World Health Day: ਜਾਣੋ ਕੀ ਹੈ 'ਵਿਸ਼ਵ ਸਿਹਤ ਦਿਵਸ' ਦਾ ਇਤਿਹਾਸ
Published : Apr 7, 2025, 7:42 am IST
Updated : Apr 7, 2025, 7:42 am IST
SHARE ARTICLE
'World Health Day'
'World Health Day'

ਪੂਰੀ ਦੁਨੀਆ ਵਿਚ ਵਿਸ਼ਵ ਸਿਹਤ ਦਿਵਸ (World Health Day) ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।

 

World Health Day: ਵਿਸ਼ਵ ਸਿਹਤ ਦਿਵਸ ਦਾ ਉਦੇਸ਼

ਪੂਰੀ ਦੁਨੀਆ ਵਿਚ ਵਿਸ਼ਵ ਸਿਹਤ ਦਿਵਸ (World Health Day) ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਪੂਰੇ ਵਿਸ਼ਵ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਸਥਾ (World Health Organization) ਦੀ ਸਥਾਪਨਾ ਹੋਈ ਸੀ। ਇਸਤੋਂ ਦੋ ਸਾਲ ਬਾਅਦ 1950 ਤੋਂ ਹਰ ਸਾਲ ਸਿਹਤ ਦਿਵਸ ਮਨਾਇਆ ਜਾਣ ਲੱਗਾ। ਹਰ ਸਾਲ ਸਿਹਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਦੁਨੀਆ ਭਰ ਦੇ ਲੋਕਾਂ ਦੇ ਸਿਹਤ ਪੱਧਰ ਨੂੰ ਉੱਪਰ ਚੁੱਕਣਾ ਹੈ। ਇਸਦੇ ਤਹਿਤ ਪੋਲੀਓ, ਖੂਨ ਦੀ ਕਮੀ, ਨੇਤਰਹੀਣਤਾ, ਟੀਬੀ ਮਲੇਰੀਆ ਆਦਿ ਬਿਮਾਰੀਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਵਿਸ਼ਵ ਸਿਹਤ ਦਿਵਸ ਦਾ ਥੀਮ

ਇਸ ਵਾਰ ਵਿਸ਼ਵ ਸਿਹਤ ਦਿਵਸ ਦਾ ਥੀਮ ਐਵਰੀਵਨ ਐਵਰੀਵੇਅਰ ਹੈਲਥ ਫਾਰ ਆਲ (everyone everywhere health for all) ਰੱਖਿਆ ਗਿਆ ਹੈ। ਜਿਸਦਾ ਮਤਲਬ ਹਰ ਵਿਅਕਤੀ ਨੂੰ ਹਰ ਜਗ੍ਹਾ ਸਿਹਤ ਸੰਭਾਲ ਮਿਲੇ। WHO ਹਰ ਸਾਲ ਸਿਹਤ ਦਿਵਸ ‘ਤੇ ਇਕ ਥੀਮ ਨਿਸ਼ਚਿਤ ਕਰਦੀ ਹੈ। ਪਿਛਲੇ ਸਾਲ ਡਿਪਰੈਸ਼ਨ ਦਾ ਸ਼ਿਕਾਰ ਲੋਕਾਂ ਨੂੰ ਦੇਖ ਕੇ ਥੀਮ ਰੱਖਿਆ ਗਿਆ ਸੀ। ਭਾਵ ਸਭ ਵਰਗਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਵਿੱਤੀ ਮੁਸ਼ਕਿਲ ਤੋਂ ਬਿਹਤਰ ਸਿਹਤ ਸੇਵਾ ਮਿਲੇ।

ਵਿਸ਼ਵ ਸਿਹਤ ਦਿਵਸ ਦਾ ਇਤਿਹਾਸ

1948 ਵਿਚ 7 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਇਕ ਸਹਿਯੋਗੀ ਅਤੇ ਸਬੰਧਿਤ ਸੰਸਥਾ ਦੇ ਰੂਪ ਵਿਚ ਦੁਨੀਆ ਦੇ 193 ਦੇਸ਼ਾਂ ਨੇ ਮਿਲ ਕੇ ਸਵਿਟਜ਼ਰਲੈਂਡ ਦੇ ਜਨੇਵਾ ਵਿਚ ਵਿਸ਼ਵ ਸਿਹਤ ਸੰਗਠਨ (WHO) ਦੀ ਨੀਂਹ ਰੱਖੀ ਗਈ ਸੀ।  ਉਸੇ ਸਾਲ WHO ਦੀ ਪਹਿਲੀ ਵਿਸ਼ਵ ਸਥਾਪਨਾ ਸਭਾ ਹੋਈ ਸੀ, ਜਿਸ ਵਿਚ 7 ਅਪ੍ਰੈਲ ਤੋਂ ਹਰ ਸਾਲ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ।

ਭਾਰਤ ਦੀ ਸਥਿਤੀ ਚਿੰਤਾਜਨਕ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਅਨੁਸਾਰ ਤਿੰਨ ਸਾਲ ਦੀ ਉਮਰ ਵਾਲੇ 3.88 ਫੀਸਦੀ ਬੱਚਿਆਂ ਦਾ ਵਿਕਾਸ ਆਪਣੀ ਉਮਰ ਅਨੁਸਾਰ ਨਹੀਂ ਹੋ ਰਿਹਾ ਅਤੇ 46 ਫੀਸਦੀ ਬੱਚਿਆਂ ਦਾ ਆਪਣੀ ਉਮਰ ਦੀ ਤੁਲਨਾ ਅਨੁਸਾਰ ਵਜ਼ਨ ਵੀ ਘੱਟ ਹੈ, ਜਦਕਿ 79.2 ਫੀਸਦੀ ਬੱਚ ਅਨੀਮਿਆ, ਖੂਨ ਦੀ ਕਮੀ ਤੋਂ ਪੀੜਤ ਹਨ।

ਭਾਰਤ ਸਿਹਤ ਰਿਪੋਰਟ 2010 ਮੁਤਾਬਿਕ ਜਨ ਸਿਹਤ ਸੁਵਿਧਾਵਾਂ ਅਜੇ ਵੀ ਪੂਰੀ ਤਰ੍ਹਾਂ ਮੁਫਤ ਨਹੀਂ ਹਨ ਅਤੇ ਜੋ ਮੁਫਤ ਹਨ ਉਹ ਵਧੀਆ ਨਹੀਂ ਹਨ। ਭਾਰਤ ਦੇ ਲੋਕਾਂ ਨੂੰ ਹਾਲੇ ਵੀ ਸਿਹਤ ਸਬੰਧੀ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement