੀਰ ’ਚ ਖ਼ੂਨ ਦੀ ਕਮੀ ਦੂਰ ਹੁੰਦੀ ਹੈ। ਛੋਲੇ ਖਾਣ ਨਾਲ ਸਾਡਾ ਦਿਲ ਵੀ ਠੀਕ ਰਹਿੰਦਾ ਹੈ ਤੇ ਹੋਰ ਕਈ ਬੀਮਾਰੀਆਂ ਤੋਂ ਬਚਾਅ ਕੇ ਰਖਦਾ ਹੈ। ਇਹ ਸਾਨੂੰ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਉਂਦਾ ਹੈ।