ਪ੍ਰੋਟੀਨ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਸੋਇਆਬੀਨ
Published : Dec 7, 2020, 3:21 pm IST
Updated : Dec 7, 2020, 3:21 pm IST
SHARE ARTICLE
Soybean
Soybean

ਭਾਰ ਵਧਾਉਣਾ 'ਚ ਲਾਹੇਵੰਦ

ਮੁਹਾਲੀ: ਪ੍ਰੋਟੀਨ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਸੋਇਆਬੀਨ ਨੂੰ ਤੁਸੀਂ ਮਜ਼ੇਦਾਰ ਸਵਾਦ ਨਾਲ ਖਾਂਦੇ ਹੋਵੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ ਦਾ ਸੇਵਨ ਤੰਦਰੁਸਤੀ ਲਈ ਵੀ ਬਹੁਤ ਮਹੱਤਵਪੂਰਨ ਹੈ? ਸੋਇਆ ਪ੍ਰੋਟੀਨ ਸ਼ਾਕਾਹਾਰੀ ਅਤੇ ਲੈਕਟੋਜ਼ ਪ੍ਰਤੀ ਸੰਵੇਦਨਸ਼ੀਲ ਲੋਕਾਂ ਲਈ ਬਿਹਤਰੀਨ ਹੁੰਦਾ ਹੈ। ਸੋਇਆ ਪ੍ਰੋਟੀਨ ਸੋਇਆਬੀਨ ਤੋਂ ਮਿਲਦਾ ਹੈ ਅਤੇ ਇਸ ਤੋਂ ਕਈ ਕਿਸਮਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਟੋਫੂ, ਸੋਇਆ, ਸੋਇਆ ਸੌਸ ਆਦਿ।

 SoybeanSoybean

ਜੇ ਤੁਸੀਂ ਕੁੱਝ ਜ਼ਿਆਦਾ ਹੀ ਪਤਲੇ ਹੋ ਅਤੇ ਅਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸੋਇਆਬੀਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਉ। ਰੋਜ਼ਾਨਾ 15-20 ਸੋਇਆਬੀਨ ਦੇ ਦਾਣੇ ਖਾਣ ਨਾਲ ਕੁੱਝ ਹੀ ਮਹੀਨਿਆਂ ਵਿਚ ਤੁਹਾਡਾ ਭਾਰ ਵੱਧ ਜਾਵੇਗਾ। ਲੋਕ ਸੋਇਆਬੀਨ ਨੂੰ ਕਈ ਤਰੀਕਿਆਂ ਨਾਲ ਅਪਣੀ ਖੁਰਾਕ ਵਿਚ ਸ਼ਾਮਲ ਕਰਦੇ ਹਨ, ਇਹ ਡੇਅਰੀ ਅਤੇ ਮੀਟ ਦੇ ਉਤਪਾਦਾਂ ਦੇ ਸੱਭ ਤੋਂ ਵਧੀਆ ਵਿਕਲਪ ਵਜੋਂ ਕੰਮ ਕਰਦਾ ਹੈ।

Soybean trans fat Soybean trans fat

ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਅਰਾਮ ਨਾਲ ਖਾਂਦੇ ਨੇ, ਇਸ ਦੇ ਫ਼ਾਇਦਿਆਂ ਅਤੇ ਨੁਕਸਾਨਾਂ ਨੂੰ ਲੈ ਕੇ ਕੁੱਝ ਸਮੇਂ ਤੋਂ ਸਵਾਲ ਕੀਤਾ ਜਾ ਰਿਹਾ ਹੈ। ਜਦਕਿ ਲਾਲ ਮੀਟ ਅਤੇ ਹੋਰ ਖੁਰਾਕਾਂ ਦੀ ਜਗ੍ਹਾ ਸੋਇਆਬੀਨ ਦੀ ਵਰਤੋਂ ਦਿਲ ਦੀ ਬੀਮਾਰੀ ਦਾ ਖ਼ਤਰਾ ਘਟਾ ਦਿੰਦਾ ਹੈ। ਲਿਵਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਨੂੰ ਇਹ ਸਮੱਸਿਆ ਨਹੀਂ ਹੈ ਤਾਂ ਵੀ ਇਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਬਚੇ ਰਹੋਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement