Health News: ਪੇਟ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗੀ ਅਦਰਕ ਅਤੇ ਲੌਂਗ ਦੀ ਚਾਹ
Published : Feb 7, 2026, 3:16 pm IST
Updated : Feb 7, 2026, 3:16 pm IST
SHARE ARTICLE
 Ginger and clove tea
 Ginger and clove tea

ਖੁਰਾਕ ਮਾਹਰਾਂ ਅਨੁਸਾਰ ਲੌਂਗ ਪਾਚਨ ਕਿਰਿਆ 'ਚ ਬਹੁਤ ਛੇਤੀ ਮਦਦ ਕਰਦਾ ਹੈ।

ਪੇਟ ’ਚ ਭੋਜਨ ਨਾ ਪਚਣਾ, ਗਲੇ ਅਤੇ ਛਾਤੀ ’ਚ ਜਲਣ, ਸਾਹ ਦੀ ਬਦਬੂ, ਮੂੰਹ ’ਚ ਖ਼ਰਾਬ ਸਵਾਦ ਤੇ ਉਲਟੀ ਪੂਰੇ ਸਰੀਰ ’ਚ ਬੇਚੈਨੀ ਪੈਦਾ ਕਰ ਸਕਦਾ ਹੈ ਪਰ ਘਰ ਵਿਚ ਬਣੀ ਅਦਰਕ ਅਤੇ ਲੌਂਗ ਦੀ ਚਾਹ ਕੁਦਰਤੀ ਤਰੀਕੇ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੀ ਹੈ। ਖੁਰਾਕ ਮਾਹਰਾਂ ਅਨੁਸਾਰ ਲੌਂਗ ਪਾਚਨ ਕਿਰਿਆ ’ਚ ਬਹੁਤ ਛੇਤੀ ਮਦਦ ਕਰਦਾ ਹੈ। ਇਸ ਲਈ ਇਸ ਚਾਹ ਨੂੰ ਨਿਯਮਤ ਰੂਪ ’ਚ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਹ ਪੇਟ ’ਚ ਫੋੜਿਆਂ ਨੂੰ ਵੀ ਠੀਕ ਕਰ ਸਕਦੀ ਹੈ।

 ਇਹ ਚਾਹ ਬਣਾਉਣ ਲਈ ਇਕ ਬਰਤਨ ’ਚ ਥੋੜ੍ਹਾ ਜਿਹਾ ਅਦਰਕ ਅਤੇ 3-4 ਲੌਂਗ ਗਰਮ ਪਾਣੀ ’ਚ ਉਬਾਲੋ। 5 ਮਿੰਟਾਂ ਤਕ ਉਬਾਲਣ ਮਗਰੋਂ ਉਤਾਰ ਲਉ। ਸਵਾਦ ਵਧਾਉਣ ਲਈ ਤੁਸੀਂ ਇਸ ’ਚ ਇਕ ਚਮਚ ਸ਼ਹਿਦ ਮਿਲਾ ਸਕਦੇ ਹੋ। 

ਪੇਟ ਦੀ ਚਰਬੀ ਨੂੰ ਪਿਘਲਾ ਦੇਵੇਗਾ ਨਿੰਬੂ ਅਤੇ ਗੁੜ
ਸਰੀਰ ਦੀ ਚਰਬੀ ਘੱਟ ਕਰਨ ਲਈ ਖਾਣ ’ਤੇ ਕਾਬੂ ਅਤੇ ਕਸਰਤ ਦੇ ਨਾਲ ਡਿਟਾਕਸ ਪੀਣਯੋਗ ਪਦਾਰਥਾਂ ਦਾ ਪ੍ਰਯੋਗ ਬਹੁਤ ਲਾਭ ਦਿੰਦਾ ਹੈ। ਡਿਟਾਕਸ ਪੀਣਯੋਗ ਪਦਾਰਥ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ। ਅਜਿਹਾ ਹੀ ਪੀਣਯੋਗ ਪਦਾਰਥ ਬਣਾਇਆ ਜਾ ਸਕਦਾ ਹੈ ਨਿੰਬੂ ਅਤੇ ਗੁੜ ਨਾਲ। ਨਿੰਬੂ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜਦਕਿ ਗੁੜ ’ਚ ਐਂਟੀ-ਆਕਸੀਡੈਂਟਸ ਨਾਲ ਜਸਤਾ ਅਤੇ ਸੈਲੇਨਿਅਮ ਹੁੰਦਾ ਹੈ। ਜੋ ਸਰੀਰ ’ਚੋਂ ਜ਼ਹਿਰੀਲੇ ਕਣਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਕ ਗਲਾਸ ’ਚ ਕੋਸਾ ਪਾਣੀ ਲੈ ਕੇ ਨਿੰਬੂ ਦਾ ਰਸ ਅਤੇ ਗੁੜ ਦਾ ਇਕ ਛੋਟਾ ਜਿਹਾ ਟੁਕੜਾ ਚੰਗੀ ਤਰ੍ਹਾਂ ਮਿਲਾ ਲਉ ਅਤੇ ਇਸ ਨੂੰ ਪੀਉ। ਇਸ ’ਚ ਤੁਸੀਂ ਪੁਦੀਨੇ ਦੀਆਂ ਤਾਜ਼ਾ ਪੱਤੀਆਂ ਅਤੇ ਥੋੜ੍ਹਾ ਅਦਰਕ ਵੀ ਇਸਤੇਮਾਲ ਕਰ ਸਕਦੇ ਹੋ। ਰੋਜ਼ ਸਵੇੇਰੇ ਇਸ ਨੂੰ ਖ਼ਾਲੀ ਪੇਟ ਪੀਉ। ਤੁਸੀਂ ਬਹੁਤ ਛੇਤੀ ਅਪਣੇ ਭਾਰ ’ਚ ਕਮੀ ਵੇਖੋਗੇ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement