Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ

By : GAGANDEEP

Published : Apr 7, 2024, 4:26 pm IST
Updated : Apr 7, 2024, 4:29 pm IST
SHARE ARTICLE
Try these recipes to get rid of bile problem in summer Health News
Try these recipes to get rid of bile problem in summer Health News

Health News: ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।

Try these recipes to get rid of bile problem in summer Health News: ਪਿੱਤ ਹੋਣਾ ਗਰਮੀਆਂ ਦੇ ਮੌਸਮ ਵਿਚ ਆਮ ਗੱਲ ਹੈ ਤੇ ਇਸ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੇ ਪਾਊਡਰ ਮਾਰਕੀਟ ਵਿਚ ਮੌਜੂਦ ਹਨ। ਹਾਲਾਂਕਿ ਇਸ ਦਾ ਘਰੇਲੂ ਨੁਸਖ਼ਿਆਂ ਨਾਲ ਇਲਾਜ ਵੀ ਸੰਭਵ ਹੈ। ਪਿੱਤ ਚਮੜੀ ਦੇ ਧੱਫੜ ਦੀ ਇਕ ਕਿਸਮ ਹੈ ਜੋ ਚਮੜੀ ਅੰਦਰ ਪਸੀਨੇ ਦੇ ਠਹਿਰਨ ਕਾਰਨ ਹੁੰਦੀ ਹੈ।

ਆਮ ਤੌਰ ’ਤੇ, ਇਹ ਗਰਮੀਆਂ ਵਿਚ ਤੇ ਖ਼ਾਸ ਤੌਰ ’ਤੇ ਨਮੀ ਵਾਲੇ ਮੌਸਮ ਵਾਲੀਆਂ ਥਾਵਾਂ ’ਤੇ ਪ੍ਰੇਸ਼ਾਨ ਕਰਦੀ ਹੈ। ਭਾਵੇਂ ਇਸ ਦੀ ਜਲਣ ਹੌਲੀ-ਹੌਲੀ ਅਪਣੇ ਆਪ ਖ਼ਤਮ ਹੋ ਜਾਂਦੀ ਹੈ ਪਰ ਕਈ ਵਾਰ ਇਹ ਚਮੜੀ ’ਤੇ ਇੰਨਾ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਕਿ ਇਸ ਕਾਰਨ ਹੋਣ ਵਾਲੀ ਖੁਜਲੀ ਅਤੇ ਜਲਣ ਹੱਦ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਲਗਦੀ ਹੈ। ਗਰਮੀਆਂ ਵਿਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ :

ਇਹ ਵੀ ਪੜ੍ਹੋ: Faridkot Encounter: ਫ਼ਰੀਦਕੋਟ ’ਚ 2 ਗੈਂਗਸਟਰਾਂ ਦਾ ਐਨਕਾਊਂਟਰ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ

ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਲਈ ਸੱਭ ਤੋਂ ਪਹਿਲਾਂ ਕੱਚੇ ਅੰਬ ਨੂੰ ਗੈਸ ’ਤੇ ਭੁੰਨ ਲਉ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਦਾ ਗੁੱਦਾ ਕੱਢ ਕੇ ਫ਼ਰਿਜ ਵਿਚ ਰੱਖ ਦਿਉ। ਹੁਣ ਠੰਢਾ ਹੋਣ ਤੋਂ ਬਾਅਦ ਇਸ ਦਾ ਗੁੱਦਾ ਸਰੀਰ ’ਤੇ ਲਗਾਉ।
ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਪਾਉ ਅਤੇ ਇਸ ਪਾਣੀ ਵਿਚ ਖੀਰੇ ਦੇ ਪਤਲੇ ਟੁਕੜੇ ਪਾਉ।

ਇਹ ਵੀ ਪੜ੍ਹੋ: Trending News : ਸੁੱਤੀ ਪਈ ਮਹਿਲਾ ਦੇ ਕੰਨ 'ਚ ਵੜਿਆ ਸੱਪ, ਡਾਕਟਰ ਵੀ ਰਹਿ ਗਏ ਹੈਰਾਨ

ਹੁਣ ਇਨ੍ਹਾਂ ਟੁਕੜਿਆਂ ਨੂੰ ਜਲਣ ਵਾਲੀ ਥਾਂ ’ਤੇ ਹੌਲੀ-ਹੌਲੀ ਰਗੜੋ ਅਤੇ ਥੋੜ੍ਹੀ ਦੇਰ ਇਸ ’ਤੇ ਪਿਆ ਰਹਿਣ ਦਿਉ। ਇਸ ਤੋਂ ਇਲਾਵਾ ਨਾਰੀਅਲ ਦੇ ਤੇਲ ਵਿਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਇਸ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ। ਇਸ ਦੀ ਵਰਤੋਂ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਇਕ ਲਿਟਰ ਪਾਣੀ ਵਿਚ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਰੋਜ਼ਾਨਾ ਇਸ ਪਾਣੀ ਨਾਲ ਇਸ਼ਨਾਨ ਕਰੋ ਤਾਂ ਇਸ ਨਾਲ ਖੁਜਲੀ ਵਾਲੀ ਗਰਮੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤੁਲਸੀ ਦੀ ਥੋੜ੍ਹੀ ਜਿਹੀ ਲੱਕੜ ਨੂੰ ਪੀਸ ਕੇ ਪਾਊਡਰ ਬਣਾ ਲਉ ਅਤੇ ਇਸ ਪੇਸਟ ਨੂੰ ਜਲਣ ਵਾਲੀ ਥਾਂ ’ਤੇ ਲਗਾਉ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਦੋ ਚਮਚ ਮੁਲਤਾਨੀ ਮਿੱਟੀ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਪ੍ਰਭਾਵਤ ਥਾਂ ’ਤੇ ਲਗਾਉ। ਸੁਕ ਜਾਣ ’ਤੇ ਇਸ ਨੂੰ ਧੋ ਲਉ। ਤੁਸੀਂ ਇਸ ਨੂੰ ਲਗਾਤਾਰ ਲਾਗਉਂਦੇ ਰਹੋ। ਦੋ ਚਮਚ ਬੇਕਿੰਗ ਸੋਡਾ ਲੈ ਕੇ ਇਕ ਕਟੋਰੀ ਪਾਣੀ ਵਿਚ ਮਿਲਾ ਕੇ ਸਰੀਰ ਦੇ ਪ੍ਰਭਾਵਤ ਹਿੱਸੇ ’ਤੇ ਲਗਾਉ। ਕੁੱਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਉ। ਇਕ ਸੂਤੀ ਕਪੜੇ ਵਿਚ ਬਰਫ ਦੇ ਕੁੱਝ ਟੁਕੜੇ ਲਉ ਅਤੇ ਇਸ ਨੂੰ ਲਪੇਟ ਕੇ ਪਿੱਤ ਵਾਲੇ ਹਿੱਸੇ ’ਤੇ ਲਗਾਉ। ਇਸ ਨਾਲ ਜਲਣ ਤੋਂ ਰਾਹਤ ਮਿਲੇਗੀ।

(For more Punjabi news apart from Try these recipes to get rid of bile problem in summer Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement