ਕਬਜ਼ ਦੀ ਸ਼ਿਕਾਇਤ ਹੋਣ 'ਤੇ ਅਕਸਰ ਲੋਕ ਦਵਾਈਆਂ ਲੈਂਦੇ ਹਨ, ਜਿਸ ਦਾ ਕਈ ਵਾਰ ਸਰੀਰ 'ਤੇ ਗ਼ਲਤ ਅਸਰ ਦੇਖਣ ਨੂੰ ਮਿਲਦਾ ਹੈ। ਜੇਕਰ ਕਬਜ਼ ਕਾਰਨ ਸਵੇਰੇ ਢਿੱਡ ਸਾਫ਼ ਨਹੀਂ...
ਕਬਜ਼ ਦੀ ਸ਼ਿਕਾਇਤ ਹੋਣ 'ਤੇ ਅਕਸਰ ਲੋਕ ਦਵਾਈਆਂ ਲੈਂਦੇ ਹਨ, ਜਿਸ ਦਾ ਕਈ ਵਾਰ ਸਰੀਰ 'ਤੇ ਗ਼ਲਤ ਅਸਰ ਦੇਖਣ ਨੂੰ ਮਿਲਦਾ ਹੈ। ਜੇਕਰ ਕਬਜ਼ ਕਾਰਨ ਸਵੇਰੇ ਢਿੱਡ ਸਾਫ਼ ਨਹੀਂ ਹੁੰਦਾ ਹੈ ਤਾਂ ਰਾਤ ਨੂੰ ਇਹ ਉਪਾਅ ਕਰਨੇ ਚਾਹੀਦੇ ਹਨ। ਮਿੱਟੀ ਦੇ ਭਾਂਡੇ 'ਚ ਤ੍ਰਿਫ਼ਲਾ ਧੂੜਾ ਭਿਉਂ ਦਿਉ ਅਤੇ ਇਸ ਦਾ ਪਾਣੀ ਛੰਨ ਕੇ ਪੀਉ।
ਭਿਜੀ ਹੋਈ ਅਲਸੀ ਦਾ ਪਾਣੀ ਪਿਉ ਅਤੇ ਅਲਸੀ ਚਬਾ ਕੇ ਖਾਉ। ਇਕ ਚੱਮਚ ਈਸਬਗੋਲ ਦੁੱਧ 'ਚ ਜਾਂ ਪਾਣੀ 'ਚ ਮਿਲਾ ਕੇ ਪਿਉ। ਥੋੜ੍ਹੀ ਸੀ ਦਾਖਾਂ ਪਾਣੀ 'ਚ ਭਿਉਂ ਦਿਉੁ। ਇਹ ਪਾਣੀ ਪੀ ਲਵੋ ਅਤੇ ਦਾਖਾਂ/ਮੁਨੱਕਾ ਖਾਵਾਂ। ਦੁੱਧ 'ਚ 2 - 3 ਅੰਜੀਰ ਉਬਾਲ ਲਵੋ। ਨਿੱਘਾ ਦੁੱਧ ਪਿਉ ਅਤੇ ਅੰਜੀਰ ਖਾ ਲਵੋ। ਇਕ ਗਲਾਸ ਦੁੱਧ 'ਚ ਇਕ ਚੱਮਚ ਆਰੰਡੀ ਦਾ ਤੇਲ ਮਿਲਾ ਕੇ ਪੀ ਲਵੋ। ਇਕ ਗਲਾਸ ਕੋਸੇ ਪਾਣੀ 'ਚ 2 ਚੱਮਚ ਐਲੋਵੇਰਾ ਜੈਲ ਘੋਲ ਕੇ ਪੀ ਲਵੋ।
ਰਾਤ ਨੂੰ ਇਹਨਾਂ ਚੀਜ਼ਾਂ ਤੋਂ ਕਰੋ ਪਰਹੇਜ਼
ਰਾਤ ਦੇ ਖਾਣੇ 'ਚ ਜ਼ਿਆਦਾ ਮੈਦਾ, ਜੰਕ ਜਾਂ ਪ੍ਰੋਸੈਸਡ ਫੂਡ ਨਾ ਲਵੋ। ਇਹਨਾਂ 'ਚ ਫ਼ਾਈਬਰ ਨਹੀਂ ਹੁੰਦਾ, ਜਿਸ ਨਾਲ ਕਬਜ਼ ਹੋ ਸਕਦੀ ਹੈ। ਦੇਰ ਰਾਤ ਤਕ ਸ਼ਰਾਬ ਜਾਂ ਸਿਗਰਟ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਕਬਜ਼ ਦੀ ਸਮੱਸਿਆ ਹੁੰਦੀ ਹੈ। ਆਇਰਨ ਅਤੇ ਕੈਲਸ਼ੀਅਮ ਸਪਲਿਮੈਂਟਸ ਰਾਤ 'ਚ ਨਾ ਲਵੋ।
ਇਨ੍ਹਾਂ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਡੇਅਰੀ ਉਤਪਾਦ ਨਾ ਲਵੋ। ਇਸ ਤੋਂ ਵੀ ਕਈ ਲੋਕਾਂ ਨੂੰ ਕਬਜ਼ ਅਤੇ ਗੈਸ ਬਣਨ ਦੀ ਸਮੱਸਿਆ ਹੋ ਜਾਂਦੀ ਹੈ। ਦੇਰ ਰਾਤ ਚਾਹ ਜਾਂ ਕਾਫ਼ੀ ਪੀਣ ਨਾਲ ਵੀ ਪਾਚਣ ਖ਼ਰਾਬ ਹੋ ਸਕਦਾ ਹੈ। ਸੌਣ ਤੋਂ ਪਹਿਲਾਂ ਚਾਹ ਅਤੇ ਕਾਫ਼ੀ ਪੀਣ ਤੋਂ ਬਚਣਾ ਚਾਹੀਦਾ ਹੈ।