
ਕਾਲੀ ਮਿਰਚ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦੇ ਸੁਆਦ ਤੋਂ ਇਲਾਵਾ ਕਾਲੀ ਮਿਰਚ ਕਈ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ...
ਕਾਲੀ ਮਿਰਚ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦੇ ਸੁਆਦ ਤੋਂ ਇਲਾਵਾ ਕਾਲੀ ਮਿਰਚ ਕਈ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ। ਸਿਹਤ ਅਤੇ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਂਣਦੇ ਹਾਂ ਕਾਲੀ ਮਿਰਚ ਖਾਣ ਨਾਲ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
Black Pepper
2 ਗ੍ਰਾਮ ਕਾਲੀ ਮਿਰਚ ਦੇ ਪਾਊਡਰ ਨੂੰ ਗੁੜ ਵਿਚ ਮਿਲਾ ਕੇ ਖਾਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ।ਇਸ ਤੋਂ ਇਲਾਵਾ ਕਾਲੀ ਮਿਰਚ ਦੇ ਪਾਊਡਰ ਨੂੰ ਸੁੰਘਣ ਨਾਲ ਵਾਰ-ਵਾਰ ਛਿੱਕਣ ਅਤੇ ਸਿਰਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਰੋਜ਼ਾਨਾ ਕਾਲੀ ਮਿਰਚ ਨੂੰ ਘਿਉ ਅਤੇ ਸ਼ੱਕਰ ਵਿਚ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨਾਲ ਹੀ ਇਸ ਨਾਲ ਜੁੜੇ ਰੋਗ ਵੀ ਦੂਰ ਹੋ ਜਾਂਦੇ ਹਨ।
Nasal Bleeding
ਨਕਸੀਰ ਦੇ ਫੁੱਟਣ 'ਤੇ ਇਸ ਨੂੰ ਰੋਕਣ ਲਈ ਕਾਲੀ ਮਿਰਚ ਨੂੰ ਪੀਸ ਕੇ ਦਹੀਂ ਅਤੇ ਗੁੜ 'ਚ ਮਿਲਾ ਕੇ ਖਾਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ। ਰੋਜ਼ਾਨਾ ਸਵੇਰੇ ਕਾਲੀ ਮਿਰਚ ਵਿਚ ਮੱਖਣ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ 1 ਗ੍ਰਾਮ ਕਾਲੀ ਮਿਰਚ ਵਿਚ ਪਾਊਡਰ ਨੂੰ ਨਿੰਬੂ ਅਤੇ ਅਦਰਕ ਦੇ ਰਸ ਵਿਚ ਮਿਲਾ ਕੇ ਪੀਓ।
Black Pepper
ਸਰਦੀ ਵਿਚ ਸਰੀਰ ਨੂੰ ਗਰਮ, ਕਫ ਅਤੇ ਛਾਤੀ ਨੂੰ ਠੀਕ ਕਰਨ ਲਈ ਕਾਲੀ ਮਿਰਚ ਨੂੰ ਚਾਹ ਜਾਂ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ। ਸਰਦੀ ਵਿਚ ਕਾਲੀ ਮਿਰਚ ਦੀ ਗਰਮ ਪਾਣੀ ਨਾਲ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ।
Black Pepper
ਇਸ ਦੀ ਤਾਸੀਰ ਗਰਮ ਹੋਣ ਕਾਰਨ ਇਹ ਸਰੀਰ ਦੀ ਪ੍ਰਤਿਰੋਧਕ ਦੀ ਮਾਤਰਾ ਨੂੰ ਵਧਾਉਂਦੀ ਹੈ। ਐਸੀਡਿਟੀ, ਖਾਂਸੀ, ਖੱਟੇ ਡਕਾਰ, ਗਲੇ ਵਿਚ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਕ ਕੱਪ ਪਾਣੀ ਵਿਚ ਕਾਲੀ ਮਿਰਚ, ਨਿੰਬੂ ਦਾ ਰਸ, ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਪੀ ਲਓ। ਦਿਨ ਵਿਚ 2 ਵਾਰ ਕਾਲੀ ਮਿਰਚ ਨੂੰ 21 ਸੌਗੀ ਦੇ ਦਾਣਿਆਂ ਨਾਲ ਭੁੰਨ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਲੋਅ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।