
ਤੁਸੀਂ ਗਰਭ ਅਵਸਥਾ ਦੌਰਾਨ ਬਹੁਤ ਆਰਾਮ ਨਾਲ ਤੁਰ ਕੇ ਸੈਰ ਕਰ ਸਕਦੇ ਹੋ
Pregnant women should do these exercises Health News: ਗਰਭ ਅਵਸਥਾ ਵਿਚ ਔਰਤਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਲਈ ਕਈ ਵਾਰ ਡਾਕਟਰੀ ਸਹਾਇਤਾ ਲੈਣੀ ਪੈਂਦੀ ਹੈ। ਪਰ ਕਈ ਅਜਿਹੀਆਂ ਵੀ ਸਥਿਤੀਆਂ ਹੁੰਦੀਆਂ ਹਨ ਜੋ ਥੋੜ੍ਹਾ ਜਿਹਾ ਧਿਆਨ ਰੱਖਣ ਨਾਲ ਔਰਤਾਂ ਖ਼ੁਦ ਹੀ ਪਾਰ ਕਰ ਸਕਦੀਆਂ ਹਨ। ਜਿਵੇਂ ਕਿ ਬਹੁਤ ਸਾਰੀਆਂ ਔਰਤਾਂ ਗਰਭ ਅਵਸਥਾ ਦੌਰਾਨ ਸੁਸਤ ਹੋ ਜਾਂਦੀਆਂ ਹਨ, ਜਦੋਂ ਕਿ ਗਰਭ ਅਵਸਥਾ ਦੌਰਾਨ ਵਧੇਰੇ ਸਰਗਰਮ ਰਹਿਣ ਦੀ ਲੋੜ ਹੁੰਦੀ ਹੈ। ਦਰਅਸਲ, ਗਰਭ ਅਵਸਥਾ ਦੌਰਾਨ ਸਰੀਰ ਦੇ ਅੰਦਰ ਹਾਰਮੋਨਲ ਬਦਲਾਅ ਹੁੰਦੇ ਹਨ ਜਿਸ ਕਾਰਨ ਲੱਤਾਂ ਸੁਜ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਭਾਰ ਵਧਣ ਲਗਦਾ ਹੈ।
ਅਜਿਹੇ ਵਿਚ ਹਰ ਔਰਤ ਨੂੰ ਗਰਭ ਅਵਸਥਾ ਦੌਰਾਨ ਖ਼ੁਦ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਗਰਭਵਤੀ ਔਰਤਾਂ ਤੰਦਰੁਸਤ ਰਹਿਣ ਦੇ ਨਾਲ-ਨਾਲ ਗਰਭ ਵਿਚ ਪਲ ਰਿਹਾ ਬੱਚਾ ਵੀ ਸਿਹਤਮੰਦ ਰਹਿੰਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਹਰ ਰੋਜ਼ ਕੁੱਝ ਸਾਧਾਰਨ ਕਸਰਤ ਕਰਨੀ ਚਾਹੀਦੀ ਹੈ। ਇਹ ਆਸਾਨ ਅਭਿਆਸ ਗਰਭਵਤੀ ਔਰਤਾਂ ਦੀ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਕ ਸਿਹਤ ਨੂੰ ਬਿਹਤਰ ਬਣਾਉਣ ਲਈ ਬਹੁਤ ਫ਼ਾਇਦੇਮੰਦ ਹਨ।
ਹੁਣ ਜ਼ਰੂਰੀ ਨਹੀਂ ਕਿ ਦੌੜਨਾ ਸਿਰਫ਼ ਤੇਜ਼ ਰਫ਼ਤਾਰ ਨਾਲ ਹੀ ਕੀਤਾ ਜਾਵੇ। ਤੁਸੀਂ ਗਰਭ ਅਵਸਥਾ ਦੌਰਾਨ ਬਹੁਤ ਆਰਾਮ ਨਾਲ ਤੁਰ ਕੇ ਸੈਰ ਕਰ ਸਕਦੇ ਹੋ। ਇਹ ਤੁਹਾਡੇ ਲਈ ਲਾਭਦਾਇਕ ਅਤੇ ਸੁਰੱਖਿਅਤ ਹੈ। ਇਕ ਗਰਭਵਤੀ ਔਰਤ ਨੂੰ ਹਰ ਰੋਜ਼ ਘੱਟੋ-ਘੱਟ 30 ਮਿੰਟ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਹੈ। ਪੈਦਲ ਚਲਣਾ ਵੀ ਗਰਭ ਅਵਸਥਾ ਦੌਰਾਨ ਤੁਹਾਡੇ ਲਈ ਇਕ ਚੰਗੀ ਕਸਰਤ ਦੀ ਤਰ੍ਹਾਂ ਹੈ, ਇਹ ਤੁਹਾਨੂੰ ਅਤੇ ਤੁਹਾਡੇ ਬੱਚੇ ਦੋਵਾਂ ਨੂੰ ਤੰਦਰੁਸਤ ਰਖਦਾ ਹੈ।
ਪੈਦਲ ਸੈਰ ਕਰਨ ਤੋਂ ਇਲਾਵਾ ਗਰਭ ਅਵਸਥਾ ਦੌਰਾਨ ਤੈਰਾਕੀ ਅਤੇ ਪਾਣੀ ਦੀ ਐਰੋਬਿਕਸ ਇਕ ਸੰਪੂਰਨ ਕਸਰਤ ਹੈ ਕਿਉਂਕਿ ਪਾਣੀ ਵਿਚ ਤੁਹਾਡਾ ਭਾਰ ਜ਼ਮੀਨ ’ਤੇ ਤੁਹਾਡੇ ਭਾਰ ਨਾਲੋਂ ਘੱਟ ਹੈ ਅਤੇ ਇਸ ਨਾਲ ਤੁਹਾਡਾ ਸਰੀਰ ਹਲਕਾ ਮਹਿਸੂਸ ਕਰਦਾ ਹੈ। ਇਸ ਨਾਲ ਹੀ ਸਵਿਮਿੰਗ ਪੂਲ ਵਿਚ ਜਾਣ ਨਾਲ, ਜੀਅ ਕੱਚਾ ਹੋਣਾ, ਚੱਕਰ ਆਉਣਾ, ਪੈਰਾਂ ਵਿਚ ਸੋਜ, ਅਜਿਹੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
(For more news apart from “ , ” stay tuned to Rozana Spokesman.)