ਮੇਥੇ ਖਾਣ ਨਾਲ ਹੁੰਦੀਆਂ ਹਨ, ਸਰੀਰ ਦੀਆਂ ਕਈ ਬੀਮਾਰੀਆਂ ਦੂਰ
Published : Feb 7, 2023, 5:26 pm IST
Updated : Feb 7, 2023, 5:26 pm IST
SHARE ARTICLE
PHOTO
PHOTO

ਮੇਥੇ ਖਾਣ ਨਾਲ ਹੁੰਦੀਆਂ ਹਨ, ਸਰੀਰ ਦੀਆਂ ਕਈ ਬੀਮਾਰੀਆਂ ਦੂਰ

 

ਮੇਥੇ ਦਾਣਿਆਂ ਦੀ ਭਾਰਤੀ ਰਸੋਈ 'ਚ ਇਕ ਖਾਸ ਥਾਂ ਹੈ। ਇਸ ਨਾਲ ਨਾ ਸਿਰਫ ਖਾਣਾ ਸੁਆਦੀ ਬਣਦਾ ਹੈ ਬਲਕਿ ਇਹ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਮੇਥੇ ਦਾਣੇ 'ਚ ਪ੍ਰੋਟੀਨ, ਫੈਟ, ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਪੂਰੀ ਰਾਤ ਭਿਓਂ ਕੇ ਰੱਖੇ ਮੇਥੀ ਦਾਣੇ ਖਾਣ ਨਾਲ ਮਰਦਾਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਮੇਥੇ ਦਾਣੇ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ ।

ਦਿਲ ਦੀਆਂ ਬੀਮਾਰੀਆਂ ਦੂਰ : ਇਨ੍ਹਾਂ ਦਾਣਿਆਂ 'ਚ ਗੈਲੇਕਟੋਮੇਨਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਬੀ. ਪੀ. ਕੰਟਰੋਲ 'ਚ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ।

ਸ਼ੂਗਰ : ਮੇਥੀ ਦਾਣਿਆਂ 'ਚ ਸੋਲਯੂਬਲ ਫਾਈਬਰ ਹੁੰਦੇ ਹਨ, ਜੋ ਬਲੱਡ ਸ਼ੂਗਰ ਦਾ ਪੱਧਰ ਘਟਾਉਣ 'ਚ ਮਦਦ ਕਰਦੇ ਹਨ।

ਪਾਚਨ ਤੰਤਰ ਠੀਕ : ਭਿਓਂ ਕੇ ਰੱਖੇ ਹੋਏ ਮੇਥੇ ਦਾਣੇ ਖਾਣ ਨਾਲ ਪੇਟ ਦੀ ਬੀਮਾਰੀਆਂ ਨਹੀਂ ਹੁੰਦੀਆਂ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।

ਭਾਰ ਘੱਟ : ਖਾਲੀ ਪੇਟ ਮੇਥੇ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਖੂਨ ਦੀ ਕਮੀ ਦੂਰ : ਇਨ੍ਹਾਂ ਦਾਣਿਆਂ 'ਚ ਮੌਜੂਦ ਆਇਰਨ ਸਰੀਰ ਦੀ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ ਅਤੇ ਖੂਨ ਨੂੰ ਸਾਫ ਰੱਖਦੇ ਹਨ।

ਐਸੀਡਿਟੀ : ਰੋਜ਼ਾਨਾ ਮੇਥੇ ਖਾਣ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ ਅਤੇ ਜਲਨ, ਐਸੀਡਿਟੀ ਵੀ ਨਹੀਂ ਹੁੰਦੀ।

ਸਰਦੀ 'ਚ ਖਾਂਸੀ : ਮੇਥੀ ਵਿਚ ਮੌਜੂਦ ਐਂਟੀਬੈਕਟੀਰੀਅਲ ਸਾਡੀ ਖਾਂਸੀ ਨੂੰ ਬਿਲਕੁੱਲ ਠੀਕ ਰੱਖਦਾ ਹੈ।

ਕੈਂਸਰ : ਮੇਥਿਆਂ 'ਚ ਮੌਜੂਦ ਫਾਈਬਰ ਸਰੀਰ 'ਚ ਟੋਕਿਸਿੰਸ ਨੂੰ ਬਾਹਰ ਕੱਢਦਾ ਹੈ। ਇਸ ਨਾਲ ਕੋਲੇਨ ਕੈਂਸਰ ਦਾ ਖਤਰਾ ਨਹੀਂ ਹੁੰਦਾ।

ਕਬਜ਼ : ਰੋਜ਼ਾਨਾ ਸਵੇਰੇ ਖਾਲੀ ਪੇਟ ਮੇਥੇ ਖਾਣ ਨਾਲ ਡਾਇਜੇਸ਼ਨ ਬੇਹਤਰ ਹੁੰਦਾ ਹੈ। ਜਿਸ ਨਾਲ ਕਬਜ਼ ਦੂਰ ਹੁੰਦੀ ਹੈ।

ਹਾਈ ਬੀ.ਪੀ. : ਮੇਥੀ 'ਚ ਮੌਜੂਦ ਪੋਟਾਸ਼ੀਅਮ ਬਲੱਡ ਸਰਕੂਲੇਸ਼ਨ ਬੇਹਤਰ ਬਣਾਉਦਾ ਹੈ। ਇਸ ਨਾਲ ਹਾਈ ਬੀ. ਪੀ. ਦੀ ਪ੍ਰੇਸ਼ਾਨੀ ਕੰਟਰੋਲ ਹੁੰਦੀ ਹੈ।

SHARE ARTICLE

ਏਜੰਸੀ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement