ਗੁਣਾਂ ਨਾਲ ਭਰਪੂਰ ਹੈ ਮੌਸਮੀ ਫ਼ਲ ਲੀਚੀ
Published : Jun 7, 2018, 10:33 am IST
Updated : Jun 7, 2018, 10:51 am IST
SHARE ARTICLE
lychee fruit
lychee fruit

ਲੀਚੀ ਵਿਟਾਮਿਨ, ਮਿਨਰਲਜ਼,  ਐਂਟੀ-ਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੈ। ਮੌਸਮੀ ਫ਼ਲ ਹੋਣ ਕਰਕੇ ਇਸ ਨੂੰ ਇਸ ਮੌਸਮ ਵਿਚ ਖਾਣਾ ਬਹੁਤ...g

ਲੀਚੀ ਵਿਟਾਮਿਨ, ਮਿਨਰਲਜ਼,  ਐਂਟੀ-ਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੈ। ਮੌਸਮੀ ਫ਼ਲ ਹੋਣ ਕਰਕੇ ਇਸ ਨੂੰ ਇਸ ਮੌਸਮ ਵਿਚ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।  ਲੀਚੀ ਦਾ ਜੂਸ ਅਤੇ ਸ਼ੇਕ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਜੈਮ, ਜੈਲੀ, ਸਲਾਦ ਅਤੇ ਸਜਾਵਟ ਲਈ ਵੀ ਲੀਚੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਾਣੋ ਇਸ ਨੂੰ ਖਾਣ ਦੇ ਹੋਰ ਕੀ-ਕੀ ਫਾਇਦੇ ਹਨ... 

fruitlychee treeਲੀਚੀ ਵਿਚ ਮੌਜੂਦ ਪੋਟੈਸ਼ੀਅਮ ਬਲੱਡ ਪ੍ਰੇਸ਼ਰ ਨੂੰ ਕਾਬੂ ਰੱਖਦਾ ਹੈ। ਇਸ ਨਾਲ ਦਿਲ ਰੋਗ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ ਸੀ ਵਾਲੀ ਲੀਚੀ ਚਮੜੀ ਨੂੰ ਖੂਬਸੂਰਤ ਬਣਾਏ ਰੱਖਣ ਵਿਚ ਮਦਦਗਾਰ ਸਾਬਤ ਹੁੰਦੀ ਹੀ। ਮੈਟਾਬਾਲਿਜ਼ਮ ਨੂੰ ਵੀ ਕਾਬੂ ਵਿਚ ਰੱਖਦੀ ਹੈ। ਅਸਥਮਾ ਦੇ ਮਰੀਜਾਂ ਲਈ ਲੀਚੀ ਬਹੁਤ ਫਾਇਦੇਮੰਦ ਹੈ। ਇਸ ਵਿਚ ਮੌਜੂਦ ਫਾਈਬਰ ਪਾਚਣ ਕਿਰਿਆ ਨੂੰ ਦਰੁਸਤ ਬਣਾਏ ਰੱਖਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਸੀ ਸਾਡੇ ਸਰੀਰ ਵਿਚ ਖੂਨ ਕੋਸ਼ਿਕਾਵਾਂ ਦੇ ਉਸਾਰੀ ਵਿਚ ਵੀ ਮਦਦ ਕਰਦਾ ਹੈ। 

lycheefruitਇਸ ਵਿਚ ਘੁਲਣਸ਼ੀਲ ਫਾਈਬਰ ਵੱਡੀ ਮਾਤਰਾ ਵਿਚ ਹੁੰਦੇ ਹਨ, ਜੋ ਮੋਟਾਪਾ ਘੱਟ ਕਰਦੇ ਹਨ। ਫਾਈਬਰ ਸਾਡੇ ਭੋਜਨ ਨੂੰ ਪਚਾਉਣ ਵਿਚ ਸਹਾਇਕ ਹੁੰਦਾ ਹੈ ਅਤੇ ਅੰਦਰੂਨੀ ਸਮਸਿਆਵਾਂ ਨੂੰ ਰੋਕਣ ਵਿਚ ਮਦਦ ਕਰਦਾ ਹੈ। ਲੀਚੀ ਹਲਕੇ ਦਸਤ, ਉਲਟੀ, ਢਿੱਡ ਦੀ ਖਰਾਬੀ, ਢਿੱਡ ਦੇ ਅਲਸਰ ਅਤੇ ਅੰਦਰੂਨੀ ਸੋਜ ਵਿਚ ਫਾਇਦੇਮੰਦ ਹੈ। ਇਹ ਕਬਜ਼ ਜਾਂ ਢਿੱਡ ਵਿਚ ਨੁਕਸਾਨਦਾਇਕ ਟਾਕਸਿਨ ਦੇ ਪ੍ਰਭਾਵ ਨੂੰ ਘੱਟ ਕਰਦੀ ਹੈ। ਗੁਰਦੇ ਦੀ ਪਥਰੀ ਤੋਂ ਹੋਣ ਵਾਲੇ ਢਿੱਡ ਦਰਦ ਵਿਚ ਆਰਾਮ ਪਹੁੰਚਾਉਂਦੀ ਹੈ।   

lycheelycheeਥਕਾਣ ਅਤੇ ਕਮਜ਼ੋਰੀ ਮਹਿਸੂਸ ਕਰਨ ਵਾਲਿਆਂ ਲਈ ਲੀਚੀ ਬਹੁਤ ਫਾਇਦੇਮੰਦ ਹੈ। ਇਹ ਹੀਮੋਗਲੋਬਿਨ ਦੀ ਉਸਾਰੀ ਦਾ ਕੰਮ ਵੀ ਕਰਦੀ ਹੈ। ਲੀਚੀ ਦਾ ਰਸ ਇਕ ਪੌਸ਼ਟਿਕ ਤਰਲ ਹੈ। ਇਹ ਗਰਮੀ ਦੇ ਮੌਸਮ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਅਤੇ ਸਰੀਰ ਨੂੰ ਠੰਢਕ ਪਹੁੰਚਾਉਂਦੀ ਹੈ। ਲੀਚੀ ਸਾਡੇ ਸਰੀਰ ਵਿਚ ਸੰਤੁਲਿਤ ਅਨੁਪਾਤ ਵਿਚ ਪਾਣੀ ਦੀ ਆਪੂਰਤੀ ਕਰਦੀ ਹੈ। ਲੀਚੀ ਵਿਟਾਮਿਨ ਸੀ ਦਾ ਬਹੁਤ ਵਧੀਆ ਸਰੋਤ ਹੋਣ ਦੇ ਕਾਰਨ ਖੰਘ-ਜੁਕਾਮ, ਬੁਖਾਰ ਅਤੇ ਗਲੇ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement